Sport

ਦਿੱਲੀ ਹਾਫ ਮੈਰਾਥਨ ਨੇ ਚੈਰਿਟੀ ਰਾਹੀਂ 3 ਕਰੋੜ ਰੁਪਏ ਇਕੱਠੇ ਕੀਤੇ

ਨਵੀਂ ਦਿੱਲੀ – ਦਿੱਲੀ ਹਾਫ ਮੈਰਾਥਨ ਨੇ 78 ਤੋਂ ਵੱਧ ਐੱਨ. ਜੀ. ਓ. ਦੀਆਂ ਕੋਸ਼ਿਸ਼ਾਂ ਨਾਲ ਚੈਰਿਟੀ ਦੇ ਰਾਹੀਂ ਹੁਣ ਤੱਕ ਤਿੰਨ ਕਰੋੜ ਰੁਪਏ ਇਕੱਠੇ ਕੀਤੇ ਹਨ। ਆਯੋਜਕਾਂ ਨੇ ਇਹ ਜਾਣਕਾਰੀ ਦਿੱਤੀ। ਇਹ ਰਾਸ਼ੀ ਪਿਛਲੇ ਸਾਲ ਚੈਰਿਟੀ ਦੇ ਰਾਹੀਂ ਇਕੱਠੀ ਕੀਤੀ ਰਾਸ਼ੀ ਤੋਂ ਦੁੱਗਣੀ ਹੈ। ਹਾਫ ਮੈਰਾਥਨ ਦੇ 19ਵੇਂ ਸੈਸ਼ਨ ਵਿਚ 78 ਗੈਰ ਲਾਭਕਾਰੀ ਸੰਗਠਨਾਂ, 80 ਤੋਂ ਵੱਧ ਵਿਅਕਤੀਆਂ ਤੇ 12 ਕਾਰਪੋਰੇਟ ਤੋਂ ਇਲਾਵਾ ਹਜ਼ਾਰਾਂ ਦਾਨਕਰਤਾਵਾਂ ਨੇ ਸਮੂਹਿਕ ਰੂਪ ਨਾਲ ਯੋਗਦਾਨ ਦਿੱਤਾ। ਆਯੋਜਕਾਂ ਨੇ ਦੱਸਿਆ ਕਿ 2005 ਵਿਚ ਸ਼ੁਰੂਆਤ ਤੋਂ ਬਾਅਦ ਹਾਫ ਮੈਰਾਥਨ ਨੇ ਚੈਰਿਟੀ ਦੇ ਰਾਹੀਂ 81.21 ਕਰੋੜ ਰੁਪਏ ਇਕੱਠੇ ਕੀਤੇ, ਜਿਸ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ’ਤੇ ਹਾਂ-ਪੱਖੀ ਅਸਰ ਪਿਆ ਹੈ। ਇਕ ਬਿਆਨ ਅਨੁਸਾਰ 31 ਅਕੂਤਬਰ ਤੱਕ ਚੈਰਿਟੀ ਵਿਚ ਯੋਗਦਾਨ ਦਿੱਤਾ ਜਾ ਸਕਦਾ ਹੈ।

Related posts

ਤੀਜੀ ਧਿਰ ਦੇ ਖਿਡਾਰੀ ਵਿਗਾੜ ਸਕਦੇ ਹਨ ਮਹਾਰਾਸ਼ਟਰ ’ਚ ‘ਖੇਡ’

Bunty

ਟੀ-20 ਵਿਸ਼ਵ ਕੱਪ: ਆਸਟ੍ਰੇਲੀਆ ਤੇ ਨਿਊਜ਼ੀਲੈਂਡ ‘ਚ ਹੋਵੇਗਾ ਫਾਇਨਲ

admin

‘ਧੀਆਂ ਨੂੰ ਰੁਆਉਣਾ, ਸਤਾਉਣਾ ਤੇ ਘਰ ਬਿਠਾਉਣਾ’ ਭਾਜਪਾ ਸਰਕਾਰ ਦੀ ਖੇਡ ਨੀਤੀ: ਕਾਂਗਰਸ

Bunty