International

ਤੁਫ਼ਾਨ ਮਿਲਟਨ ਦੇ ਕਾਰਨ ਪੁਲਾੜ ਵਿਚ ਫਸੇ ਚਾਰ ਯਾਤਰੀ ਧਰਤੀ ’ਤੇ ਮੁੜੇ

ਕੈਪ ਕੈਨਾਵੇਰਲ – ਬੋਇੰਗ ਦੇ ਕੈਪਸੂਲ ਵਿਚ ਖਰਾਬੀ ਆਉਣ ਕਾਰਨ ਅਤੇ ਤੁਫ਼ਾਨ ਮਿਲਟਨ ਦੇ ਕਾਰਨ ਕਰੀਬ ਅੱਠ ਮਹੀਨੇ ਪੁਲਾੜ ਸਟੇਸ਼ਨ ’ਤੇ ਬਿਤਾਉਣ ਬਾਅਦ ਚਾਰ ਯਾਤਰੀ ਸ਼ੁੱਕਰਵਾਰ ਧਰਤੀ ’ਤੇ ਵਾਪਸ ਆ ਗਏ। ਸਪੇਸਐਕਸ ਦੇ ਕੈਪਸੂਲ ਵਿਚ ਪੁਲਾੜ ਯਾਤਰੀ ਪੈਰਾਸ਼ੂਟ ਦੀ ਮਦਦ ਨਾਲ ਫਲੋਰੀਡਾ ਦੇ ਤੱਟ ਕੋਲ ਮੈਕਸਿਕੋ ਦੀ ਖਾੜੀ ’ਤੇ ਉਤਰੇ। ਇਨ੍ਹਾਂ ਤਿੰਨ ਅਮਰੀਕੀ ਅਤੇ ਇਕ ਰੂਸੀ ਪੁਲਾੜ ਯਾਤਰੀਆਂ ਨੇ ਦੋ ਮਹੀਨੇ ਪਹਿਲਾਂ ਧਰਤੀ ’ਤੇ ਮੁੜਨਾ ਸੀ। ਪਰ ਬੋਇੰਗ ਦੇ ਨਵੇਂ ਸਟਾਰਲਾਈਨਰ ਪੁਲਾੜ ਕੈਪਸੂਲ ਵਿਚ ਸਮੱਸਿਆ ਆਉਣ ਕਾਰਨ ਉਨ੍ਹਾਂ ਦੀ ਵਾਪਸੀ ਵਿਚ ਦੇਰੀ ਹੋਈ।ਸਪੇਸ ਐਕਸ ਨੇ ਮਾਰਚ ਵਿਚ ਨਾਸਾ ਦੇ ਮੈਥਯੂ ਡੋਮੀਨਿਕ, ਮਾਈਕਲ ਬੈਰੇਟ ਅਤੇ ਜੀਨੇਟ ਐਪਸ ਅਤੇ ਰੂਸ ਦੇ ਐਲੇਕਜ਼ੈਂਡਰ ਗੇਬ੍ਰੇਂਕਿਨ ਨੂੰ ਪੁਲਾੜ ਭੇਜਿਆ ਸੀ। ਜ਼ਿਕਰਯੋਗ ਹੈ ਸਪੇਸਐਕਸ ਨੇ ਕਿ ਚਾਰ ਹਫ਼ਤੇ ਪਹਿਲਾਂ ਦੋ ਪੁਲਾੜ ਯਾਤਰੀਆਂ ਨੂੰ ਭੇਜਿਆ ਸੀ ਜੋ ਕਿ ਫਰਵਰੀ ਮਹੀਨੇ ਤੱਕ ਉਥੇ ਰਹਿਣਗੇ।

Related posts

ਬੰਗਲਾਦੇਸ਼: ਵਿਦਿਆਰਥੀ ਆਗੂਆਂ ਵੱਲੋਂ ਨੋਬੇਲ ਪੁਰਸਕਾਰ ਜੇਤੂ ਯੂਨਸ ਨੂੰ ਅੰਤਰਿਮ ਸਰਕਾਰ ਦੀ ਅਗਵਾਈ ਕਰਨ ਦੀ ਅਪੀਲ

Bunty

ਰਾਸ਼ਟਰਪਤੀ ਮੁਰਮੂ ਨੇ ਮੌਰੀਟਾਨੀਆ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

Bunty

ਡਬਲਯੂ ਐੱਚ ਓ ਵਲੋਂ ਕੋਰੋਨਾ ਦੀ ਪੈਦਾਇਸ਼ ਦਾ ਪਤਾ ਲਗਾਉਣ ਲਈ ਨਵੇਂ ਸਿਰੇ ਤੋਂ ਜਾਂਚ ਦੀ ਤਿਆਰੀ

admin