India

ਨਵੀਂ ਦਿੱਲੀ ’ਚ ਇਜ਼ਰਾਇਲੀ ਅੰਬੈਸੀ ਨੇੜੇ ਧਮਾਕਾ, ਸੁਰੱਖਿਆ ਏਜੰਸੀਆਂ ਅਲਰਟ

ਨਵੀਂ ਦਿੱਲੀ  – ਨਵੀਂ ਦਿੱਲੀ ਸਥਿਤ ਇਜ਼ਰਾਇਲੀ ਦੂਤਘਰ ਦੇ ਪਿੱਛੇ ਖਾਲੀ ਪਲਾਟ ’ਚ ਧਮਾਕੇ ਦੀ ਸੂਚਨਾ ਮਿਲੀ ਹੈ। ਮੌਕੇ ’ਤੇ ਸੁਰੱਖਿਆ ਬਲ ਪਹੁੰਚ ਗਿਆ ਹੈ। ਸੁਰੱਖਿਆ ਮੁਲਾਜ਼ਮਾਂ ਨੇ ਆਸ-ਪਾਸ ਦੇ ਇਲਾਕੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਜਾਣਕਾਰੀ ਅਨੁਸਾਰ, ਕਿਸੇ ਨੇ ਪੀ.ਸੀ.ਆਰ. ਨੂੰ ਫੋਨ ਕਰ ਕੇ ਧਮਾਕੇ ਦੀ ਜਾਣਕਾਰੀ ਦਿੱਤੀ ਸੀ। ਘਟਨਾ ਲਗਭਗ ਸੱਤ ਵਜੇ ਦੇ ਆਸਪਾਸ ਹੋਈ ਹੈ। ਨਵੀਂ ਦਿੱਲੀ ਜ਼ਿਲ੍ਹਾ ਪੁਲਿਸ ਅਤੇ ਸਪੈਸ਼ਲ ਸੈੱਲ ਦੀ ਟੀਮ ਮੌਕੇ ’ਤੇ ਪਹੁੰਚ ਕੇ ਜਾਂਚ ’ਚ ਜੁਟ ਗਈ ਹੈ। ਜਾਂਚ ਤੋਂ ਪਤਾ ਲੱਗੇਗਾ ਕਿ ਧਮਾਕਾ ਕਿਵੇਂ ਹੋਇਆ ਅਤੇ ਕਿਸ ਨੇ ਕੀਤਾ। ਦੱਸ ਦੇਈਏ ਕਿ 2021 ’ਚ ਵੀ ਨਵੇਂ ਸਾਲ ਮੌਕੇ ਇੱਥੇ ਹੀ ਕਾਰ ’ਚ ਧਮਾਕਾ ਹੋਇਆ ਸੀ, ਜਿੱਥੇ ਕਾਰ ’ਚ ਪਿਛੇ ਵੱਲ ਬੰਬ ਨੂੰ ਚਿਪਕਾ ਦਿੱਤਾ ਗਿਆ ਸੀ। 29 ਜਨਵਰੀ, 2021 ਨੂੰ ਅੰਬੈਂਸੀ ਦੇ ਨੇੜੇ ਸ਼ਾਮ ਨੂੰ ਧਮਾਕਾ ਹੋਇਆ ਸੀ। ਬੰਬ ਧਮਾਕਾ ਹੋਣ ਨਾਲ ਕੁਝ ਦੇਰ ਲਈ ਭਾਜੜ ਮੱਚ ਗਈ ਸੀ। ਇਸ ਦੌਰਾਨ ਕਈ ਕਾਰਾਂ
ਨੂੰ ਨੁਕਸਾਨ ਪਹੁੰਚਿਆ ਸੀ। ਧਮਾਕੇ ’ਚ ਕਈ ਕਾਰਾਂ ਦੇ ਸ਼ੀਸ਼ੇ ਟੁੱਟ ਗਏ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਜ਼ਰਾਇਲੀ ਦੂਤਘਰ ਦੇ ਨੇੜੇ ਕਾਰ ਹਮਲਾ ਹੋਇਆ ਸੀ। ਇਜ਼ਰਾਇਲੀ ਦੂਤਘਰ ਦੇ ਕਾਰ ’ਚ ਇਹ ਧਮਾਕਾ 2012 ਦੇ ਫਰਵਰੀ ਮਹੀਨੇ ’ਚ ਹੋਇਆ ਸੀ। ਬਦਮਾਸ਼ਾਂ ਨੇ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਦਿੱਲੀ ਪੁਲਿਸ ਅਨੁਸਾਰ ਸਫ਼ਦਰਜੰਗ ਰੋਡ ’ਤੇ ਬਾਈਕ ’ਤੇ ਸਵਾਰ ਹੋ ਕੇ ਦੋ ਹਮਲਾਵਰ ਦੂਤਘਰ ਦੇ ਨੇੜੇ ਆਏ ਸਨ। ਦੂਤਘਰ ਦੀ ਇਨੋਵਾ ਗੱਡੀ ਦੀ ਖਿੜਕੀ ’ਤੇ ਕੁ ਚਿਪਕਾ ਕੇ ਫਰਾਰ ਹੋ ਗਏ। ਇਸ ਤੋਂ ਕੁਝ ਮਿੰਟ ਬਾਅਦ ਹੀ ਧਮਾਕਾ ਹੋ ਗਿਆ।

Related posts

ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਰੋਜ਼ਗਾਰ ਵਿਚ ਵਾਧਾ ਕਰਨ, ਮਹਿੰਗਾਈ ’ਤੇ ਨਕੇਲ ਪਾਉਣ ਤੇ ਗਰੀਬਾਂ ਦੀ ਦਸ਼ਾ ਸੁਧਾਰਨ ਵਿਚ ਨਾਕਾਮ ਰਹੀ: ਹਰਸਿਮਰਤ ਕੌਰ ਬਾਦਲ

Bunty

ਪੀ.ਐਮ. ਮੋਦੀ ਦਾ ਟੀਚਾ ਗਰੀਬਾਂ ਸਮੇਤ 140 ਕਰੋੜ ਲੋਕਾਂ ਨੂੰ ਆਤਮਨਿਰਭਰ ਬਣਾਉਣਾ : ਅਮਿਤ ਸ਼ਾਹ

Bunty

ਉੱਤਰ ਪੱਛਮੀ ਭਾਰਤ ’ਚ ਸੰਘਣੀ ਧੁੰਦ, 100 ਉਡਾਣਾਂ ’ਚ ਦੇਰੀ ਤੇ ਰੇਲ ਆਵਾਜਾਈ ਪ੍ਰਭਾਵਿਤ

Bunty