India

ਦੁਰਗ ਸੁਪਰਫਾਸਟ ਐਕਸਪ੍ਰੈਸ ਦੇ ਚਾਰ ਏਸੀ ਕੋਚ ’ਚ ਅੱਗ

ਗਵਾਲੀਅਰ – ਮੱਧ ਪ੍ਰਦੇਸ਼ ’ਚ ਮੁਰੈਨਾਂ ਦੇ ਹੇਤਮਪੁਰ ਨੇੜੇ ਚਲਦੀ ਰੇਲਗੱਡੀ ’ਚ ਅੱਗ ਲੱਗਣ ਦੀ ਖ਼ਬਰ ਹੈ। ਹਾਦਸਾ, ਊਧਮਪਰ ਤੋਂ ਦੁਰਗ ਜਾ ਰਹੀ ਦੁਰਗ ਸੁਪਰਫਾਸਟ ਐਕਸਪ੍ਰੈਸ ’ਚ ਸ਼ੁੱਕਰਵਾਰ ਤਿੰਨ ਵਜੇ ਦੇ ਕਰੀਬ ਹੋਇਆ। ਮੁਰੈਨਾਂ ਦੇ ਹੇਤਮਪੁਰ ਨੇੜੇ ਕਰੀਬ ਚਾਰ ਏਸੀ ਕੋਚਾਂ ’ਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਟਰੇਨ ਨੂੰ ਹੇਤਮਪੁਰ ਸਟੇਸ਼ਨ ਨੇੜੇ ਰੋਕ ਦਿੱਤਾ ਗਿਆ। ਹਾਲਾਂਕਿ, ਜਲਦੀ ਹੀ ਕੋਚਾਂ ਨੂੰ ਹੋਰ ਕੋਚਾਂ ਤੋਂ ਵੱਖ ਕਰ ਦਿੱਤਾ ਗਿਆ। ਨਾਲ ਹੀ ਅੱਗ ਨੂੰ ਬੁਝਾਉਣ ਲਈ ਮੁਰੈਨਾਂ ਤੇ ਧੌਲਪੁਰ ਤੋਂ ਫਾਇਰਬ੍ਰਿਗੇਡ ਵੀ ਬੁਲਾਈ ਗਈ। ਖ਼ਬਰ ਲਿਖੇ ਜਾਣ ਤਕ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਪਰ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਸ ਕਾਰਨ ਲੱਗੀ।ਖ਼ਾਸ ਗੱਲ ਇਹ ੲੈ ਕਿ ਹਾਦਸੇ ’ਚ ਸਾਰੇ ਟਰੇਨ ਯਾਤਰੀ ਸੁਰੱਖਿਅਤ ਹਨ। ਦੱਸਿਆ ਜਾਂਦਾ ਹੈ ਕਿ ਅੱਗ ਲੱਗਣ ਤੋਂ ਬਾਅਦ ਕੁਝ ਯਾਤਰੀ ਦਹਿਸ਼ਤ ’ਚ ਚਲਦੀ ਟਰੇਲ ਦੀਆਂ ਖਿੜਕੀਆਂ ’ਚੋਂ ਬਾਹਰ ਕੁੱਟ ਗਏ। ਕੋਚਾਂ ’ਚ ਲੱਗੀ ਅੱਗ ਨੂੰ ਬੁਝਾਉਣ ਦਾ ਯਤਨ ਬਾਇਰਬ੍ਰਿਗੇਡ ਕਰ ਰਹੀਆਂ ਹਨ। ਟਰੇਨ ’ਚ ਅੱਗ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁਲਿਸ, ਪ੍ਰਸ਼ਾਸਨ ਸਮੇਤ ਰੇਲਵੇ ਦੇ ਅਫ਼ਸਰ ਪਹੁੰਚ ਗਏ ਹਨ। ਅਜੇ ਤਕ ਅੱਗ ਲੱਗਣ ਕਾਰਨਾਂ ਦਾ ਪਤਾ ਨਹੀਂ ਲੱਗਿਆ। ਹਾਲਾਂਕਿ, ਸਾਰਟਸਰਕਿਟ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਨਾਲ ਹੀ ਅਜੇ ਤਕ ਯਾਤਰੀਆਂ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin