India

ਨਹੀਂ ਕਰਨੀ ਪਵੇਗੀ ਜ਼ਿਆਦਾ ਉਡੀਕ, ਜੂਨ ਵਿਚ ਆਏਗੀ ਨਵੀਂ ਸਰਕਾਰ: ਸ਼ਸ਼ੀ ਥਰੂਰ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਮਰ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਦੇਸ਼ ਦੇ ਸਿਆਸੀ ਖੇਤਰ ਵਿਚ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਕੇਜਰੀਵਾਲ ਨੇ ਜੇਲ ਤੋਂ ਬਾਹਰ ਆਉਂਦੇ ਹੀ ਕਿਹਾ ਸੀ ਕਿ ਭਾਜਪਾ ਦੇ ਨਿਯਮਾਂ ਅਨੁਸਾਰ ਮੋਦੀ 2025 ਵਿਚ 75 ਸਾਲ ਦੇ ਹੋ ਜਾਣਗੇ ਅਤੇ ਸਿਆਸਤ ਤੋਂ ਸੰਨਿਆਸ ਲੈ ਲੈਣਗੇ। ਇਸ ਤੋਂ ਬਾਅਦ ਉਮਰ ’ਕੇ ਚੱਲੀ ਸਿਆਸਤ ਵਿਚਾਲੇ ਪੀ. ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਨੂੰ ਰਾਹੁਲ ਦੀ ਉਮਰ ਤੋਂ ਵੀ ਘੱਟ ਸੀਟਾਂ ਮਿਲਣਗੀਆਂ। ਹੁਣ ਇਹ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਵੀ ਪ੍ਰਧਾਨ ਮੰਤਰੀ ਦੇ ਬਿਆਨ ’ਤੇ ਪਲਟਵਾਰ ਕੀਤਾ। ਉਨ੍ਹਾਂ ਦਾ ਕਹਿਣਾ ਹੈÇ ਕ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਪਾਉਣ ਲਈ ਸਤੰਬਰ ਤੱਕ ਉਡੀਕ ਨਹੀਂ ਕਰਨੀ ਪਵੇਗੀ। ਥਰੂਰ ਨੇ ਕਿਹਾ ਕਿ ਜੂਨ ਵਿਚ ਕੇਂਦਰ ਵਿਚ ਨਵੀਂ ਸਰਕਾਰ ਬਣੇਗੀ।
ਭਾਜਪਾ ਨੂੰ ਪੀ. ਐੱਮ. ਦੀ ਉਮਰ ਨਾਲੋਂ ਜ਼ਿਆਦਾ ਨਹੀਂ ਮਿਲਣਗੀਆਂ ਸੀਟਾਂ
ਸ਼ਸ਼ੀ ਥਰੂਰ ਨੇ ਕਿਹਾ ਕਿ ਭਾਜਪਾ ਨੂੰ ਪ੍ਰਧਾਨ ਮੰਤਰੀ ਦੀ ਉਮਰ ਨਾਲੋਂ ਜ਼ਿਆਦਾ ਸੀਟਾਂ ਨਹੀਂ ਮਿਲਣਗੀਆਂ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਉਮਰ ਹੋਰ ਕਾਰਨਾਂ ਨਾਲ ਦਿਲਚਸਪ ਹੈ ਜਿਸਨੂੰ ਅਮਿਤ ਸ਼ਾਹ ਬਿਹਤਰ ਦਸ ਸਕਦੇ ਹਨ। ਦਰਅਸਲ ਪੀ. ਐੱਮ. ਮੋਦੀ ਨੇ ਕਿਹਾ ਸੀ ਕਿ ਚੋਣਾਂ ਵਿਚ ਕਾਂਗਰਸ ਨੂੰ 53 ਤੋਂ ਘੱਟ ਸੀਟਾਂ ਮਿਲਣਗੀਆਂ ਅਤੇ ਉਨ੍ਹਾਂ ਨੇ ਆਪਣੇ ਇਸ ਬਿਆਨ ਨੂੰ ਪੱਛਮੀ ਬੰਗਾਲ ਵਿਚ ਵੀ ਦੁਹਰਾਇਆ ਸੀ। ਉਨ੍ਹਾਂ ਕਿਹਾ ਸੀ ਕਿ ਸ਼ਹਿਜਾਦੇ ਦੀ ਉਮਰ ਵਧਣ ਕਾਰਨ ਕਾਂਗਰਸ ਨੂੰ ਘੱਟ ਸੀਟਾਂ ਮਿਲਣਗੀਆਂ। ਇਸ ’ਤੇ ਸ਼ਸ਼ੀ ਥਰੂਰ ਨੇ ਕਿਹਾ ਕਿ ਪੀ. ਐੱਮ. ਪਿਛਲੇ ਕੁਝ ਹਫ਼ਤਿਆਂ ਤੋਂ ਜੋ ਬਹੁਤ ਬੁਰਾ ਲੱਗ ਰਿਹਾ ਹੈ। ਉਹ ਇਕ ਭਾਈਚਾਰੇ ਦੇ ਖਿਲਾਫ ਬੋਲ ਰਹੇ ਹਨ। ਪ੍ਰਧਾਨ ਮੰਤਰੀ ਦਾ ਬਿਆਨ ਸ਼ਰਮਨਾਕ ਹੈ।

Related posts

ਅੱਜ 70 ਸੀਟਾਂ ‘ਤੇ ਵੋਟਿੰਗ: ਦਿੱਲੀ ‘ਚ ਕਿਸਦੀ ਬਣੇਗੀ ਸਰਕਾਰ ?

admin

ਪੂਰੇ ਭਾਰਤ ‘ਚ ਇਕਸਮਾਨ ਟੋਲ ਨੀਤੀ ਹੋਵੇਗੀ: ਨਿਤਿਨ ਗਡਕਰੀ

admin

ਸ਼ਰਧਾਲੂਆਂ ਵਲੋਂ ਬਸੰਤ ਪੰਚਮੀ ਮੌਕੇ ਮਹਾਂਕੁੰਭ ’ਚ ਅੰਮ੍ਰਿਤ ਇਸ਼ਨਾਨ !

admin