India

ਨਾਪਾਕ ਹਰਕਤ ਕਰਨ ਵਾਲਿਆਂ ਨੂੰ ਸਰਹੱਦ ਦੇ ਪਾਰ ਵੀ ਖ਼ਤਮ ਕਰ ਸਕਦਾ ਹੈ ਭਾਰਤ : ਰਾਜਨਾਥ

ਭੋਪਾਲ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਨਾਪਾਕ ਹਰਕਤ ਨੂੰ ਅੰਜ਼ਾਮ ਦਿੰਦਾ ਹੈ ਤਾਂ ਭਾਰਤ ਉਸ ਨੂੰ ਸਰਹੱਦ ਦੇ ਇਸ ਪਾਸੇ ਅਤੇ ਜੇ ਲੋੜ ਪਈ ਤਾਂ ਦੂਜੇ ਪਾਸੇ ਜਾ ਕੇ ਵੀ ਖਤਮ ਕਰ ਸਕਦਾ ਹੈ।
ਸਿੰਘ ਭਾਦ ਜ਼ਿਲ੍ਹੇ ਦੀ ਗੋਹਾਦ ਵਿਧਾਨ ਸਭਾ ਸੀਟ ਅਧੀਨ ਪੈਂਦੇ ਪਿੰਡ ਖਨੇਟਾ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਲਾਲ ਸਿੰਘ ਆਰੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮੰਤਰੀ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਭਾਰਤ ਦਾ ਮਾਣ ਵਧ ਰਿਹਾ ਹੈ। ਕਾਂਗਰਸ ਦੇ ਰਾਜ ਦੌਰਾਨ ਵਿਦੇਸ਼ਾਂ ਵਿਚ ਲੋਕ ਭਾਰਤ ਨੂੰ ਕਮਜ਼ੋਰ ਦੇਸ਼ ਕਹਿੰਦੇ ਸਨ। ਦੁਨੀਆਂ ਨੇ ਸਾਡੀਆਂ ਗੱਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ।
ਉਨ੍ਹਾਂ ਕਿਹਾ ਕਿ ਹੁਣ ਸਥਿਤੀ ਬਦਲ ਗਈ ਹੈ ਅਤੇ ਜੇਕਰ ਭਾਰਤ ਅੰਤਰਰਾਸ਼ਟਰੀ ਮੰਚ ’ਤੇ ਕੁਝ ਕਹਿੰਦਾ ਹੈ ਤਾਂ ਦੁਨੀਆ ਖੁੱਲ੍ਹੇ ਕੰਨਾਂ ਨਾਲ ਸੁਣਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤੁਹਾਡਾ ਭਾਰਤ ਕਮਜ਼ੋਰ ਦੇਸ਼ ਨਹੀਂ ਹੈ। ਦੁਨੀਆ ਦੀ ਕੋਈ ਵੀ ਤਾਕਤ ਭਾਰਤ ਨੂੰ ਧਮਕੀ ਦੇਣ ਦੀ ਹਿੰਮਤ ਨਹੀਂ ਕਰ ਸਕਦੀ।

Related posts

ਰਿਟਾਇਰਡ ਜੱਜ, ਨੌਕਰਸ਼ਾਹ ਤੇ ਫ਼ੌਜੀ ਅਧਿਕਾਰੀਆਂ ਨੇ CJI ਨੂੰ ਲਿਖੀ ਚਿੱਠੀ

Bunty

ਜੰਮੂ ਕਸ਼ਮੀਰ ਦੇ ਲੋਕਾਂ ਨੇ ਗੋਲੀਆਂ ਨੂੰ ਖਾਰਜ ਕਰ ਵੋਟਿੰਗ ਮਸ਼ੀਨਾਂ ਨੂੰ ਚੁਣਿਆ : ਨੱਢਾ

Bunty

ਹਰਦੀਪ ਸਿੰਘ ਪੁਰੀ ਦਾ ਵਿਰੋਧੀ ਸਰਕਾਰਾਂ ‘ਤੇ ਨਿਸ਼ਾਨਾ, ਕਿਹਾ- ਸ਼ਰਾਬ ਦੀ ਬਜਾਏ ਪੈਟਰੋਲ-ਡੀਜ਼ਲ ‘ਤੇ ਘਟਾਓ ਵੈਟ

Bunty