India

ਤੇਲੰਗਾਨਾ ਦੇ ਮੁੱਖ ਮੰਤਰੀ ਨੇ ਅਮਰੀਕੀਆਂ ਨੂੰ ਨਿਵੇਸ਼ ਕਰਨ ਦਾ ਸੱਦਾ ਦਿੱਤਾ

ਹੈੱਦਰਾਬਾਦ – ਤੇਲੰਗਾਨਾ ਦੇ ਮੁੱਖ ਮੰਤਰੀ ਏ ਰੇਵਤ ਰੇਡੀ ਨੇ ਅਮਰੀਕਾ ਦੌਰੇ ਦੌਰਾਨ ਉਨ੍ਹਾਂ ਦੇ ਸੂਬੇ (ਤੇਲੰਗਾਨਾ) ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਕੈਲੀਫੋਰਨੀਆ ਵਿੱਚ ਭਾਰਤੀ ਮਹਾਵਪਾਰਕ ਦੂਤਾਵਾਸ ਵੱਲੋਂ ਏਆਈ ਵਪਾਰਕ ਰਾਂਉਡਟੇਬਲ ਮਿਲਣੀ ਵਿੱਚ ਤਕਨੀਕ ਜਗਤ ਦੀਆਂ ਵੱਡੀਆਂ ਕੰਪਨੀਆਂ ਦੇ ਮੁਖੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਏਆਈ ਸਿਟੀ, ਨੈੱਟ ਜੀਰੋ ਫਿਊਚਰ ਸਿਟੀ ਅਤੇ ਹੈਦਰਾਬਾਦ ਦੀ ਵਿਆਪਕ ਪੱਧਰ ’ਤੇ ਪਰਿਵਰਤਨਕਾਰੀ ਯੋਜਨਾਵਾਂ ਨੂੰ ਦੇਖਦੇ ਹੋਏ ਤੇਲੰਗਾਨਾ ‘ਭਵਿੱਖ ਦਾ ਰਾਜ’ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿੱਚ ਹਰ ਰਾਜ ਦਾ ਇੱਕ ਆਦਰਸ਼ ਵਾਕ ਜਾਂ ਸਿਧਾਂਤ ਹੈ, ਭਾਰਤ ਵਿਚ ਸਾਡੇ ਕੋਲ ਕਿਸੇ ਰਾਜ ਲਈ ਕੋਈ ਸਿੰਧਾਂਤ ਨਹੀਂ ਹੈ ਅਤੇ ਮੈਂ ਆਪਣੇ ਸੂਬੇ ਤੇਲੰਗਾਨਾ ਨੁੰ ਇਕ ਸਿਧਾਂਤ ਦੇਣਾ ਚਾਹਾਂਗਾ। ਤੇਲੰਗਾਨਾ ਨੂੰ ‘ਭਵਿੱਖ ਦਾ ਸੂਬਾ’ ਕਿਹਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਤੇਲੰਗਾਨਾ ਆਉਣ ਲਈ ਸੱਦਾ ਦਿੰਦਾ ਹਾਂ, ਆਓ ਸਭ ਮਿਲ ਕੇ ਭਵਿੱਖ ਬਣਾਈਏ।
ਪ੍ਰੋਗਰਾਮ ਦੌਰਾਨ ਸੂਬੇ ਦੇ ਉਦਯੋਗ ਅਤੇ ਆਈਟੀ ਮੰਤਰੀ ਡੀ ਸ਼੍ਰੀਧਰ ਬਾਬੂ ਨੇ ਤੇਲੰਗਾਨਾ ਦੀ ਨੀਤੀਆਂ ਦੀ ਮੁੱਖ ਵਿਸ਼ੇਸ਼ਤਾਵਾਂ ਅਤੇ ਹੋਰ ਜਾਣਕਾਰੀ ਦਿੱਤੀ, ਜੋ ਕਿ ਤਕਨੀਕ ਅਤੇ ਤਕਨੀਕ ਨਿਵੇਸ਼ਕਾਂ ਲਈ ਇਸਨੂੰ ਆਕਰਸ਼ਕ ਬਣਾਉਾਂਦਾਹੈ।

Related posts

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin