India

ਸੰਸਦੀ ਅੜਿੱਕੇ ਕੋਈ ਹੱਲ ਨਹੀਂ ਸਗੋਂ ਬੀਮਾਰੀ ਹੈ: ਚੇਅਰਮੈਨ ਧਨਖੜ

ਨਵੀਂ ਦਿੱਲੀ – ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਵੀਰਵਾਰ ਨੂੰ ਕਿਹਾ ਕਿ ਸੰਸਦੀ ਰੁਕਾਵਟ ਕੋਈ ਹੱਲ ਨਹੀਂ, ਸਗੋਂ ਇੱਕ ਅਜਿਹੀ ਬੀਮਾਰੀ ਹੈ, ਜੋ ਦੇਸ਼ ਦੀ ਨੀਂਹ ਨੂੰ ਕਮਜ਼ੋਰ ਕਰਦੀ ਹੈ ਅਤੇ ਸੰਸਦ ਨੂੰ ਅਪ੍ਰਸੰਗਿਕਤਾ ਵੱਲ ਲੈ ਜਾਂਦੀ ਹੈ। ਧਨਖੜ ਨੇ ਇਹ ਟਿੱਪਣੀ ਉਦੋਂ ਕੀਤੀ, ਜਦੋਂ ਰਾਜ ਸਭਾ ਦੀ ਕਾਰਵਾਈ ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 12 ਵਜੇ ਮੁੜ ਸ਼ੁਰੂ ਹੋਈ। ਕਾਂਗਰਸ ਅਤੇ ਵਿਰੋਧੀ ਧਿਰ ਦੇ ਹੋਰ ਮੈਂਬਰ ਅਡਾਨੀ ਸਮੂਹ ‘ਤੇ ਦੋਸ਼ਾਂ ਦੇ ਮੁੱਦੇ ‘ਤੇ ਨਿਯਮ 267 ਦੇ ਤਹਿਤ ਚਰਚਾ ਦੀ ਮੰਗ ਕਰ ਰਹੇ ਸਨ। ਮੈਂਬਰਾਂ ਨੂੰ ਅਨੁਸ਼ਾਸਨ ਅਤੇ ਸ਼ਿਸ਼ਟਾਚਾਰ ਬਣਾਈ ਰੱਖਣ ਦੀ ਅਪੀਲ ਕਰਦਿਆਂ ਧਨਖੜ ਨੇ ਕਿਹਾ ਕਿ ਕੱਲ੍ਹ ਹੀ ਸੰਵਿਧਾਨ ਨੂੰ ਅਪਣਾਏ 75 ਸਾਲ ਪੂਰੇ ਹੋ ਗਏ ਹਨ।ਉਨ੍ਹਾਂ ਕਿਹਾ ਕਿ ਇਹ ਉਪਰਲੇ ਸਦਨ ਲਈ ਉਹ ਪਲ ਸੀ, ਜਦੋਂ ਅਸੀਂ ਰਾਸ਼ਟਰਵਾਦ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ 140 ਕਰੋੜ ਲੋਕਾਂ ਨੂੰ ਇਕ ਸ਼ਕਤੀਸ਼ਾਲੀ ਸੰਦੇਸ਼ ਦੇਣਾ ਸੀ। ਇਹ ਉਨ੍ਹਾਂ ਦੀਆਂ ਅਕਾਂਖਿਆਵਾਂ ਅਤੇ ਸੁਫ਼ਨਿਆਂ ਪ੍ਰਤੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਨਾ ਸੀ ਅਤੇ ਇੱਕ ਵਿਕਸਤ ਭਾਰਤ ਵੱਲ ਸਾਡੀ ਯਾਤਰਾ ਨੂੰ ਅੱਗੇ ਵਧਾਉਣਾ ਸੀ। ਉਹਨਾਂ ਕਿਹਾ, ‘ਪਰ ਮੈਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਇਸ ਇਤਿਹਾਸਕ ਮੌਕਾ ਗੁਆ ਦਿੱਤਾ। ਜਿੱਥੇ ਸਦਨ ਵਿੱਚ ਉਸਾਰੂ ਸੰਵਾਦ ਅਤੇ ਸਾਰਥਕ ਗੱਲਬਾਤ ਹੋਣੀ ਚਾਹੀਦੀ ਸੀ, ਉੱਥੇ ਅਸੀਂ ਆਪਣੇ ਨਾਗਰਿਕਾਂ ਦੀਆਂ ਉਮੀਦਾਂ ‘ਤੇ ਖਰੇ ਨਹੀਂ ਉਤਰ ਸਕੇ।’ ਚੇਅਰਮੈਨ ਨੇ ਕਿਹਾ ਕਿ ਇਹ ਸਦਨ ਸਿਰਫ਼ ਬਹਿਸ ਦਾ ਮੰਚ ਨਹੀਂ ਹੈ, ਸਗੋਂ ਇੱਥੋਂ ਕੌਮੀ ਭਾਵਨਾਵਾਂ ਗੂੰਜਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ, “ਸੰਸਦ ਦੀ ਰੁਕਾਵਟ ਕੋਈ ਹੱਲ ਨਹੀਂ, ਇਹ ਇੱਕ ਬੀਮਾਰੀ ਹੈ।” ਇਹ ਸਾਡੀ ਨੀਂਹ ਨੂੰ ਕਮਜ਼ੋਰ ਕਰਦਾ ਹੈ। ਇਹ ਸੰਸਦ ਨੂੰ ਅਪ੍ਰਸੰਗਿਕਤਾ ਵੱਲ ਲੈ ਜਾਂਦਾ ਹੈ। ਸਾਨੂੰ ਆਪਣੀ ਸਾਰਥਕਤਾ ਬਣਾਈ ਰੱਖਣੀ ਪਵੇਗੀ। ਜਦੋਂ ਅਸੀਂ ਅਜਿਹੇ ਆਚਰਣ ਵਿੱਚ ਸ਼ਾਮਲ ਹੁੰਦੇ ਹਾਂ ਤਾਂ ਅਸੀਂ ਸੰਵਿਧਾਨਕ ਆਦੇਸ਼ ਤੋਂ ਭਟਕ ਜਾਂਦੇ ਹਾਂ। ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਲੈਂਦੇ ਹਾਂ।”

Related posts

ਮੁਫ਼ਤਖੋਰੀ ਦੇ ਚੱਕਰ ‘ਚ ਫਸ ਕੇ ਬਰਬਾਦ ਹੋਏ ਵੈਨੇਜ਼ੁਏਲਾ ਤੇ ਸ਼੍ਰੀਲੰਕਾ

Bunty

ਆਸ਼ੀਸ਼ ਮਿਸ਼ਰਾ ਨੂੰ ਫਿਰ ਜਾਣਾ ਪਵੇਗਾ ਜੇਲ੍ਹ, 10 ਪੁਆਇੰਟਾਂ ‘ਚ ਜਾਣੋ ਸ਼ੁਰੂ ਤੋਂ ਹੁਣ ਤਕ ਮਾਮਲੇ ‘ਚ ਕੀ-ਕੀ ਹੋਇਆ

Bunty

ਸੜਕ ਆਵਾਜਾਈ ਦਾ ਰੌਲੇ ਕਰ ਰਿਹੈ ਤੁਹਾਡੇ ਬੱਚੇ ਦੇ ਦਿਮਾਗ ਦਾ ਵਿਕਾਸ ‘ਤੇ ਅਸਰ

Bunty