India

ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੂੰ ਕੇਂਦਰ ਦੇ ਸਕਦਾ ਹੈ ਨਵੀਂ ਜ਼ਿੰਮੇਵਾਰੀ

ਨਵੀਂ ਦਿੱਲੀ – 1984 ਬੈਚ ਦੇ ਗੁਜਰਾਤ ਕੈਡਰ ਦੇ ਆਈਪੀਐੱਸ ਅਧਿਕਾਰੀ ਰਾਕੇਸ਼ ਅਸਥਾਨਾ ਨੂੰ ਇੰਟੈਲੀਜੈਂਸ ਬਿਊਰੋ (ਆਈਬੀ) ਦੇ ਡਾਇਰੈਕਟਰ ਦੀਆਂ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਬੀਐੱਸਐੱਫ ਦੇ ਡੀਜੀ ਅਹੁਦੇ ਤੋਂ ਸੇਵਾਮੁਕਤ ਹੋਣ ਦੇ ਤਿੰਨ ਦਿਨ ਪਹਿਲਾਂ ਹੀ ਬੀਤੀ 28 ਜੁਲਾਈ ਨੂੰ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਨੂੰ ਦਿੱਲੀ ਪੁਲਿਸ ਦਾ ਕਮਿਸ਼ਨਰ ਬਣਾਇਆ ਸੀ। ਨਾਲ ਹੀ ਉਨ੍ਹਾਂ ਨੂੰ ਇਕ ਸਾਲ ਦਾ ਸੇਵਾ ਵਿਸਥਾਰ ਦਿੱਤਾ ਸੀ। ਦਿੱਲੀ ਪੁਲਿਸ ’ਚ ਉਨ੍ਹਾਂ ਨੂੰ ਸਿਰਫ਼ ਤਿੰਨ ਮਹੀਨੇ ਹੀ ਹੋਏ ਹਨ ਤੇ ਹੁਣ ਦੇ ਆਈਬੀ ’ਚ ਜਾਣ ਦੀ ਚਰਚਾ ਹੈ। ਉਹ ਸੀਬੀਆਈ ਤੇ ਨਾਰਕੋਟਿਕਸ ਕੰਟਰੋਲ ਬਿਊਰੋ ’ਚ ਪ੍ਰਮੁੱਖ ਅਹੁਦਿਆਂ ’ਤੇ ਰਹਿ ਚੁੱਕੇ ਹਨ।ਆਈਬੀ ’ਚ ਮੌਜੂਦਾ ਸਮੇਂ ’ਚ 1984 ਬੈਚ ਦੇ ਹੀ ਅਸਾਮ-ਮੇਘਾਲਿਆ ਕੈਡਰ ਦੇ ਆਈਪੀਐੱਸ ਅਧਿਕਾਰੀ ਅਰਵਿੰਦ ਕੁਮਾਰ ਡਾਰਿਕੈਟਰ ਹਨ। ਚਰਚਾ ਹੈ ਕਿ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦਾ ਸਲਾਹਕਾਰ ਨਿਯੁਕਤ ਕੀਤਾ ਜਾ ਸਕਦਾ ਹੈ। ਅਰਵਿੰਦ ਕੁਮਾਰ ਪਹਿਲਾਂ ਹੀ ਆਈਬੀ ’ਚ ਹੀ ਵਧੀਕ ਡਾਇਰੈਕਟਰ ਸਨ। ਸੇਵਾਮੁਕਤੀ ਤੋਂ ਪਹਿਲਾਂ ਪਿਛਲੇ ਸਾਲ ਉਨ੍ਹਾਂ ਨੂੰ ਕਿ ਸਾਲ ਦਾ ਸੇਵਾ ਵਿਸਥਾਰ ਦਿੱਤਾ ਗਿਆ ਸੀ।ਅਸਥਾਨਾ ਆਈਬੀ ’ਚ ਇਸ ਲਈ ਵੀ ਜਾਣਾ ਚਾਹੁੰਦੇ ਹਨ ਕਿ ਕਿਉਂਕਿ ਹੁਣੇ ਜਿਹੇ ਸਰਕਾਰ ਵੱਲੋਂ ਜਾਰੀ ਨਿਯਮ ਮੁਤਾਬਕ ਰਾਅ, ਆਈਬੀ, ਸੀਬੀਆਈ, ਈਡੀ ਤੇ ਐੱਨਆਈਏ ’ਚ ਬਿਹਤਰ ਕੰਮ ਕਰਨ ’ਤੇ ਇਨ੍ਹਾਂ ਦੇ ਮੁਖੀ ਨੂੰ ਪੰਜ ਸਾਲ ਤਕ ਸੇਵਾ ਵਿਸਥਾਰ ਦਿੱਤਾ ਜਾ ਸਕਦਾ ਹੈ। ਉੱਥੇ ਹੀ ਦਿੱਲੀ ਪੁਲਿਸ ਤੇ ਨੀਮ ਫ਼ੌਜੀ ਬਲਾਂ ’ਚ ਵਾਰ-ਵਾਰ ਸੇਵਾ ਵਿਸਥਾਰ ਨਹੀਂ ਦਿੱਤਾ ਜਾ ਸਕਦਾ। ਅਸਥਾਨਾ ਨੇ ਬਹੁਤ ਘੱਟ ਸਮੇਂ ’ਚ ਦਿੱਲੀ ਪੁਲਿਸ ’ਚ ਕਈ ਵੱਡੇ ਤੇ ਬਿਹਤਰ ਫ਼ੈਸਲੇ ਲਏ।ਪਹਿਲਾਂ ਵੀ ਹੁੰਦੀਆਂ ਰਹੀਆਂ ਹਨ ਇਸ ਤਰ੍ਹਾਂ ਦੀਆ ਤਾਇਨਾਤੀਆਂ : ਪਹਿਲਾਂ ਵੀ ਦਿੱਲੀ ਪੁਲਿਸ ਦੇ ਕਈ ਕਮਿਸ਼ਨਰਾਂ ਨੂੰ ਹੋਰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਜੈ ਰਾਜ ਸ਼ਰਮਾ ਨੂੰ ਦਿੱਲੀ ਪੁਲਿਸ ਕਮਿਸ਼ਨਰ ਤੋਂ ਬਾਅਦ ਬੀਐੱਸਐੱਫ ਦਾ ਡੀਜੀ ਬਣਾਇਆ ਗਿਆ ਸੀ। ਕੁਝ ਸਾਲ ਪਹਿਲਾਂ ਆਲੋਕ ਕੁਮਾਰ ਵਰਮਾ ਨੂੰ ਵੀ ਦਿੱਲੀ ਪੁਲਿਸ ਕਮਿਸ਼ਨਰ ਤੋਂ ਬਾਅਦ ਸੀਬੀਆਈ ਦਾ ਡਾਇਰੈਕਟਰ ਬਣਾਇਆ ਗਿਆ ਸੀ।ਕਈ ਆਈਪੀਐੱਸ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੂਲ ਕੈਡਰ ’ਚ ਭੇਜੇ ਜਾਣ ਦੀ ਚਰਚਾ ਹੈ। 1907 ਬੈਚ ਦੇ ਓਡੀਸ਼ਾ ਕੈਡਰ ਦੇ ਆਈਪੀਐੱਸ ਸੁਨੀਲ ਬੰਸਲ ਜਿਹੜੇ ਵਰਤਮਾਨ ’ਚ ਆਈਬੀ ’ਚ ਸਪੈਸ਼ਲ ਡਾਇਰੈਕਟਰ ਹਨ, ਉਨ੍ਹਾਂ ਨੂੰ ਮੂਲ ਕੈਡਰ ’ਚ ਭੇਜ ਕੇ ਓਡੀਸ਼ਾ ਦਾ ਡੀਜੀ ਬਣਾਇਆ ਜਾ ਸਕਦਾ ਹੈ। 1988 ਬੈਚ ਦੇ ਸਿੱਕਮ ਕੈਡਰ ਦੇ ਆਈਪੀਐੱਸ ਐੱਨਕੇ ਮਿਸ਼ਰਾ ਆਈਬੀ ’ਚ ਸਪੈਸ਼ਲ ਡਾਇਰੈਕਟਰ ਹਨ ਉਨ੍ਹਾਂ ਨੂੰ ਮੂਲ ਕੈਡਰ ’ਚ ਭੇਜ ਕੇ ਸਿੱਕਮ ਦਾ ਡੀਜੀ ਬਣਾਇਆ ਜਾ ਸਕਦਾ ਹੈ।

Related posts

ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਵੀ ਡੈਲਟਾ ਵੇਰੀਐਂਟ ਦਾ ਖ਼ਤਰਾ ਬਰਕਰਾਰ

Bunty

ਸਹਿਕਾਰੀ ਨਿਰਯਾਤ ਸੰਗਠਨ ਐਨ.ਸੀ.ਈ.ਐਲ. ਨੂੰ 7,000 ਕਰੋੜ ਦੇ ਮਿਲੇ ਆਰਡਰ : ਅਮਿਤ ਸ਼ਾਹ

Bunty

ਹਰਿਆਣਾ ’ਚ ਦਰਦਨਾਕ ਸੜਕ ਹਾਦਸਾ, ਹਰਿਦੁਆਰ ਤੋਂ ਅਸਥੀਆਂ ਪਾ ਕੇ ਵਾਪਸ ਆ ਰਹੇ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ, 17 ਜ਼ਖ਼ਮੀ

Bunty