ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਦੌਰਾਨ ਐਲੋਪੈਥੀ ਦੇ ਖ਼ਿਲਾਫ਼ ਗਲਤ ਸੂਚਨਾ ਫੈਲਾਉਣ ਦੇ ਦੋਸ਼ ਨੂੰ ਲੈ ਕੇ ਡਾਕਟਰਜ਼ ਐਸੋਸੀਏਸ਼ਨ ਵੱਲੋਂ ਦਾਇਰ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਯੋਗ ਗੁਰੂ ਬਾਬਾ ਰਾਮਦੇਵ ਦੇ ਖ਼ਿਲਾਫ਼ ਸੰਮਨ ਜਾਰੀ ਕੀਤਾ ਹੈ। ਹਾਈ ਕੋਰਟ ਨੇ ਕਿਹਾ ਕਿ ਡਾਕਟਰਜ਼ ਐਸੋਸੀਏਸ਼ਨ ਦੀ ਪਟੀਸ਼ਨ ਤੁੱਛ ਨਹੀਂ ਹੈ ਅਤੇ ਮੁੱਢਲੇ ਤੌਰ ’ਤੇ ਸੰਸਥਾ ਦੀ ਪਟੀਸ਼ਨ ਨੂੰ ਮਨਜ਼ੂਰ ਕੀਤਾ ਜਾਂਦਾ ਹੈ। ਹਾਲਾਂਕਿ, ਬੈਂਚ ਨੇ ਸਪੱਸ਼ਟ ਕੀਤਾ ਕਿ ਪਟੀਸ਼ਨ ਵਿਚ ਲਾਏ ਗਏ ਇਲਜ਼ਾਮਾਂ ਦੇ ਗੁਣ-ਦੋਸ਼ ’ਤੇ ਅਦਾਲਤ ਕੋਈ ਰਾਏ ਪ੍ਰਗਟ ਨਹੀਂ ਕਰ ਰਹੀ ਅਤੇ ਕਿਸੇ ਵੀ ਰਾਹਤ ਜਾਂ ਅੰਤਰਿਮ ਆਦੇਸ਼ ’ਤੇ ਬਾਅਦ ਵਿਚ ਵਿਚਾਰ ਕੀਤਾ ਜਾਵੇਗਾ।
previous post