International

ਤਾਲਿਬਾਨ ਨੇ ਅਫ਼ਗਾਨ ਸਰਕਾਰ ‘ਚ ਦੋ ਦਰਜਨ ਤੋਂ ਜ਼ਿਆਦਾ ਉੱਚ ਅਧਿਕਾਰੀਆਂ ਨੂੰ ਕੀਤਾ ਸ਼ਾਮਲ

ਕਾਬੁਲ – ਤਾਲਿਬਾਨ ਨੇ ਮੰਗਲਵਾਰ ਨੂੰ ਅਫ਼ਗਾਨ ਸਰਕਾਰ ‘ਚ ਦੋ ਦਰਜਨ ਤੋਂ ਜ਼ਿਆਦਾ ਅਧਿਕਾਰੀਆਂ ਨੂੰ ਸ਼ਾਮਲ ਕੀਤਾ। ਅੰਤਰਿਮ ਸਰਕਾਰ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਨਿਯੁਕਤੀਆਂ ਤਾਲਿਬਾਨ ਦੇ ਸਰਬੋਤਮ ਨੇਤਾ ਮੁੱਲਾ ਹੈਬਤੁੱਲਾ ਅਖੁੰਦਜ਼ਾਦਾ ਦੇ ਹੁਕਮ ਤੋਂ ਬਾਅਦ ਕੀਤੀਆਂ ਗਈਆਂ ਹਨ। ਅਫ਼ਗਾਨ ਨੇ ਦੱਸਿਆ ਕਿ ਸਰਕਾਰ ‘ਚ ਮੰਤਰੀਆਂ ਤੇ ਉਪ-ਮੰਤਰੀਆਂ ਸਮੇਤ ਦੋ ਦਰਜਨ ਤੋਂ ਜ਼ਿਆਦਾ ਉੱਚ-ਪੱਧਰੀ ਅਧਿਕਾਰੀਆਂ ਦੇ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਹੈ।ਅਫ਼ਗਾਨ ਸਰਕਾਰ ‘ਚ ਸ਼ਾਮਲ ਹੋਏ ਲੋਕਾਂ ਦੀ ਨਿਯੁਕਤੀ ਬਾਰੇ ਅਫ਼ਗਾਨ ਨਿਊਜ਼ ਏਜੰਸੀ ਨੇ ਦੱਸਿਆ ਕਿ ਮੌਲਵੀ ਸ਼ਹਾਬੂਦੀਨ ਡੇਲਾਵਰ ਨੂੰ ਖ਼ਾਨ ਤੇ ਪੈਟਰੋਲੀਅਮ ਦੇ ਕਾਰਜਕਾਰੀ ਮੰਤਰੀ ਦੇ ਰੂਪ ‘ਚ ਨਿਯੁਕਤ ਕੀਤਾ ਗਿਆ ਹੈ। ਜਬੀਹੁੱਲਾ ਮੁਜਾਹਿਦ ਵੱਲੋਂ ਜਾਰੀ ਕੀਤੀ ਗਈ ਸੂਚੀ ‘ਚ 25 ਹੋਰ ਲੋਕਾਂ ਦੇ ਨਾਂ ਸ਼ਾਮਲ ਹਨ ਜਿਨ੍ਹਾਂ ਨੂੰ ਉਪ ਮੰਤਰੀ, ਕੋਰ ਕਮਾਂਡਰ ਤੇ ਆਜ਼ਾਦ ਵਿਭਾਗਾਂ ਦੇ ਮੁਖੀਆਂ ਦੇ ਰੂਪ ‘ਚ ਨਿਯੁਕਤ ਕੀਤਾ ਗਿਆ ਹੈ ਜਿਸ ਵਿਚ ਜੇਲ੍ਹ ਡਾਇਰੈਕਟਰ, ਸਰਹੱਦੀ ਤੇ ਆਦਿਵਾਸੀ ਮਾਮਲਿਆਂ ਦੇ ਉਪ ਮੰਤਰੀ ਤੇ ਕੰਧਾਰ ਹਵਾਈ ਅੱਡੇ ਦੇ ਮੁਖੀ ਸ਼ਾਮਲ ਹਨ।

Related posts

ਭਾਰਤ-ਅਮਰੀਕਾ ਗਲੋਬਲ ਡਰੱਗ ਨੈੱਟਵਰਕਾਂ ਵਿਰੁੱਧ ਕਾਰਵਾਈ ਲਈ ਵਚਨਬੱਧ

admin

2026 ਵਿੱਚ ਡੁਬਈ ਆ ਰਹੇ ਸਭ ਤੋਂ ਰੋਮਾਂਚਕ ਨਵੇਂ ਹੋਟਲ !

admin

ਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !

admin