ਤਾਈਪੇ- ਤਾਈਵਾਨ ਵਿੱਚ ਬੁੱਧਵਾਰ ਨੂੰ 25 ਸਾਲਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਨੇ ਦੇਸ਼ ਵਿੱਚ ਤਬਾਹੀ ਲਿਆ ਦਿੱਤੀ ਹੈ। ਭੂਚਾਲ ਦਾ ਕੇਂਦਰ ਤਾਇਵਾਨ ਦੇ ਬਹੁਤ ਘੱਟ ਆਬਾਦੀ ਵਾਲੇ ਪੂਰਬੀ ਤੱਟ ਦੇ ਬਿਲਕੁਲ ਨੇੜੇ ਸੀ।
7.4 ਤੀਬਰਤਾ ਦੇ ਭੂਚਾਲ ‘’ਚ ਹੁਣ ਤੱਕ 9 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 1000 ਤੋਂ ਜ਼ਿਆਦਾ ਲੋਕ ਜ਼ਖਮੀ ਹਨ।ਇਸ ਦੇ ਨਾਲ ਹੀ ਕਈ ਲੋਕ ਅਜੇ ਵੀ ਇਮਾਰਤਾਂ ‘’ਚ ਫਸੇ ਹੋਏ ਹਨ। ਕਈ ਪੁਰਾਣੀਆਂ ਇਮਾਰਤਾਂ ਦੀਆਂ ਛੱਤਾਂ ਡਿੱਗ ਗਈਆਂ ਹਨ। ਇਸ ਤੋਂ ਇਲਾਵਾ ਹੋਟਲ ਦੇ 50 ਕਰਮਚਾਰੀ ਲਾਪਤਾ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੇ ਬਾਅਦ ਤੋਂ ਹੁਣ ਤੱਕ 50 ਤੋਂ ਜ਼ਿਆਦਾ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ।ਅੱਗ ਬੁਝਾਊ ਵਿਭਾਗ ਨੇ ਕਿਹਾ ਕਿ ਉਸ ਦੇ ਬਚਾਅ ਦੇ ਯਤਨ ਕਰਾਸ-ਆਈਲੈਂਡ ਹਾਈਵੇਅ ’ਤੇ ਫਸੇ ਲੋਕਾਂ ‘’ਤੇ ਕੇਂਦਿ੍ਰਤ ਸਨ ਜੋ ਹੁਆਲਿਅਨ ਨੂੰ ਤਾਈਵਾਨ ਦੇ ਪੱਛਮੀ ਤੱਟ ਨਾਲ ਜੋੜਨ ਵਾਲੀ ਘਾਟੀ ਵਿੱਚੋਂ ਲੰਘਦਾ ਹੈ ਤੇ ਇੱਕ ਪ੍ਰਸਿੱਧ ਸੈਲਾਨੀ ਸਥਾਨ ਹੈ। ਅਧਿਕਾਰੀ ਘਾਟੀ ਵਿੱਚ ਲੋਕਾਂ ਦੀ ਭਾਲ ਲਈ ਡਰੋਨ ਅਤੇ ਹੈਲੀਕਾਪਟਰਾਂ ਦੀ ਵਰਤੋਂ ਕਰ ਰਹੇ ਹਨ। ਫਾਇਰ ਵਿਭਾਗ ਨੇ ਦੱਸਿਆ ਕਿ ਵੀਰਵਾਰ ਸਵੇਰੇ ਇਕ ਹੈਲੀਕਾਪਟਰ ਨੇ ਮਾਈਨਿੰਗ ਖੇਤਰ ‘’ਚ ਫਸੇ ਛੇ ਲੋਕਾਂ ਨੂੰ ਬਚਾਇਆ।ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਹੁਆਲਿਅਨ ਲਈ ਰੇਲਵੇ ਲਾਈਨ ਵੀ ਵੀਰਵਾਰ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਦੁਬਾਰਾ ਖੁੱਲ੍ਹ ਗਈ, ਹਾਲਾਂਕਿ ਭੁਚਾਲ ਦੇ ਨੁਕਸਾਨ ਕਾਰਨ ਹੁਆਲਿਅਨ ਸ਼ਹਿਰ ਦੇ ਉੱਤਰ ਵਿੱਚ ਇੱਕ ਪੇਂਡੂ ਸਟੇਸ਼ਨ ਬੰਦ ਹੈ।
previous post
