Punjab

ਦਿਹਾਤੀ ਮਜ਼ਦੂਰ ਸਭਾ ਦਾ 7ਵਾਂ ਸੂਬਾਈ ਡੈਲੀ ਗੇਟ ਅਜਲਾਸ 5-6ਅਪ੍ਰੈਲ ਨੂੰ

ਦਿਹਾਤੀ ਮਜ਼ਦੂਰ ਸਭਾ ਦਾ 7ਵਾਂ ਸੂਬਾਈ ਡੈਲੀ ਗੇਟ ਅਜਲਾਸ 5-6ਅਪ੍ਰੈਲ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਹੋਵੇਗਾ।
ਜਲੰਧਰ, (ਪਰਮਿੰਦਰ ਸਿੰਘ) – ਦਿਹਾਤੀ ਮਜ਼ਦੂਰ ਸਭਾ ਦੇ, 5-6 ਅਪ੍ਰੈਲ 2025 ਨੂੰ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਨਗਰੀ ਬਾਬਾ ਬਕਾਲਾ ਸਾਹਿਬ, ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣ ਜਾ ਰਹੇ 7ਵੇਂ  ਸੂਬਾਈ ਡੈਲੀਗੇਟ ਅਜਲਾਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਲੰਗਰ ਹਾਲ ਵਿਛੜੇ ਸਾਥੀ ਨਰਿੰਦਰ ਸਿੰਘ ਨੂੰ ਸਮਰਪਿਤ ਕੀਤਾ ਜਾਵੇਗਾ। ਤਹਿਸੀਲ ਨਾਲ ਸਬੰਧਤ ਉੱਘੇ ਆਗੂਆਂ ਸ਼ਹੀਦ ਸਾਥੀ ਗੁਰਨਾਮ ਸਿੰਘ ਉੱਪਲ ਅਤੇ ਨਾਜਰ ਸਿੰਘ ਸੈਦਪੁਰ ਦੀ ਯਾਦ ਵਿੱਚ ਗੇਟ ਉਸਾਰੇ ਜਾਣਗੇ। ਮੈਂਬਰਸ਼ਿਪ ਦੇ ਅਧਾਰ ‘ਤੇ ਚੁਣੇ ਹੋਏ ਦੋ ਸੌ ਪੱਚੀ ਡੈਲੀਗੇਟ ਅਤੇ ਦਰਸ਼ਕ ਅਜਲਾਸ ਵਿਚ ਹਿੱਸਾ ਲੈਣਗੇ। ਛੇਵੇਂ ਅਜਲਾਸ ਵਲੋਂ ਮਿਥੇ ਕੰਮਾਂ ਦਾ ਲੇਖਾ ਜੋਖਾ ਅਤੇ ਮੌਜੂਦਾ ਗੰਭੀਰ ਰਾਜਨੀਤਕ ਅਵਸਥਾ ਵਿੱਚ ਮਜ਼ਦੂਰ ਲਹਿਰ ਸਨਮੁੱਖ ਚੁਣੌਤੀਆਂ ਬਾਰੇ ਸੰਜੀਦਾ ਵਿਚਾਰਾਂ ਕੀਤੀਆਂ ਜਾਣਗੀਆਂ। ਨਾਲ ਹੀ ਮਜ਼ਦੂਰਾਂ ਦੇ ਭਖਦਿਆਂ ਮਸਲਿਆਂ ਦੇ ਹੱਲ ਲਈ ਭਵਿੱਖੀ ਸੰਘਰਸ਼ਾਂ  ਦੀ ਰੂਪਰੇਖਾ ਉਲੀਕੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਲਈ ਨਵੀਂ ਕਮੇਟੀ ਦੀ ਚੋਣ ਕੀਤੀ ਜਾਵੇਗੀ।
ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ  ਜਥੇਬੰਦੀ ਦੇ  ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਅਤੇ ਪ੍ਰੈੱਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਅਜਲਾਸ ਨੂੰ ਸੁਚਾਰੂ ਵਿਧੀ ਨਾਲ ਕਾਮਯਾਬ ਕਰਨ ਲਈ ਸਭਾ ਦੀ ਬਾਬਾ ਬਕਾਲਾ ਸਾਹਿਬ ਤਹਿਸੀਲ ਦੇ ਆਗੂ ਤੇ ਵਰਕਰ ਉਤਸ਼ਾਹ ਨਾਲ ਜੁਟੇ ਹੋਏ ਹਨ। ਦੱਸਣ ਯੋਗ ਹੈ ਕਿ ਅਜਲਾਸ ਦੇ ਸਮੁੱਚੇ ਪ੍ਰਬੰਧਾਂ ਲਈ ਲੋਕਾਂ ਤੋਂ ਜਨਤਕ ਉਗਰਾਹੀ ਕੀਤੀ ਗਈ ਹੈ। ਜਮਹੂਰੀ ਲਹਿਰ ਦੇ ਨਾਮਵਰ ਆਗੂ ਸਾਥੀ ਮੰਗਤ ਰਾਮ ਪਾਸਲਾ ਉਦਘਾਟਨੀ ਸ਼ੈਸ਼ਨ ਨੂੰ ਸੰਬੋਧਨ ਕਰਨਗੇ। ਇਸ ਮੌਕੇ ਇਕ ਆਕਰਸ਼ਕ ਸੋਵੀਨਰ ਵੀ ਰਿਲੀਜ ਕੀਤਾ ਜਾਵੇਗਾ।

Related posts

ਮਾਨ ਸਰਕਾਰ ਦੀ ਕ੍ਰਾਂਤੀਕਾਰੀ ਪਹਿਲ: ਮਹਿਲਾਵਾਂ ਨੂੰ 1,548 ਕਰੋੜ ਰੁਪਏ ਤੋਂ ਵੱਧ ਦੀ ਮੁਫ਼ਤ ਬੱਸ ਸਫ਼ਰ ਸਹੂਲਤ ਮੁਹੱਈਆ ਕਰਵਾਈ

Bunty

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

ਅਟਾਰੀ ਬਾਰਡਰ ’ਤੇ ਸੈਲਾਨੀ ਮੁੜ ਵੇਖ ਸਕਣਗੇ ਵਿਸ਼ਵ ਪ੍ਰਸਿੱਧ ਰੀਟੀਰੀਟ ਸੈਰੇਮਨੀ

Bunty