Punjab

ਦਸ ਦਿਨ ਬਾਅਦ ਵੀ ਐੱਸਆਈਟੀ ਦੇ ਹੱਥ ਖ਼ਾਲੀ

ਤਰਨ ਤਾਰਨ – 15 ਅਕਤੂਬਰ ਨੂੰ ਕੁੰਡਲੀ ਬਾਰਡਰ ’ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ਪਿੰਡ ਚੀਮਾ ਕਲਾਂ ਨਿਵਾਸੀ 34 ਸਾਲਾ ਨੌਜਵਾਨ ਲਖਬੀਰ ਸਿੰਘ ਦੇ ਮਾਮਲੇ ਵਿਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਦੇ ਹੱਥ ਖ਼ਾਲੀ ਹਨ। ਦਸ ਦਿਨ ਦੀ ਜਾਂਚ ਦੌਰਾਨ ਐੱਸਆਈਟੀ ਨੂੰ ਕੋਈ ਅਜਿਹਾ ਸਬੂਤ ਨਹੀਂ ਮਿਲ ਸਕਿਆ, ਜਿਸ ਵਿਚ ਸਾਬਤ ਹੋ ਸਕੇ ਕਿ ਲਖਬੀਰ ਸਿੰਘ ਨੂੰ ਪਿੰਡ ਚੀਮਾ ਕਲਾਂ ਤੋਂ ਨਿਹੰਗ ਸਰਬਜੀਤ ਸਿੰਘ ਲੈ ਕੇ ਗਿਆ ਸੀ। ਨਾ ਹੀ ਕੋਈ ਅਜਿਹਾ ਸੁਰਾਗ ਹੱਥ ਲੱਗਿਆ ਹੈ, ਜਿਸ ਦੇ ਜ਼ਰੀਏ ਪਤਾ ਲੱਗ ਸਕੇ ਕਿ ਲਖਬੀਰ ਨੂੰ ਪਿੰਡ ਤੋਂ ਆਖਰ ਕੌਣ ਕੁੰਡਲੀ ਬਾਰਡਰ ਲੈ ਗਿਆ ਸੀ। ਕੁੱਲ ਮਿਲਾ ਕੇ ਦਸ ਦਿਨ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨਿਹੰਗ ਸਰਬਜੀਤ ਪਿੰਡ ਚੀਮਾ ਵਿਚ ਕਦੀ ਨਹੀਂ ਆਇਆ ਤੇ ਨਾ ਹੀ ਇਸ ਮਾਮਲੇ ਦੇ ਤਾਰ ਗਊਆਂ ਵਾਲੇ ਬਾਬਾ ਦਿਲਬਾਗ ਸਿੰਘ ਨਾਲ ਜੁੜੇ ਹੋ ਸਕਦੇ ਹਨ।

ਲਖਬੀਰ ਸਿੰਘ ਦੀ ਹੱਤਿਆ ਤੋਂ ਬਾਅਦ ਪੰਜਾਬ ਸਰਕਾਰ ਨੇ ਐੱਸਆਈਟੀ ਦਾ ਗਠਨ ਕੀਤਾ ਸੀ। ਏਡੀਜੀਪੀ ਵਰਿੰਦਰ ਕੁਮਾਰ ਦੀ ਅਗਵਾਈ ਵਿਚ ਫਿਰੋਜ਼ਪੁਰ ਦੇ ਡੀਆਈਜੀ ਇੰਦਰਬੀਰ ਸਿੰਘ, ਤਰਨ ਤਾਰਨ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਆਧਾਰਿਤ ਐੱਸਆਈਟੀ ਨੇ 10 ਦਿਨ ਦੀ ਜਾਂਚ ਵਿਚ ਕਰੀਬ 18 ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਪੁੱਛਗਿੱਛ ਦੌਰਾਨ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿਚ ਲਈ ਗਈ। ਇਸ ਫੁਟੇਜ ਵਿਚ ਅਜਿਹਾ ਕੋਈ ਵੀ ਸਬੂਤ ਹੱਥ ਨਹੀਂ ਲੱਗਿਆ, ਜਿਸ ਵਿਚ ਨਿਹੰਗ ਸਰਬਜੀਤ ਸਿੰਘ ਜਾਂ ਲਖਬੀਰ ਸਿੰਘ ਦੇ ਗਊਸ਼ਾਲਾ ਵਿਚ ਰਹਿਣ ਦੀ ਫੁਟੇਜ ਹੋਵੇ। ਫਿਲਹਾਲ, ਐੱਸਆਈਟੀ ਦਾ ਨਿਹੰਗ ਸਰਬਜੀਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਛਗਿੱਛ ਕਰਨ ਦਾ ਕੋਈ ਇਰਾਦਾ ਨਹੀਂ ਹੈ।ਸੂਤਰਾਂ ਦੀ ਮੰਨੀਏ ਤਾਂ ਇਹ ਗੱਲ ਅਟੱਲ ਹੈ ਕਿ ਲਖਬੀਰ ਸਿੰਘ ਇਕੱਲਾ ਕੁੰਡਲੀ ਬਾਰਡਰ ਨਹੀਂ ਗਿਆ, ਸਗੋਂ ਉਸ ਨੂੰ ਕੋਈ ਆਪਣੇ ਨਾਲ ਲੈ ਗਿਆ ਸੀ ਤੇ ਇਹ ਸ਼ਖਸ ਕੌਣ ਹੈ, ਇਸਦਾ ਪਤਾ ਲਗਾਉਣਾ ਐੱਸਆਈਟੀ ਦੀ ਸਭ ਤੋਂ ਵੱਡੀ ਸਿਰਦਰਦੀ ਹੈ। ਏਡੀਜੀਪੀ ਵਰਿੰਦਰ ਕੁਮਾਰ ਕਹਿੰਦੇ ਹਨ ਕਿ ਲਖਬੀਰ ਸਿੰਘ ਦੇ ਮਾਮਲੇ ਵਿਚ ਚੱਲ ਰਹੀ ਜਾਂਚ ਦਰਮਿਆਨ ਕੁਝ ਦੱਸਣਾ ਅਜੇ ਵਾਜਬ ਨਹੀਂ ਹੋਵੇਗਾ। ਜਾਂਚ ਮੁਕੰਮਲ ਹੁੰਦੇ ਹੀ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ।

Related posts

ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਯਾਦ ‘ਚ ਹੋਵੇਗਾ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ

admin

ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਵਾਸੀ ਮਜ਼ਦੂਰ ਵਲੋਂ ਸ਼ਰਧਾਲੂਆਂ ਉਪਰ ਹਮਲਾ: 5 ਜਣੇ ਜ਼ਖਮੀਂ !

admin

ਹੋਲਾ ਮਹੱਲਾ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ: ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin