Sport

ਦਿੱਲੀ ਪੁੱਜਣ ’ਤੇ ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਸਵਾਗਤ

ਨਵੀਂ ਦਿੱਲੀ – ਪੈਰਿਸ ਓਲੰਪਿਕ ਵਿਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਦੇ ਕਪਤਾਨ ਹਰਮਨਪ੍ਰੀਤ ਸਿੰਘ ਟੀਮ ਸਮੇਤ ਸ਼ਨਿੱਚਰਵਾਰ ਨੂੰ ਪੈਰਿਸ ਤੋਂ ਭਾਰਤ ਪੁੱਜੇ। ਹਾਲਾਂਕਿ ਸਮਾਪਤੀ ਸਮਾਰੋਹ ਦੇ ਮੱਦੇਨਜ਼ਰ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਟੀਮ ਦੇ ਸਾਰੇ ਮੈਂਬਰ ਹਾਲੇ ਵਾਪਸ ਨਹੀਂ ਆਏ ਹਨ। ਹਰਮਨਪ੍ਰੀਤ ਅਤੇ ਟੀਮ ਦੇ ਮੈਂਬਰਾਂ ਦਾ ਸਵੇਰੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਪਹੁੰਚਣ ਮੌਕੇ ਫੁੱਲ ਮਾਲਾਵਾਂ ਅਤੇ ਢੋਲ ਵਜਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਹਰਮਨਪ੍ਰੀਤ ਨੇ ਕਿਹਾ ‘‘ਸਾਨੂੰ ਹਰ ਤਰ੍ਹਾਂ ਦਾ ਸਮਰਥਨ ਮਿਲਿਆ ਹੈ ਮੈਂ ਸੱਚਮੁੱਚ ਧੰਨਵਾਦ ਕਰਨਾ ਚਾਹੁੰਦਾ ਹਾਂ, ਅਸੀਂ ਬਹੁਤ ਖੁਸ਼ ਅਤੇ ਮਾਣ ਮਹਿਸੂਸ ਕਰ ਰਹੇ ਹਾਂ।’’ ਇਸ ਮੌਕੇ ਟੀਮ ਦੇ ਮੈਂਬਰਾਂ ਨੇ ਭੰਗੜਾ ਵੀ ਪਾਇਆ।

Related posts

ਸ਼੍ਰੋਮਣੀ ਕਮੇਟੀ ਨੇ ਭਾਰਤੀ ਹਾਕੀ ਖਿਡਾਰੀ ਸ. ਜਰਮਨਪ੍ਰੀਤ ਸਿੰਘ ਨੂੰ 5 ਲੱਖ ਰੁਪਏ ਨਾਲ ਕੀਤਾ ਸਨਮਾਨਤ

Bunty

ਪ੍ਰਧਾਨ ਮੰਤਰੀ ਐਲਬਨੀਜ਼ ਵਲੋਂ ਭਾਰਤੀ ਕ੍ਰਿਕਟ ਟੀਮ ਲਈ ਰਿਸੈਪਸ਼ਨ !

admin

ਭਾਰਤ ਨੇ ਸਥਾਪਿਤ ਕੀਤਾ ਇਕ ਹੋਰ ਕੀਰਤੀਮਾਨ, ਹੁਣ ਟੀ-20 ‘ਚ ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ

Bunty