India

ਦੇਸ਼ ਦੇ 6 ਸੂਬਿਆਂ ‘ਚ NIA ਦੀ ਛਾਪੇਮਾਰੀ, ISIS ਦੇ 13 ਸ਼ੱਕੀਆਂ ਦੇ ਟਿਕਾਣਿਆਂ ਤੋਂ ਜ਼ਬਤ ਕੀਤੇ ਅਪਰਾਧਕ ਦਸਤਾਵੇਜ਼ ਤੇ ਸਮੱਗਰੀ

ਨਵੀਂ ਦਿੱਲੀ – NIA ਨੇ 6 ਸੂਬਿਆਂ ‘ਚ ਛਾਪੇਮਾਰੀ ਹਾਲ ਹੀ ‘ਚ ਕਈ ਅੱਤਵਾਦੀਆਂ ਨੂੰ ਫੜਨ ਤੋਂ ਬਾਅਦ ਅੱਜ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਇਸ ਦੇ ਮਾਡਿਊਲ ਦਾ ਪਤਾ ਲਗਾਉਣ ਲਈ 6 ਸੂਬਿਆਂ ‘ਚ ਛਾਪੇਮਾਰੀ ਕੀਤੀ ਹੈ। ਏਜੰਸੀ ਨੇ ਆਈਐਸਆਈਐਸ ਦੀਆਂ ਗਤੀਵਿਧੀਆਂ ਨਾਲ ਸਬੰਧਤ ਮਾਮਲੇ ਵਿੱਚ ਸ਼ੱਕੀ ਵਿਅਕਤੀਆਂ ਦੇ 13 ਟਿਕਾਣਿਆਂ ਦੀ ਤਲਾਸ਼ੀ ਲਈ ਹੈ। ਤਲਾਸ਼ੀ ਦੌਰਾਨ ਕਈ ਅਪਰਾਧਕ ਦਸਤਾਵੇਜ਼ ਅਤੇ ਸਮੱਗਰੀ ਜ਼ਬਤ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਛਾਪੇਮਾਰੀ ‘ਚ ਸ਼ਾਮਲ ਸੂਬਿਆਂ ‘ਚ ਮਹਾਰਾਸ਼ਟਰ ਵੀ ਸ਼ਾਮਲ ਹੈ। ਕੋਲਹਾਪੁਰ ਅਤੇ ਨਾਂਦੇੜ ਦੇ ਦੋ ਜ਼ਿਲ੍ਹਿਆਂ ਵਿੱਚ ਆਈਐਸਆਈਐਸ ਨੇ ਇਨਪੁਟਸ ਮਿਲਣ ਤੋਂ ਬਾਅਦ ਛਾਪੇਮਾਰੀ ਕੀਤੀ ਹੈ। ਦੱਸ ਦੇਈਏ ਕਿ ਇੱਕ ਮਹੀਨੇ ਵਿੱਚ ਏਜੰਸੀ ਦੀ ਇਹ ਦੂਜੀ ਵੱਡੀ ਕਾਰਵਾਈ ਹੈ।

ਯੂਪੀ ਏਟੀਐਸ ਅਤੇ ਐਨਆਈਏ ਨੇ ਸਹਾਰਨਪੁਰ ਦੇ ਦੇਵਬੰਦ ਵਿੱਚ ਵੀ ਛਾਪੇਮਾਰੀ ਕੀਤੀ ਹੈ। ਐਨਆਈਏ ਦੀ ਟੀਮ ਐਤਵਾਰ ਸਵੇਰੇ ਦੇਵਬੰਦ ਪਹੁੰਚੀ ਅਤੇ ਇੱਕ ਸ਼ੱਕੀ ਨੌਜਵਾਨ ਫਾਰੂਕ ਨੂੰ ਹਿਰਾਸਤ ਵਿੱਚ ਲਿਆ। ਇਹ ਛਾਪੇਮਾਰੀ ਉਸ ਦੇ ISIS ਨਾਲ ਜੁੜੇ ਹੋਣ ਦੀ ਸੂਚਨਾ ‘ਤੇ ਕੀਤੀ ਗਈ ਹੈ।

Related posts

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

admin

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin