Sport

ਨਵੀਂ ਪੀੜ੍ਹੀ ਦੇ ਮੁੱਕੇਬਾਜ਼ਾਂ ’ਚ ਸਫ਼ਲਤਾ ਹਾਸਲ ਕਰਨ ਦਾ ਜਨੂੰਨ ਨਹੀਂ : ਮੈਰੀਕਾਮ

ਮੁੰਬਈ – 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਦਾ ਮੰਨਣਾ ਹੈ ਕਿ ਨਵੀਂ ਪੀੜ੍ਹੀ ਦੇ ਖਿਡਾਰੀਆਂ ’ਚ ਉਸ ਵਰਗੀ ਸਫਲਤਾ ਹਾਸਲ ਕਰਨ ਦਾ ਜਨੂੰਨ ਨਹੀਂ ਹੈ ਅਤੇ ਉਹ ਸਿਰਫ ਇਕ ਵੱਡੀ ਉਪਲੱਬਧੀ ਨਾਲ ਸੰਤੁਸ਼ਟ ਹੋ ਜਾਂਦੇ ਹਨ। ਓਲੰਪਿਕ ਕਾਂਸੀ ਤਮਗ਼ਾ ਜੇਤੂ ਨੇ ਇਹ ਵੀ ਕਿਹਾ ਕਿ 41 ਸਾਲ ਦੀ ਉਮਰ ’ਚ ਵੀ ਉਹ ’ਸੁਪਰ ਫਿੱਟ’ ਹੈ ਅਤੇ ’ਹੋਰ ਹਾਸਲ ਕਰਨ’ ਦੀ ਇੱਛਾ ਰੱਖਦੀ ਹੈ। ਮੈਰੀਕਾਮ ਭਵਿੱਖ ’ਚ ਪੇਸ਼ੇਵਰ ਬਣਨ ਦੇ ਵਿਕਲਪ ’ਤੇ ਵਿਚਾਰ ਕਰ ਰਹੀ ਹੈ।ਉਸ ਨੇ ਇਕ ਈਵੈਂਟ ਦੌਰਾਨ ਕਿਹਾ- ਮੈਂ ਲੜਾਂਗੀ (ਬਾਕਸਿੰਗ), ਲੜਨ (ਖੇਡਣ) ਦੀ ਭਾਵਨਾ ਸਿਰਫ ਮੈਰੀਕਾਮ ਵਿਚ ਹੈ।ਮੇਰੇ ਕੋਲ ਹੋਰ ਖੇਡ ਸਿਤਾਰਿਆਂ ਨਾਲੋਂ ਕੁਝ ਵਿਲੱਖਣ ਹੈ। ਉਸਨੇ ਕਿਹਾ- ਮੇਰੀ ਉਮਰ 41 ਸਾਲ ਹੈ, ਮੈਂ ਇਸ ਸਾਲ ਤੋਂ ਕਿਸੇ ਵੀ ਅੰਤਰਰਾਸ਼ਟਰੀ (ਸ਼ੌਕੀਆ) ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕਦੀ ਕਿਉਂਕਿ ਇੱਕ ਉਮਰ ਸੀਮਾ ਹੈ। ਹਾਲਾਂਕਿ ਮੈਂ ਆਪਣੀ ਖੇਡ ਨੂੰ ਇੱਕ, ਦੋ ਜਾਂ ਤਿੰਨ ਸਾਲ ਤੱਕ ਜਾਰੀ ਰੱਖਣਾ ਚਾਹੁੰਦੀ ਹਾਂ। ਮੈਰੀਕਾਮ ਨੇ ਕਿਹਾ ਕਿ ਜਦੋਂ ਉਸਨੇ ਮੁੱਕੇਬਾਜ਼ੀ ਸ਼ੁਰੂ ਕੀਤੀ ਸੀ, ਉਸ ਸਮੇਂ ਦੇ ਮੁਕਾਬਲੇ ਖੇਡਾਂ ਵਿੱਚ ਵਧੇਰੇ ਸਹੂਲਤਾਂ ਅਤੇ ਵਿਕਲਪ ਹੋਣ ਦੇ ਬਾਵਜੂਦ, ਮੌਜੂਦਾ ਪੀੜ੍ਹੀ ਵਿੱਚ ਲੋੜੀਂਦਾ ਜਨੂੰਨ ਨਹੀਂ ਹੈ।6 ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਜੇਤੂ ਨੇ ਕਿਹਾ- ਮੈਂ ਸੁਪਰ ਫਿੱਟ ਹਾਂ, ਮੈਂ ਹੋਰ ਹਾਸਲ ਕਰਨਾ ਚਾਹੁੰਦੀ ਹਾਂ, ਇਹ ਭੁੱਖ ਮੇਰੇ ਅੰਦਰ ਹੈ। ਮੌਜੂਦਾ ਨੌਜਵਾਨ ਪੀੜ੍ਹੀ ਚੈਂਪੀਅਨ ਬਣਨ ਤੋਂ ਬਾਅਦ ਸੰਤੁਸ਼ਟ ਹੋ ਜਾਂਦੀ ਹੈ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਵਿੱਚ ਵੀ ਮੇਰੇ ਵਰਗਾ ਇਹ ਜਨੂੰਨ ਅਤੇ ਉਹੀ ਭੁੱਖ ਹੈ ਤਾਂ ਸਾਡੇ ਦੇਸ਼ ਲਈ ਹੋਰ ਵੀ ਤਮਗੇ ਆਉਣਗੇ।

Related posts

ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ 93 ਦੌੜਾਂ ਤੇ ਰੋਕਿਆ

Bunty

ਰਾਇਲ ਚੈਲੇਂਜਰ ਬੰਗਲੌਰ ਦੀ ਕੋਲਕਾਤਾ ਨਾਈਟ ਰਾਈਡਰਜ਼ Ḕਤੇ 6 ਵਿਕਟਾਂ ਨਾਲ ਜਿੱਤ

admin

ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਪੀ.ਪੀ.ਐਸ. ਦੀਆਂ ਨੌਕਰੀਆਂ ਦਿੱਤੀਆਂ

Bunty