International

ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਰੋਅ ਦਾ ਦੇਹਾਂਤ

ਸਿਓਲ – ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਰੋਅ ਤੇਈ-ਵੂ ਦਾ ਦੇਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਉਨ੍ਹਾਂ ਫ਼ੌਜੀ ਤਖ਼ਤਾ ਪਲਟ ‘ਚ ਹਿੱਸਾ ਲਿਆ ਸੀ ਤੇ ਉਸ ਤੋਂ ਬਾਅਦ ਚੋਣਾਂ ‘ਚ ਜਿੱਤੇ ਸਨ। ਇਹ ਚੋਣਾਂ ਲੋਕਤੰਤਰ ਦੀ ਦਿਸ਼ਾ ‘ਚ ਪਹਿਲਾ ਕਦਮ ਸੀ। ਉਨ੍ਹਾਂ ਨੂੰ ਭਿ੍ਸ਼ਟਾਚਾਰ ਦੇ ਮਾਮਲੇ ‘ਚ ਜੇਲ੍ਹ ਵੀ ਜਾਣਾ ਪਿਆ ਸੀ।

ਸਿਓਲ ਨੈਸ਼ਨਲ ਯੂਨੀਵਰਸਿਟੀ ਹਸਪਤਾਲ ਨੇ ਦੱਸਿਆ ਕਿ ਰੋਅ ਦਾ ਇਕ ਬਿਮਾਰੀ ਦੇ ਇਲਾਜ ਦੌਰਾਨ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਹਸਪਤਾਲ ਨੇ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਰੋਅ 1979 ਦੇ ਫ਼ੌਜੀ ਤਖ਼ਤਾ ਪਲਟ ‘ਚ ਸ਼ਾਮਲ ਸਨ। ਉਨ੍ਹਾਂ ਦੇ ਫ਼ੌਜੀ ਦੋਸਤ ਤੇ ਤਖ਼ਤਾ ਪਲਟ ਦੀ ਅਗਵਾਈ ਕਰਨ ਵਾਲੇ ਚੁਨ ਡੂ-ਹਾਨ ਰਾਸ਼ਟਰਪਤੀ ਬਣੇ। 1987 ‘ਚ ਲੋਕਤੰਤਰ ਦੀ ਹਮਾਇਤ ‘ਚ ਅੰਦੋਲਨ ਤੇਜ਼ ਹੋਣ ‘ਤੇ ਰੋਅ ਤੇ ਚੁਨ ਨੂੰ ਰਾਸ਼ਟਰਪਤੀ ਦੀ ਚੋਣ ਲਈ ਮਨਜ਼ੂਰੀ ਦੇਣੀ ਪਈ ਸੀ। 1987 ਦੀਆਂ ਚੋਣਾਂ ‘ਚ ਰੋਅ ਰਾਸ਼ਟਰਪਤੀ ਚੁਣੇ ਗਏ। ਕਾਰਜਕਾਲ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਰਿਸ਼ਵਤ ਲੈ ਕੇ ਜਾਇਦਾਦ ਬਣਾਉਣ ਦੀ ਗੱਲ ਮੰਨੀ ਸੀ। ਇਸ ਮਾਮਲੇ ‘ਚ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ।

Related posts

ਮਾਰਕ ਕਾਰਨੇ ਨੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ !

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin

ਯੂਕਰੇਨ ਅਤੇ ਰੂਸ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਸਹਿਮਤੀ ਲਈ 4 ਸ਼ਰਤਾਂ !

admin