India

ਦਿੱਲੀ ’ਚ ਹਵਾ ਦੀ ਗੁਣਵੱਤਾ ’ਬਹੁਤ ਮਾੜੀ’, ਰਾਸ਼ਟਰੀ ਰਾਜਧਾਨੀ ’ਚ ਛਾਈ ਧੂੰਏਂ ਦੀ ਚਾਦਰ

ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਵਿਚ ਸਵੇਰੇ ਧੂੰਏਂ ਦੀ ਪਰਤ ਛਾਈ ਹੋਈ ਸੀ ਅਤੇ ਸਵੇਰੇ 9 ਵਜੇ ਹਵਾ ਦੀ ਗੁਣਵੱਤਾ ’’ਬਹੁਤ ਖਰਾਬ’’ ਸ਼੍ਰੇਣੀ ਵਿਚ ਦਰਜ ਕੀਤੀ ਗਈ। ਇਹ ਜਾਣਕਾਰੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਵਿੱਚ ਦਿੱਤੀ ਗਈ ਹੈ।
ਸੀਪੀਸੀਬੀ ਦੇ ਐਪ ਸਮੀਰ ਤੋਂ ਪ੍ਰਾਪਤ ਅੰਕੜਿਆਂ ਦੇ ਅਨੁਸਾਰ, ਬਵਾਨਾ ਅਤੇ ਨਿਊ ਮੋਤੀ ਬਾਗ ਕੇਂਦਰ ਵਿੱਚ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 409 ਦਰਜ ਕੀਤਾ ਗਿਆ ਜੋ ’ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ।
ਮੁੱਖ ਤੌਰ ’ਤੇ ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜਨ, ਦੀਵਾਲੀ ਮੌਕੇ ਪਟਾਕੇ ਚਲਾਉਣ ਅਤੇ ਹਵਾ ਦੀ ਘੱਟ ਰਫ਼ਤਾਰ ਕਾਰਨ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਪਿਛਲੇ ਕੁਝ ਹਫ਼ਤਿਆਂ ਤੋਂ ਬਹੁਤ ਉੱਚਾ ਹੈ। ਸ਼ੁੱਕਰਵਾਰ ਸਵੇਰੇ, ਏ.ਕਿਊ.ਆਈ. 387 ਸੀ ਜੋ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਦੌਰਾਨ ਦਿੱਲੀ ’ਚ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 18.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੀ ਔਸਤ ਤੋਂ ਚਾਰ ਡਿਗਰੀ ਵੱਧ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਸਵੇਰੇ 8.30 ਵਜੇ ਨਮੀ ਦਾ ਪੱਧਰ 98 ਫੀਸਦੀ ਸੀ।ਮੌਸਮ ਵਿਭਾਗ ਨੇ ਦਿਨ ਵੇਲੇ ਆਸਮਾਨ ਸਾਫ਼ ਰਹਿਣ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

Related posts

ਐਨ.ਆਈ.ਏ. ਵੱਲੋਂ ਅਲ-ਕਾਇਦਾ ਸਾਜਿਸ਼ ਮਾਮਲੇ ਵਿੱਚ ਦੇਸ਼ ਦੇ ਕਈ ਖੇਤਰਾਂ ’ਚ ਛਾਪੇ

editor

ਮਾਮਲਿਆਂ ਦੀ ਤੁਰੰਤ ਸੁਣਵਾਈ ਜ਼ੁਬਾਨੀ ਨਹੀਂ ਹੋਵੇਗੀ, ਈ-ਮੇਲ ਭੇਜੀ ਜਾਏ : ਚੀਫ਼ ਜਸਟਿਸ

editor

ਜਗਦੀਸ਼ ਟਾਈਟਲਰ ਤੇ ਵਰਮਾ ਜਾਅਲਸਾਜ਼ੀ ਦੇ ਕੇਸ ’ਚ ਬਰੀ

editor