India

ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ਚ ਧਮਾਕਾ, ਮੌਕੇ ਤੇ ਮਿਲਿਆ ਸਫੈਦ ਪਾਊਡਰ

ਨਵੀਂ ਦਿੱਲੀ – ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਵੀਰਵਾਰ ਯਾਨੀ ਕਿ ਅੱਜ ਇਕ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਦੀ ਜਾਣਕਾਰੀ ਦਿੱਲੀ ਪੁਲਸ ਨੂੰ ਪੀ. ਸੀ. ਆਰ. ਕਾਲ ਜ਼ਰੀਏ ਦਿੱਤੀ ਗਈ। ਧਮਾਕੇ ਦੀ ਸੂਚਨਾ ਮਿਲਣ ਮਗਰੋਂ ਪੁਲਸ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਅੱਜ ਸਵੇਰੇ 11.48 ਵਜੇ ਪੁਲਸ ਨੂੰ ਪ੍ਰਸ਼ਾਂਤ ਵਿਹਾਰ ਇਲਾਕੇ ਤੋਂ ਧਮਾਕੇ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ।ਜਾਣਕਾਰੀ ਮੁਤਾਬਕ ਸੁਰੱਖਿਆ ਏਜੰਸੀਆਂ ਨੂੰ ਮੌਕੇ ‘ਤੇ ਸਫੈਦ ਪਾਊਡਰ ਮਿਲਿਆ ਹੈ। ਹਾਲਾਂਕਿ ਇਹ ਕੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਅਜਿਹਾ ਹੀ ਪਾਊਡਰ ਬੀਤੇ ਮਹੀਨੇ ਪ੍ਰਸ਼ਾਂਤ ਵਿਹਾਰ ਵਿਚ ਸੀ. ਆਰ. ਪੀ. ਐੱਫ. ਸਕੂਲ ਨੇੜੇ ਧਮਾਕੇ ਮਗਰੋਂ ਬਰਾਮਦ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਿਹੋ ਜਿਹਾ ਧਮਾਕਾ ਸੀ. ਆਰ. ਪੀ. ਐੱਫ. ਨੇੜੇ ਹੋਇਆ ਸੀ, ਇਹ ਉਸ ਤਰ੍ਹਾਂ ਦਾ ਹੀ ਧਮਾਕਾ ਹੈ। ਭਾਰੀ ਪੁਲਸ ਫੋਰਸ ਨਾਲ ਫਾਇਰ ਬ੍ਰਿਗੇਡ ਦੀਆਂ ਵੀ ਚਾਰ ਗੱਡੀਆਂ ਮੌਕੇ ‘ਤੇ ਮੌਜੂਦ ਹਨ।

Related posts

DGCI ਨੇ ਭਾਰਤ ਬਾਇਓਟੈੱਕ ਨੂੰ ਇੰਟਰਨੈਸਲ ਵੈਕਸੀਨ ਤੇ ਬੂਸਟਰ ਡੋਜ਼ ਦੇ ‘ਫੇਜ਼ ਥ੍ਰੀ’ ਟਰਾਇਲ ਨੂੰ ਦਿੱਤੀ ਮਨਜ਼ੂਰੀ

Bunty

ਰਾਮ ਰਹੀਮ ਦੀ 21 ਦਿਨਾਂ ਪੈਰੋਲ ਮਨਜ਼ੂਰ, ਜੇਲ੍ਹ ’ਚੋਂ ਆਵੇਗਾ ਫਿਰ ਬਾਹਰ

Bunty

ਜਲਦ ਆ ਰਹੀ ਹੈ ਦੇਸ਼ ਦੀ ਪਹਿਲੀ ਓਮੀਕ੍ਰੋਨ ਵੈਕਸੀਨ

Bunty