Punjab

ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਲਿਖਿਆ ਮੁੱਖ ਮੰਤਰੀ ਨੂੰ ਖੁੱਲ੍ਹਾ ਖ਼ਤ

ਬਠਿੰਡਾ – ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਵਪਾਰ ਵਿੰਗ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਖੁੱਲ੍ਹਾ ਖ਼ਤ ਲਿਖਿਆ ਹੈ। ਉਨ੍ਹਾਂ ਇਸ ਖ਼ਤ ਵਿਚ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੁੱਡਾ ਦੀ ਮਾਨਸਾ ਰੋਡ ’ਤੇ ਮਾਡਲ ਟਾਊਨ ਫੇਜ਼ ਬਣਨ ਵਾਲੇ ਕੋਨੇ ਉਪਰ 1500 ਗਜ਼ ਕਮਰਸ਼ੀਅਲ ਜਗ੍ਹਾ ਰੈਜ਼ੀਡੈਂਸ਼ੀਅਲ ਬਣਾ ਕੇ ਕੌਡੀਆਂ ਦੇ ਭਾਅ ਲੈਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਸਿੰਗਲਾ ਵੱਲੋਂ ਇਸ ਖ਼ਤ ਦਾ ਉਤਾਰਾ ਡਾਇਰੈਕਟਰ ਸੀਬੀਆਈ ਦਿੱਲੀ, ਚੀਫ ਸੈਕਟਰੀ ਸਿਵਲ ਸੈਕਟਰੀਏਟ ਪੰਜਾਬ ਚੰਡੀਗੜ੍ਹ, ਸੈਕਟਰੀ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਪੰਜਾਬ, ਮਨਿਸਟਰ ਹਾਊਸਿੰਗ ਤੇ ਸ਼ਹਿਰੀ ਵਿਕਾਸ ਪੰਜਾਬ, ਰਾਜਪਾਲ ਪੰਜਾਬ, ਲੋਕਪਾਲ ਪੰਜਾਬ, ਪ੍ਰਧਾਨ ਮੰਤਰੀ ਭਾਰਤ ਅਤੇ ਡਾਇਰੈਕਟਰ ਈਡੀ ਪੰਜਾਬ ਨੂੰ ਵੀ ਭੇਜਿਆ ਗਿਆ ਹੈ।

ਸਿੰਗਲਾ ਨੇ ਕਿਹਾ ਕਿ ਸਰਕਾਰ ਦੇ ਇਹ ਕਿਹੜੇ ਰੂਲ ਹਨ ਕਿ ਕਿਸੇ ਵੀ ਵਿਭਾਗ ਤੇ ਪੰਜਾਬ ਦੇ ਖ਼ਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਕੇ ਜਗ੍ਹਾ ਆਪਣੇ ਨਾਮ ਕਰਵਾ ਲਓ ਅਤੇ ਵਿਭਾਗ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਅੱਖਾਂ ਬੰਦ ਕਰ ਲਵੇ। ਉਨ੍ਹਾਂ ਦੋਸ਼ ਲਾਇਆ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਲਾਟ ਨੰਬਰ 725/726 ਲੜੀਵਾਰ 25371 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਖ਼ਰੀਦ ਲਈ ਹੈ, ਜਦੋਂ ਕਿ ਉਕਤ ਜਗ੍ਹਾ ਦਾ ਭਾਅ ਲੱਖਾਂ ਰੁਪਏ ਪ੍ਰਤੀ ਗਜ਼ ਹੈ, ਜਿਸ ਦਾ ਨੀਂਹ ਪੱਥਰ ਵੀ ਖ਼ੁਦ ਮੁੱਖ ਮੰਤਰੀ ਵੱਲੋਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਕੀ ਮੁੱਖ ਮੰਤਰੀ ਸਾਹਬ ਨੂੰ ਇਸ ਬਾਰੇ ਜਾਣਕਾਰੀ ਨਹੀਂ, ਜੇਕਰ ਨਹੀਂ ਤਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਡੀਲ ਨੂੰ ਰੱਦ ਕਰਵਾਇਆ ਜਾਵੇ ਅਤੇ ਬਠਿੰਡਾ ਨਿਵਾਸੀਆਂ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਖੁੱਲ੍ਹੇ ਖ਼ਤ ’ਤੇ ਪੰਜਾਬ ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਸਮਝਿਆ ਜਾਵੇਗਾ ਕਿ ਪੰਜਾਬ ਸਰਕਾਰ ਲੋਕ ਹਿੱਤਾਂ ਦੀ ਨਹੀਂ, ਮੰਤਰੀਆਂ ਵੱਲੋਂ ਕੀਤੇ ਜਾਂਦੇ ਘਪਲਿਆਂ ਦੀ ਸਰਕਾਰ ਹੈ।

ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਜੈਜੀਤ ਜੌਹਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜਗ੍ਹਾ ਨਿਯਮਾਂ ਅਨੁਸਾਰ ਅਲਾਟ ਕਰਵਾਈ ਗਈ ਹੈ ਅਤੇ ਵਿੱਤ ਮੰਤਰੀ ਸਮੇਤ ਇਹ ਹਰ ਇਕ ਦਾ ਹੱਕ ਹੈ।

Related posts

ਆਈਐਸਆਈ ਪੰਜਾਬ ਨੂੰ ਅਸਥਿਰ ਕਰਨਾ ਚਾਹੁੰਦੀ – ਕੇਂਦਰੀ ਮੰਤਰੀ ਰਵਨੀਤ ਬਿੱਟੂ

admin

ਓਸੀਆਈ ਕਾਰਡ ਦੇ ਨਿਯਮਾਂ ਤੇ ਫੀਸਾਂ ਦੇ ਵਿੱਚ ਵੱਡੇ ਬਦਲਾਅ !

admin

‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ 2026’ ਬੇਅਦਬੀ ਕਰਨ ਵਾਲਿਆਂ ਨੂੰ ‘ਕਾਂਬਾ ਛੇੜਨ’ ਵਾਲਾ – ਭਾਈ ਬਲਦੇਵ ਸਿੰਘ ਵਡਾਲਾ

admin