Sport

ਦਸੰਬਰ ‘ਚ ਹੋ ਸਕਦੀ ਹੈ ਆਈਪੀਐੱਲ ਦੀ ਨਿਲਾਮੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਇਸ ਸਾਲ ਦਸੰਬਰ ਦੇ ਮੱਧ ‘ਚ ਆਈਪੀਐੱਲ 2023 ਲਈ ਖਿਡਾਰੀਆਂ ਦੀ ਨਿਲਾਮੀ ਕਰਵਾਉਣ ‘ਤੇ ਵਿਚਾਰ ਕਰ ਰਿਹਾ ਹੈ। ਸੂਤਰਾਂ ਮੁਤਾਬਕ ਇਹ ਨਿਲਾਮੀ 16 ਦਸੰਬਰ ਨੂੰ ਹੋ ਸਕਦੀ ਹੈ। ਫਰੈਂਚਾਈਜ਼ੀਆਂ ਨਾਲ ਸ਼ੁਰੂਆਤੀ ਪ੍ਰਰੋਗਰਾਮ ‘ਤੇ ਗੱਲਬਾਤ ਹੋਈ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਛੋਟੀ ਨਿਲਾਮੀ ਹੋਵੇਗੀ ਪਰ ਇਸ ਲਈ ਅਜੇ ਥਾਂ ਤੈਅ ਨਹੀਂ ਕੀਤਾ ਗਿਆ ਹੈ। ਆਈਪੀਐੱਲ ਦੇ ਅਗਲੇ ਐਡੀਸ਼ਨ ਦੀਆਂ ਤਰੀਕਾਂ ਦਾ ਵੀ ਪਤਾ ਨਹੀਂ ਲੱਗਾ ਹੈ ਪਰ ਸਮਿਝਆ ਜਾਂਦਾ ਹੈ ਕਿ ਇਹ ਪੁਰਾਣੇ ਫਾਰਮੈਟ ਵਿਚ ਮਾਰਚ ਦੇ ਆਖ਼ਰੀ ਹਫ਼ਤੇ ਸ਼ੁਰੂ ਹੋਵੇਗਾ। ਨਿਲਾਮੀ ਲਈ ਸੈਲਰੀ ਪਰਸ 95 ਕਰੋੜ ਰੁਪਏ ਹੋਵੇਗਾ ਜੋ ਪਿਛਲੇ ਸਾਲ ਦੀ ਤੁਲਨਾ ‘ਚ ਪੰਜ ਕਰੋੜ ਰੁਪਏ ਵੱਧ ਹੈ। ਜੇ ਫਰੈਂਚਾਈਜ਼ੀ ਖਿਡਾਰੀਆਂ ਨੂੰ ਰਿਲੀਜ਼ ਕਰਦੀ ਹੈ ਜਾਂ ਕਿਸੇ ਹੋਰ ਟੀਮ ਤੋਂ ਲੈਂਦੀ ਹੈ ਤੋਂ ਇਸ ਨਾਲ ਪਰਸ ‘ਤੇ ਫ਼ਰਕ ਪਵੇਗਾ। ਆਈਪੀਐੱਲ 2022 ਤੋਂ ਚੇਨਈ ਸੁਪਰ ਕਿੰਗਜ਼ ਤੇ ਹਰਫ਼ਨਮੌਲਾ ਰਵਿੰਦਰ ਜਡੇਜਾ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ ਇਸ ਕਾਰਨ ਇਸ ਗੱਲ ਨੂੰ ਲੈ ਕੇ ਚਰਚਾ ਤੇਜ਼ ਹੈ ਕਿ ਟੀਮ ਉਨ੍ਹਾਂ ਨੂੰ ਰਿਲੀਜ਼ ਜਾਂ ਹੋਰ ਟੀਮ ਦੇ ਨਾਲ ਟ੍ਰੇਡਿੰਗ ਕਰ ਸਕਦੀ ਹੈ। ਪਿਛਲੇ ਦਿਨਾਂ ਦੀਆਂ ਰਿਪੋਰਟਾਂ ਮੁਤਾਬਕ, ਜਡੇਜਾ ਤੇ ਸ਼ੁਭਮਨ ਗਿੱਲ ਨੂੰ ਲੈ ਕੇ ਚੇਨਈ ਤੇ ਗੁਜਰਾਤ ਵਿਚਾਲੇ ਟ੍ਰੇਡਿੰਗ ਹੋ ਸਕਦੀ ਹੈ। ਹਾਲਾਂਕਿ ਦੋਵਾਂ ਹੀ ਟੀਮਾਂ ਨੇ ਇਸ ਨੂੰ ਖ਼ਾਰਜ ਕੀਤਾ ਹੈ। ਹੋਰ ਟੀਮਾਂ ਨੇ ਵੀ ਜਡੇਜਾ ਨੂੰ ਲੈਣ ਲਈ ਇੱਛਾ ਜ਼ਾਹਰ ਕੀਤੀ ਹੈ ਜਿਸ ਵਿਚ ਦਿੱਲੀ ਕੈਪੀਟਲਜ਼ ਵੀ ਇਕ ਟੀਮ ਹੈ ਪਰ ਸੀਐੱਸਕੇ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਡੇਜਾ ਨਾਲ ਆਪਣੀਆਂ ਰਾਹਾਂ ਵੱਖ ਕਰਨ ਦੀ ਕੋਈ ਯੋਜਨਾ ਨਹੀਂ ਹੈ।

Related posts

ਅਜਿੰਕੇ ਰਹਾਣੇ ਤੇ ਇਸ਼ਾਂਤ ਸ਼ਰਮਾ ਨੂੰ ਪਹਿਲੇ ਟੈਸਟ ਤੋਂ ਬਾਹਰ ਕਰਨ ਲਈ ਟੀਮ ਮੈਨੇਜਮੈਂਟ ਨੇ ਖੇਡੀ ਇਹ ਖੇਡ

Bunty

ਹਰਿਆਣਾ ਦੇ ਓਲੰਪਿਕ ਤਮਗਾ ਜੇਤੂ ਸਰਬਜੋਤ ਨੇ ਸਰਕਾਰੀ ਨੌਕਰੀ ਤੋਂ ਕੀਤਾ ਇਨਕਾਰ

Bunty

ਯਸ਼ਸਵੀ ਜਾਇਸਵਾਲ ਆਸਟ੍ਰੇਲੀਆ ਦੌਰੇ ਤੋਂ ਇਕ ਬਿਹਤਰ ਬੱਲੇਬਾਜ਼ ਬਣ ਕੇ ਪਰਤੇਗਾ ; ਰਵੀ ਸ਼ਾਸਤਰੀ

Bunty