India

ਨਿਊਜ਼ੀਲੈਂਡ ’ਚ ਵੇਖਣ ਨੂੰ ਮਿਲਿਆ ‘ਅਰੋਰਾ’ ਦਾ ਦਿਲਕਸ਼ ਨਜ਼ਾਰਾ

**EDS: IMAGE VIA STANZIN NORLHA, WANGCHUK NAMGYAL AND STANZIN NORBOO** Ladakh: Stable Auroral Arc (SAR), a rare red-coloured aurora, observed at the Hanle Dark Sky Reserve, in Ladakh, Saturday, May 11, 2024. (PTI Photo) (PTI05_11_2024_RPT041B) *** Local Caption ***

ਲਦਾਖ – ਸੂਰਜ ਤੋਂ ਧਰਤੀ ਵੱਲ ਵਧੇ ਸੌਰ ਚੁੰਬਕੀ ਤੂਫ਼ਾਨਾਂ ਕਾਰਨ ਲੱਦਾਖ ਦੇ ‘ਹੇਨਲੇ ਡਾਰਕ ਸਕਾਈ ਰਿਜ਼ਰਵ’ ‘’ਚ ਅਸਮਾਨ ਗੂੜ੍ਹੇ ਲਾਲ ਰੰਗ ਦੀ ਚਮਕ ਨਾਲ ਰੌਸ਼ਨ ਹੋ ਗਿਆ। ‘ਸੈਂਟਰ ਆਫ਼ ਐਕਸੀਲੈਂਸ ਇਨ ਸਪੇਸ ਸਾਇੰਸੇਜ਼ ਇਨ ਇੰਡੀਆ’ (ਸੀ.ਈ.ਐੱਸ.ਐੱਸ.ਆਈ.), ਕੋਲਕਾਤਾ ਦੇ ਵਿਗਿਆਨੀਆਂ ਅਨੁਸਾਰ, ਸੌਰ ਤੂਫਾਨ ਸੂਰਜ ਦੇ ਏਆਰ13664 ਖੇਤਰ ਤੋਂ ਨਿਕਲਦੇ ਹਨ, ਜਿੱਥੋਂ ਪਹਿਲਾਂ ਕਈ ਉੱਚ ਊਰਜਾ ਸੌਰ ਫਲੇਅਰਾਂ ਪੈਦਾ ਹੁੰਦੀਆਂ ਹਨ। ਵਿਗਿਆਨੀਆਂ ਅਨੁਸਾਰ ਇਨ੍ਹਾਂ ‘ਚੋਂ ਕੁਝ 800 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਧਰਤੀ ਵੱਲ ਵਧਿਆ। ਉਤਰੀ ਗੋਲਾਰਧ ਦੇ ਉੱਚ ਅਕਸ਼ਾਂਸ਼ਾਂ ‘’ਚ ਆਸਮਾਨ ਸ਼ਾਨਦਾਰ ਅਰੋਰਾ ਜਾਂ ‘ਨਾਰਦਨ ਲਾਈਟਸ’ ਨਾਲ ਜਗਮਗ ਹੋ ਗਿਆ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਆਸਟ੍ਰੇਲੀਆ, ਜਰਮਨੀ, ਸਲੋਵਾਕੀਆ, ਸਵਿਟਰਜ਼ਰਲੈਂਡ, ਡੈਨਮਾਰਕ ਅਤੇ ਪੋਲੈਂਡ ਦੇ ‘ਸਕਾਈਵਾਚਰਜ਼’ ਨੇ ਸੋਸ਼ਲ ਮੀਡੀਆ ‘’ਤੇ ਸਾਂਝੇ ਕੀਤੇ।ਲੱਦਾਖ ‘’ਚ, ‘ਹੇਨਲੇ ਡਾਰਕ ਸਕਾਈ ਰਿਜ਼ਰਵ’ ਦੇ ਖਗੋਲ ਵਿਗਿਆਨੀਆਂ ਨੇ ਸ਼ੁੱਕਰਵਾਰ ਦੇਰ ਰਾਤ ਲਗਭਗ ਇਕ ਵਜੇ ਤੋਂ ਅਸਮਾਨ ’ਚ ਉੱਤਰ-ਪੱਛਮੀ ਦਿੱਖ ‘ਤੇ ਲਾਲ ਚਮਕ ਦੇਖੀ ਜੋ ਸਵੇਰੇ ਹੋਣ ਤੱਕ ਜਾਰੀ ਰਹੀ। ‘ਹੇਨਲੇ ਡਾਰਕ ਸਕਾਈ ਰਿਜ਼ਰਵ’ ਦੇ ਇੰਜੀਨੀਅਰ ਸਟੈਨਜਿਨ ਨੋਰਲੋ ਨੇ ਕਿਹਾ,’’ਅਸੀਂ ਕਿਸਮਤ ਵਾਲੇ ਸੀ ਕਿ ਅਸੀਂ ਨਿਯਮਿਤ ਦੂਰਬੀਨ ਨਿਰੀਖਣ ਦੌਰਾਨ ਆਪਣੇ ਆਲ-ਸਕਾਈ ਕੈਮਰੇ ‘ਤੇ ਅਰੋਰਾ ਗਤੀਵਿਧੀਆਂ ਦੇਖੀਆਂ।’’ ਉਨ੍ਹਾਂ ਕਿਹਾ ਕਿ ਕਿਸੇ ਉਪਕਰਣ ਦੀ ਮਦਦ ਦੇ ਬਿਨਾਂ ਵੀ ਇਕ ਹਲਕੀ ਲਾਲ ਚਮਕ ਦਿਖਾਈ ਦੇ ਰਹੀ ਸੀ ਅਤੇ ਇਸ ਘਟਨਾ ਦੀ ਤਸਵੀਰ ‘ਹਾਨਲੇ ਡਾਰਕ ਸਕਾਈ ਰਿਜ਼ਰਵ’ ‘’ਚ ਲਗਾਏ ਗਏ ਇਕ ਡੀਐੱਸਐੱਲਆਰ ਕੈਮਰੇ ਤੋਂ ਲਈ ਗਈ। ਸਟੈਨਜਿਨ ਨੇ ਕਿਹਾ,’’ਇਹ ਦੇਰ ਰਾਤ ਲਗਭਗ ਇਕ ਵਜੇ ਤੋਂ ਤੜਕੇ 3.30 ਵਜੇ ਤੱਕ ਅਸਮਾਨ ‘’ਚ ਛਾਇਆ ਰਿਹਾ।’’ ਵਾਯੂਮੰਡਲ ਦੇ ਕਣਾਂ ਦੇ ਨਤੀਜੇ ਵਜੋਂ ਆਇਓਨਾਈਜ਼ੇਸ਼ਨ ਅਤੇ ਫ਼ਲੋਰੋਸੈਂਸ ਕਾਰਨ, ਵੱਖ-ਵੱਖ ਰੰਗਾਂ ਦੀ ਰੋਸ਼ਨੀ ਨਿਕਲਦੀ ਹੈ। ਦੋਵਾਂ ਧਰੁਵੀ ਖੇਤਰਾਂ ਦੇ ਆਲੇ ਦੁਆਲੇ ਦੀਆਂ ਪੱਟੀਆਂ ਦੇ ਨੇੜੇ ‘ਅਰੋਰਾ’ ਦਾ ਗਠਨ ਵੀ ਕਣਾਂ ਦੇ ਅਚਾਨਕ ਵੇਗ ਦੇ ਪ੍ਰਵੇਗ ’ਤੇ ਨਿਰਭਰ ਕਰਦਾ ਹੈ।

Related posts

ਅੱਜ 70 ਸੀਟਾਂ ‘ਤੇ ਵੋਟਿੰਗ: ਦਿੱਲੀ ‘ਚ ਕਿਸਦੀ ਬਣੇਗੀ ਸਰਕਾਰ ?

admin

ਪੂਰੇ ਭਾਰਤ ‘ਚ ਇਕਸਮਾਨ ਟੋਲ ਨੀਤੀ ਹੋਵੇਗੀ: ਨਿਤਿਨ ਗਡਕਰੀ

admin

ਸ਼ਰਧਾਲੂਆਂ ਵਲੋਂ ਬਸੰਤ ਪੰਚਮੀ ਮੌਕੇ ਮਹਾਂਕੁੰਭ ’ਚ ਅੰਮ੍ਰਿਤ ਇਸ਼ਨਾਨ !

admin