International

ਤੁਰ ਸੰਨ ਲੋਰੇਂਨਸੋ ਵਿਖੇ ਚੋਰਾਂ ਨੇ ਭਾਰਤੀ ਦੁਕਾਨ ਨੂੰ ਬਣਾਇਆ ਨਿਸ਼ਾਨਾ

ਰੋਮ – ਰਾਜਧਾਨੀ ਰੋਮ ਦੇ ਸਮੁੰਦਰ ਦੇ ਕੰਢੇ ਵਸੇ ਕਸਬਾਂ ਤੁਰ ਸੰਨ ਲੋਰੇਂਨਸੋ ਵਿਖੇ ਬੀਤੀ ਰਾਤ ਤੜਕਸਾਰ ਚੋਰਾਂ ਨੇ ਭਾਰਤੀ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਪ੍ਰੈੱਸ ਨਾਲ ਗੱਲ ਕਰਦਿਆਂ ਸਾਪਲਾ ਸੁਪਰ ਅਲੀਮੈਨਤਾਰੀ ਦੇ ਮਾਲਕ ਗੁਰਮੇਲ ਰਾਮ ਨੇ ਦੱਸਿਆ ਕਿ ਦੇਰ ਰਾਤ ਅਸੀਂ ਆਮ ਦਿਨਾਂ ਵਾਂਗ ਦੁਕਾਨ ਬੰਦ ਕਰਕੇ ਘਰ ਗਏ ਤਾਂ 2:50 ’ਤੇ ਸਵੇਰੇ ਜਦੋਂ ਅੰਦਰ ਲੱਗੇ ਕੈਮਰਿਆਂ ਜ਼ਰੀਏ ਫੋਨ ’ਤੇ ਪਤਾ ਲੱਗਾ ਤਾਂ ਤਰੁੰਤ ਪੁਲਿਸ ਨੂੰ ਖਬਰ ਦਿੱਤੀ ਗਈ । ਜਦੋਂ ਤੱਕ ਅਸੀਂ ਘਰ ਤੋਂ ਦੁਕਾਨ ਤੱਕ ਪਹੁੰਚੇ ਤਾਂ ਦੇਖਿਆ ਕਿ ਚੋਰਾਂ ਨੇ ਇੱਕ ਗੱਡੀ ਦੀ ਮਦਦ ਨਾਲ ਦੁਕਾਨ ਦਾ ਸ਼ਟਰ ਖਿੱਚ ਕੇ ਤੋੜ ਦਿੱਤਾ ਤੇ ਫਿਰ ਦਰਵਾਜ਼ੇ ਦੇ ਸ਼ੀਸ਼ੇ ਤੋੜ ਕੇ ਅੰਦਰ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਰੱਫੂ ਚੱਕਰ ਹੋ ਗਏ ਸਨ। ਉਨ੍ਹਾਂ ਦੱਸਿਆ 5:50 ਯੂਰੋ ਜੋ ਕਿ ਪੈਸਿਆਂ ਵਾਲਾ (ਕਾਸਾਂ) ਗੱਲੇ ਵਿੱਚ ਪਏ ਸਨ ਲੈ ਕੇ ਫਰਾਰ ਹੋ ਗਏ।

Related posts

ਨਿਰਦੋਸ਼ਾਂ ਨੂੰ ਮਾਰਨਾ ਗਲਤ ਹੈ – ਪੋਪ ਲੀਓ

admin

ਕੁਵੈਤ ਨੇ ਹਵਾਈ ਖੇਤਰ ਖੋਲ੍ਹਿਆ, ਉਡਾਣਾਂ ਮੁੜ ਸ਼ੁਰੂ ਕਰਨ ਦੀ ਤਿਆਰੀ !

admin

ਟਰੰਪ ਈਰਾਨ ਨਾਲ ਸਮਝੌਤੇ ਦੇ ਮੂਡ ‘ਚ ਨਹੀਂ : ਮੱਧ ਪੂਰਬ ‘ਚ 19 ਅਮਰੀਕੀ ਨੇਵੀ ਜਹਾਜ਼ ਤਾਇਨਾਤ

admin