India

ਨਦੀ ’ਚ ਸਕੂਲੀ ਬੱਚਿਆਂ ਨਾਲ ਭਰੀ ਕਿਸ਼ਤੀ ਪਲਟਣ ਕਾਰਨ 6 ਬੱਚਿਆਂ ਦੀ ਮੌਤ, 12 ਲੋਕ ਬਚਾਏ

ਸ੍ਰੀਨਗਰ  – ਸ੍ਰੀਨਗਰ ਦੇ ਗੰਦਬਲ ਇਲਾਕੇ ਵਿੱਚ ਬੀਬੀ ਕੈਂਟ ਆਰਮੀ ਹੈੱਡਕੁਆਰਟਰ ਨੇੜੇ ਜੇਹਲਮ ਨਦੀ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਇੱਕ ਕਿਸ਼ਤੀ ਪਲਟ ਗਈ ਹੈ। ਇਸ ਹਾਦਸੇ ਵਿੱਚ 6 ਸਕੂਲੀ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ।
ਸਥਾਨਕ ਲੋਕਾਂ ਸਮੇਤ 12 ਲੋਕਾਂ ਨੂੰ ਬਚਾਇਆ ਗਿਆ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਇਸ ਕਿਸ਼ਤੀ ’ਤੇ ਸਕੂਲੀ ਬੱਚਿਆਂ ਤੋਂ ਇਲਾਵਾ ਕਈ ਹੋਰ ਲੋਕ ਵੀ ਸਵਾਰ ਸਨ। ਜਾਣਕਾਰੀ ਮੁਤਾਬਕ ਕਿਸ਼ਤੀ ਬੱਚਿਆਂ ਅਤੇ ਸਥਾਨਕ ਲੋਕਾਂ ਨੂੰ ਲੈ ਕੇ ਗੰਦਰਬਲ ਤੋਂ ਬਟਵਾੜਾ ਜਾ ਰਹੀ ਸੀ।ਜਾਣਕਾਰੀ ਮੁਤਾਬਕ ਸ਼੍ਰੀਨਗਰ ਦੇ ਗੰਦਬਲ ਨੌਗਾਮ ਇਲਾਕੇ ’ਚ ਇਕ ਕਿਸ਼ਤੀ ਪਲਟ ਗਈ ਹੈ। ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਕਈ ਲੋਕ ਅਜੇ ਵੀ ਲਾਪਤਾ ਹਨ, ਬਚਾਅ ਕਾਰਜ ਜਾਰੀ ਹਨ। ਸਥਾਨਕ ਲੋਕਾਂ ਨੇ ਸੜਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਕਿਸ਼ਤੀ ਵਿੱਚ ਜ਼ਿਆਦਾਤਰ ਬੱਚੇ ਸਵਾਰ ਸਨ।
ਸ੍ਰੀਨਗਰ ਪ੍ਰਸ਼ਾਸਨ ਬਟਵਾੜਾ ਨੇੜੇ ਗੰਡਾਬਲ ਵਿੱਚ ਬਚਾਅ ਕਾਰਜ ਚਲਾ ਰਿਹਾ ਹੈ, ਜਿੱਥੇ ਅੱਜ ਸਵੇਰੇ ਜੇਹਲਮ ਨਦੀ ਵਿੱਚ ਇੱਕ ਕਿਸ਼ਤੀ ਪਲਟ ਗਈ। ਸ੍ਰੀਨਗਰ ਦੇ ਡੀਸੀ ਡਾਕਟਰ ਬਿਲਾਲ ਮੋਹੀ-ਉਦ-ਦੀਨ ਭੱਟ ਦੇ ਨਿਰਦੇਸ਼ਾਂ ’ਤੇ ਮਨੁੱਖੀ ਜਾਨਾਂ ਦੀ ਸੁਰੱਖਿਆ ਲਈ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ।

Related posts

ਮਹਾਰਾਸ਼ਟਰ: ਲੋਕਾਂ ਨੇ ਭਾਜਪਾ ਦੇ ਚੰਗੇ ਸ਼ਾਸਨ ਦੇ ਹੱਕ ਵਿਚ ਮੋਹਰ ਲਾਈ: ਮੋਦੀ

Bunty

ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ : ਰਾਜਨਾਥ ਸਿੰਘ

Bunty

ਪਦਮ ਪੁਰਸਕਾਰ 2022 ਦਾ ਐਲਾਨ, CDS ਜਨਰਲ ਬਿਪਿਨ ਰਾਵਤ ਨੂੰ ਮਰਨ ਉਪਰੰਤ ਦਿੱਤਾ ਗਿਆ ਪਦਮ ਵਿਭੂਸ਼ਣ

Bunty