Punjab

ਮਹਿਲਾ ਰਾਖਵਾਂਕਰਨ ਨੂੰ ਚੋਣਾਂ ਦੀ ਆੜ ‘ਚ ਮੁੜ ਕਿਉਂ ਲਿਆਂਦਾ ਜਾ ਰਿਹਾ – ਹਰਸਿਮਰਤ ਕੌਰ ਬਾਦਲ

ਹਰਸਿਮਰਤ ਕੌਰ ਬਾਦਲ, ਪਾਰਲੀਮੈਂਟ ਮੈਂਬਰ ਹਲਕਾ ਬਠਿੰਡਾ।

ਦੇਸ਼ ‘ਚ ਹੱਦਬੰਦੀ ਬਿੱਲ (Delimitation Bill 2026) ਲਾਗੂ ਕਰਨ ਲਈ ਚਰਚਾ ‘ਤੇ ਲੋਕ ਸਭਾ ‘ਚ ਹੰਗਾਮਾ ਮੱਚਿਆ ਹੋਇਆ ਹੈ। ਪੀਐਮ ਮੋਦੀ ਸਮੇਤ ਭਾਜਪਾ ਸਾਂਸਦ ਵੱਲੋਂ ਜਿਥੇ ਇਸ ਦੇ ਗੁਣ ਦੱਸਦੇ ਹੋਏ ਮਹਿਲਾ ਰਾਖਵਾਂਕਰਨ (Women Reservation) ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਹੀ ਵਿਰੋਧੀ ਧਿਰਾਂ ਵੱਲੋਂ ਇਸ ਨੂੰ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਚੋਣਾਂ ਲਈ ਭਾਜਪਾ ਵੱਲੋਂ ਸਾਜਿਸ਼ ਤਹਿਤ ਲਿਆਂਦਾ ਦੱਸਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਪਾਰਲੀਮੈਂਟ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਸ਼ੁੱਕਰਵਾਰ ਲੋਕ ਸਭਾ ‘ਚ ਇਸ ਬਿੱਲ ਦਾ ਤਿੱਖਾ ਵਿਰੋਧ ਕੀਤਾ ਗਿਆ।

ਪਾਰਲੀਮੈਂਟ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ, “ਪਹਿਲਾਂ 2023 ‘ਚ ਮਹਿਲਾਵਾਂ ਦੇ ਹੱਕ ‘ਚ ਰਾਖਵੇਂਕਰਨ ਸਬੰਧੀ ਬਿੱਲ ਨੂੰ ਲਿਆਂਦਾ ਗਿਆ ਸੀ ਜਦੋਂ ਭਾਜਪਾ ਨੇ ਇਸ ਨੂੰ ਇਨਕਾਰ ਕੀਤਾ ਸੀ ਪਰ ਹੁਣ 2026 ‘ਚ ਦੋ ਰਾਜਾਂ ਪੱਛਮੀ ਬੰਗਾਲ ਤੇ ਤਾਮਿਲਨਾਡੂ ਦੀਆਂ ਚੋਣਾਂ ਦੀ ਆੜ ‘ਚ ਮੁੜ ਲਿਆਂਦਾ ਜਾ ਰਿਹਾ ਹੈ, ਕਿਉਂ ? ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਇਹ ਬਿਨਾਂ ਕਿਸੇ ਸਲਾਹ-ਮਸ਼ਵਰੇ ਦੇ ਲਿਆਂਦਾ ਗਿਆ ਹੈ, ਕਿਉਂਕਿ ਔਰਤਾਂ ਨੂੰ ਸਿਰਫ਼ ਨਵੇਂ 50 ਫ਼ੀਸਦੀ ਸੀਟਾਂ ਵਿੱਚ ਹੀ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ, ਜਦਕਿ ਮੌਜੂਦਾ ਲੋਕ ਸਭਾ ਸੀਟਾਂ ‘ਚ ਕਿਉਂ ਨਹੀਂ ਦਿੱਤਾ ਜਾ ਰਿਹਾ? ਉਨ੍ਹਾਂ ਕਿਹਾ ਕਿ ਅਸੀਂ ਹੱਦਬੰਦੀ ਬਿੱਲ ਦਾ ਸਮਰਥਨ ਨਹੀਂ ਕਰਦੇ। ਲੋਕਤੰਤਰ ਵਿੱਚ ਸਾਰਿਆਂ ਨੂੰ ਬਰਾਬਰ ਪ੍ਰਤੀਨਿਧਤਾ ਦੀ ਲੋੜ ਹੁੰਦੀ ਹੈ, ਜਦੋਂ ਵੀ ਕੋਈ ਚੋਣ ਹੁੰਦੀ ਹੈ ਭਾਜਪਾ ਔਰਤਾਂ ਨੂੰ ਯਾਦ ਕਰਦੀ ਹੈ। ਉਨ੍ਹਾਂ ਦੀ ਪਾਰਟੀ ਮਹਿਲਾ ਰਾਖਵੇਂਕਰਨ ਦਾ ਸਮਰਥਨ ਕਰਦੀ ਹੈ ਪਰ ਸਰਕਾਰ ਟੀਚਾ ਬਦਲ ਰਹੀ ਹੈ। ਪਿਛਲੀ ਸਰਕਾਰ ਨੇ ਮਹਿਲਾ ਰਾਖਵਾਂਕਰਨ ਲਾਗੂ ਨਹੀਂ ਕਰਨ ਦਿੱਤਾ।”

Related posts

ਪੇਂਡੂ ਵਿਕਾਸ ਵਿਭਾਗ ਨੇ ਪਿਛਲੇ 12 ਦਿਨਾਂ ਵਿਚ 1008 ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਏ: ਕੁਲਦੀਪ ਧਾਲੀਵਾਲ

Bunty

ਪੰਜਾਬ ਪੁਲਿਸ ਨੇ ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਰੋਮੀ ਨੂੰ ਹਾਂਗਕਾਂਗ ਤੋਂ ਹਵਾਲਗੀ ਉਪਰੰਤ ਵਾਪਸ ਭਾਰਤ ਲਿਆਂਦਾ

Bunty

ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਕਿਸਾਨ ਪੱਖੀ ਕਦਮਾਂ ਬਾਰੇ ਖੱਟਰ ਦੇ ਦਾਅਵਿਆਂ ਨੂੰ ਖਾਰਜ ਕੀਤਾ

Bunty