India

ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਤੇ ਬੋਲਿਆ ਧਾਵਾ, ਲੁੱਟੇ 19 ਕਰੋੜ ਰੁਪਏ

ਇੰਫਾਲ – ਮਣੀਪੁਰ ਦੇ ਉਖਰੂਲ ਜ਼ਿਲ੍ਹੇ ਵਿਚ ਜਨਤਕ ਖੇਤਰ ਦੇ ਬੈਂਕ ਦੀ ਸ਼ਾਖਾ ਤੋਂ ਹਥਿਆਰਾਂ ਨਾਲ ਲੈਸ ਨਕਾਬਪੋਸ਼ ਲੁਟੇਰਿਆਂ ਨੇ 19.80 ਕਰੋੜ ਰੁਪਏ ਨਕਦ ਲੁੱਟ ਲਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਜਾਬ ਨੈਸ਼ਨਲ ਬੈਂਕ ਦੀ ਇਹ ਸ਼ਾਖਾ ਉਖਰੂਲ ਜ਼ਿਲ੍ਹੇ ਲਈ ’ਕਰੰਸੀ ਚੈਸਟ’ ਹੈ, ਜਿੱਥੇ ਭਾਰਤੀ ਰਿਜ਼ਰਵ ਬੈਂਕ ਵਲੋਂ ਬੈਂਕਾਂ ਅਤੇ ਏ. ਟੀ. ਐੱਮ. ਲਈ ਨਕਦੀ ਦਾ ਭੰਡਾਰ ਕੀਤਾ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਸ਼ਾਮ ਇੰਫਾਲ ਤੋਂ ਲਗਭਗ 80 ਕਿਲੋਮੀਟਰ ਦੂਰ ਉਖਰੂਲ ਸ਼ਹਿਰ ਵਿਚ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਲੁਟੇਰੇ ਬੈਂਕ ਪਹੁੰਚੇ। ਉਨ੍ਹਾਂ ਨੇ ਸੁਰੱਖਿਆ ਕਾਮਿਆਂ ਨੂੰ ਆਪਣੇ ਕਬਜ਼ੇ ਵਿਚ ਲਿਆ ਅਤੇ ਬੈਂਕ ਦੇ ਕਾਮਿਆਂ ਨੂੰ ਧਮਕਾ ਕੇ ਤਿਜੋਰੀ ਤੋਂ ਰਕਮ ਲੁੱਟ ਲਈ। ਉਨ੍ਹਾਂ ਦੱਸਿਆ ਕਿ ਕੁਝ ਲੁਟੇਰੇ ਵਰਦੀ ਵਿਚ ਸਨ। ਕਾਮਿਆਂ ਅਤੇ ਸੁਰੱਖਿਆ ਕਰਮੀਆਂ ਨੂੰ ਬੈਂਕ ਦੇ ਪਖਾਨੇ ਅੰਦਰ ਬੰਦ ਕਰ ਦਿੱਤਾ। ਸੀਨੀਅਰ ਕਾਮਿਆਂ ਵਿਚੋਂ ਇਕ ਨੂੰ ਬੰਦੂਕ ਵਿਖਾ ਕੇ ਤਿਜੋਰੀ ਖੋਲ੍ਹਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਲੁਟੇਰਿਆਂ ਨੇ ਰਕਮ ਲੁੱਟ ਲਈ ਘਟਨਾ ਦੀ ਸ਼ਿਕਾਇਤ ਉਖਰੂਲ ਪੁਲਸ ਥਾਣੇ ਵਿਚ ਦਰਜ ਕਰਵਾਈ ਗਈ ਹੈ। ਪੁਲਸ ਨੇ ਲੁਟੇਰਿਆਂ ਦੀ ਪਛਾਣ ਲਈ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related posts

ਧਾਰਮਿਕ ਸਰਗਰਮੀਆਂ ਲਈ ਸੜਕਾਂ ਨੂੰ ਰੋਕਣਾ ਗੈਰ-ਕਾਨੂੰਨੀ ਹੈ – ਸੁਪਰੀਮ ਕੋਰਟ

admin

NIA ਨੇ ਪੱਛਮੀ ਬੰਗਾਲ ‘ਚ ਦੂਜੇ ਪੜਾਅ ਦੀਆਂ ਨਿਰਪੱਖ ਚੋਣਾਂ ਲਈ ਜ਼ਿੰਮੇਵਾਰੀ ਸੰਭਾਲੀ

admin

ਮੋਦੀ ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਮੇਤ ਕਈ ਵਿਸ਼ਵ ਨੇਤਾ ਆਸਟ੍ਰੇਲੀਆ ਦਾ ਦੌਰਾ ਕਰਨਗੇ !

admin