India

ਤੇਲੰਗਾਨਾ ’ਚ ਪੁਲਿਸ ਨਾਲ ਗੋਲ਼ੀਬਾਰੀ ਵਿੱਚ 6 ਮਾਓਵਾਦੀ ਢੇਰ, 2 ਕਮਾਂਡੋ ਜ਼ਖ਼ਮੀ

ਜਗਦਲਪੁਰ – ਤੇਲੰਗਾਨਾ ਦੇ ਭਦਰਾਦਰੀ ਕੋਠਾਗੁਡੇਮ ਜ਼ਿਲੇ ’ਚ ਵੀਰਵਾਰ ਸਵੇਰੇ ਪੁਲਿਸ ਅਤੇ ਮਾਓਵਾਦੀਆਂ ਵਿਚਾਲੇ ਮੁਕਾਬਲਾ ਹੋਇਆ, ਜਿਸ ’ਚ 6 ਮਾਓਵਾਦੀ ਮਾਰੇ ਗਏ ਅਤੇ ਦੋ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ। ਤੇਲੰਗਾਨਾ ਦੇ ਭਦਰਾਦਰੀ ਕੋਠਾਗੁਡੇਮ ਜ਼ਿਲ੍ਹੇ ਦੇ ਸੁਪਰਡੈਂਟ ਰੋਹਿਤ ਰਾਜ ਨੇ ਦੱਸਿਆ ਕਿ ਗ੍ਰੇਹਾਉਂਡਜ਼ ਦੇ ਜਵਾਨਾਂ ਨੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਤੇਲੰਗਾਨਾ ਦੇ ਭਦਰਾਦਰੀ ਕੋਠਾਗੁਡੇਮ ਜ਼ਿਲ੍ਹੇ ਅਤੇ ਤੇਲੰਗਾਨਾ ਦੇ ਪਿਨਪਾਕਾ ਮੰਡਲ ਕਰਕਾਗੁਡੇਮ ਦੇ ਜੰਗਲਾਂ ਵਿੱਚ ਵੀਰਵਾਰ ਤੜਕੇ ਇੱਕ ਮੁਕਾਬਲੇ ਵਿੱਚ ਕਮਾਂਡਰ ਲਕਸ਼ਮਣ ਸਮੇਤ ਛੇ ਨਕਸਲੀਆਂ ਨੂੰ ਮਾਰ ਦਿੱਤਾ। ਰੋਹਿਤ ਰਾਜ ਨੇ ਅੱਗੇ ਦੱਸਿਆ ਕਿ ਮੁਕਾਬਲੇ ’ਚ ਤੇਲੰਗਾਨਾ ਪੁਲਿਸ ਦੇ ਦੋ ਜਵਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ ਇਕ ਸਿਪਾਹੀ ਦੀ ਹਾਲਤ ਨਾਜ਼ੁਕ ਹੈ। ਜਵਾਨਾਂ ਨੂੰ ਭਦਰਚਲਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਵਾਨਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਪਰੇਸ਼ਨ ਦੌਰਾਨ ਐਸ.ਪੀ. ਪੰਕਜ ਪਰਿਤੋਸ਼ ਨੇ ਦੱਸਿਆ ਕਿ ਪੁਲਿਸ ਦੇ ਵਧਦੇ ਦਬਾਅ ਕਾਰਨ ਛੱਤੀਸਗੜ੍ਹ ਤੋਂ ਤੇਲੰਗਾਨਾ ਵੱਲ ਭੱਜ ਰਹੇ ਨਕਸਲੀਆਂ ਦੀ ਸੂਚਨਾ ਮਿਲੀ ਸੀ। ਕਮਾਂਡਰ ਲਕਸ਼ਮਣ ਅਤੇ ਹੋਰ ਨਕਸਲੀ ਜੰਗਲ ਦੇ ਰਸਤੇ ਤੇਲੰਗਾਨਾ ਵੱਲ ਜਾ ਰਹੇ ਸਨ। ਸਥਾਨਕ ਪੁਲਿਸ ਅਤੇ ਗ੍ਰੇਹਾਊਂਡ ਫੋਰਸ ਨੇ ਨਕਸਲੀਆਂ
ਨੂੰ ਘੇਰ ਲਿਆ। ਇਸ ਤੋਂ ਬਾਅਦ ਜ਼ਬਰਦਸਤ ਗੋਲੀਬਾਰੀ ਹੋਈ। ਇਸ ਮੁਕਾਬਲੇ ਵਿੱਚ ਛੇ ਨਕਸਲੀ ਮਾਰੇ ਗਏ ਹਨ। ਜ਼ਿਕਰਯੋਗ ਹੈ ਕਿ ਮਾਰੇ ਗਏ ਨਕਸਲੀਆਂ ਦੀ ਪਛਾਣ ਕੁੰਜ ਵਿਰਈਆ, ਤੁਲਸੀ, ਸ਼ੁਕਰਾ, ਚਲੋ, ਦੁਰਗੇਸ਼ ਅਤੇ ਕੋਟੋ ਵਜੋਂ ਹੋਈ ਹੈ। ਮੌਕੇ ਤੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।

Related posts

ਭਾਰਤ ਦੇ ਵਿਦਿਅਕ ਅਦਾਰੇ ਤੇ ਔਨਲਾਈਨ ਪਲੇਟਫਾਰਮ ਸਾਈਬਰ ਹਮਲੇ ਦੇ ਖ਼ਤਰਿਆਂ ਲਈ ਸਭ ਤੋਂ ਜ਼ਿਆਦਾ ਕਮਜ਼ੋਰ : ਰਿਪੋਰਟ

Bunty

ਮੈਂ ਭਾਰਤ ਦੇ ਬਹੁਤ ਨੇੜੇ ਹਾਂ : ਅਮਰੀਕਨ ਰਾਸ਼ਟਰਪਤੀ ਡੌਨਲਡ ਟਰੰਪ

admin

ਐਨਡੀਏ ਵਲੋਂ ਬੰਗਾਲ ਦੇ ਗਵਰਨਰ ਧਨਖੜ ਨੂੰ ਉਪ-ਰਾਸ਼ਟਰਪਤੀ ਉਮੀਦਵਾਰ ਬਣਾਇਆ !

admin