International

ਤਾਲਿਬਾਨ ਦਾ ਨਵਾਂ ਫ਼ਰਮਾਨ – ਲੜਕਿਆਂ ਤੇ ਲੜਕੀਆਂ ਦੀਆਂ ਕਲਾਸਾਂ ਹੋਣਗੀਆਂ ਵੱਖਰੀਆਂ, ਨਵਾਂ ਸ਼ਡਿਊਲ ਜਾਰੀ

ਕਾਬੁਲ – ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਹੁਣ ਸਹਿ-ਸਿੱਖਿਆ ‘ਤੇ ਪਾਬੰਦੀ ਲਗਾਉਣ ਦਾ ਫ਼ਰਮਾਨ ਜਾਰੀ ਕੀਤਾ ਹੈ। ਇਸ ਸਿਲਸਿਲੇ ਵਿੱਚ ਹਫ਼ਤੇ ਵਿੱਚ ਤਿੰਨ ਦਿਨ ਸਿਰਫ਼ ਕੁੜੀਆਂ ਹੀ ਯੂਨੀਵਰਸਿਟੀਆਂ ਵਿੱਚ ਪੜ੍ਹਣਗੀਆਂ ਅਤੇ ਬਾਕੀ ਤਿੰਨ ਦਿਨ ਲੜਕਿਆਂ ਲਈ ਕਾਲਜ ਖੋਲ੍ਹੇ ਜਾਣਗੇ। ਤਾਲਿਬਾਨ ਦੇ ਇਸ ਫੈਸਲੇ ਦੀ ਪੂਰੇ ਦੇਸ਼ ‘ਚ ਨਿੰਦਾ ਹੋ ਰਹੀ ਹੈ। ਇੱਥੋਂ ਤੱਕ ਕਿ ਯੂਨੀਵਰਸਿਟੀ ਦੇ ਲੈਕਚਰਾਰਾਂ ਅਤੇ ਵਿਦਿਆਰਥੀਆਂ ਨੇ ਵੀ ਇਸ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਹੈ। ਸਥਾਨਕ ਮੀਡੀਆ ਮੁਤਾਬਕ ਤਾਲਿਬਾਨ ਸਰਕਾਰ ਨੇ ਲੜਕਿਆਂ ਅਤੇ ਲੜਕੀਆਂ ਲਈ ਕਾਲਜ ਜਾਣ ਲਈ ਵੱਖ-ਵੱਖ ਦਿਨ ਤੈਅ ਕੀਤੇ ਹਨ।

ਯੂਨੀਵਰਸਿਟੀ ਦੇ ਲੈਕਚਰਾਰ ਮਹਿਦੀ ਆਰੇਫੀ ਦੇ ਹਵਾਲੇ ਨਾਲ ਕਿਹਾ, ‘ਵਿਦਿਅਕ ਸੰਸਥਾਵਾਂ ਵਿੱਚ ਸਰਕਾਰ ਦੀ ਦਖ਼ਲਅੰਦਾਜ਼ੀ ਸਕਾਰਾਤਮਕ ਹੋਣੀ ਚਾਹੀਦੀ ਹੈ ਨਾ ਕਿ ਨਕਾਰਾਤਮਕ। ਸਰਕਾਰ ਨੂੰ ਨਵੇਂ ਫੈਕਲਟੀ ਅਤੇ ਨਵੇਂ ਵਿਦਿਅਕ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਤਾਲਿਬਾਨ ਦੇ ਇਸ ਐਲਾਨ ਮੁਤਾਬਕ ਦੇਸ਼ ਦੀਆਂ ਯੂਨੀਵਰਸਿਟੀਆਂ ਲਈ ਨਵਾਂ ਸ਼ਡਿਊਲ ਤੈਅ ਕੀਤਾ ਗਿਆ ਹੈ। ਜਿਸ ਦੀ ਵਿਦਿਆਰਥੀਆਂ ਵੱਲੋਂ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ।

Related posts

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਨਾਂ ਨੂੰ ਵੀ ਚਿੰਤਾ ‘ਚ ਡੁਬੋ ਦਿੱਤਾ !

admin

ਟਰੰਪ ਦਾ ‘ਗ੍ਰੈਂਡ ਪ੍ਰੋਜੈਕਟ’ : ਕਿਹੋ ਜਿਹਾ ਹੋਵੇਗਾ ‘ਹਾਈਟੈੱਕ ਬੰਕਰ’ ਤੇ ਆਲੀਸ਼ਾਨ ‘ਬਾਲਰੂਮ’ ?

admin

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !

admin