ਆਕਲੈਂਡ – ਨਿਊਜ਼ੀਲੈਂਡ ’ਚ 21 ਸਾਲਾ ਪੰਜਾਬਣ ਕੁੜੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਆਕਲੈਂਡ ਦੇ ਪਾਪਾਟੋਏਟੋਏ ਇਲਾਕੇ ਦੇ ਵਾਸੀ ਬਲਦੇਵ ਸਿੰਘ ਤੇ ਰਾਜਿੰਦਰਪਾਲ ਕੌਰ ਦੀ ਧੀ ਸ਼ੁੱਭਮ ਕੌਰ ਮੰਗਲਵਾਰ ਨੂੰ ਆਪਣੇ ਦੋਸਤ ਨਾਲ ਟੈਸਲਾ ਗੱਡੀ ’ਤੇ ਸ਼ਹਿਰ ਤੋਂਬਾਹਰ ਗਈ ਸੀ। ਰਸਤੇ ’ਚ ਕੈਂਬਰਿਜ ਨੇੜੇ ਟਾਉਪੀਰੀ ’ਚ ਡਾਸਨ ਰੋਡ ’ਤੇ ਸੜਕ ਹਾਦਸੇ ਮਗਰੋਂ ਉਨ੍ਹਾਂ ਦੀ ਗੱਡੀ ਨੂੰ ਅੱਗ ਲੱਗ ਗਈ ਤੇ ਕੁੜੀ ਦੀ ਮੌਤ ਹੋ ਗਈ ਜਦਕਿ ਉਸਦੇ ਦੋਸਤ ਦਾ ਬਚਾਅ ਹੋ ਗਿਆ। ਮ੍ਰਿਤਕ ਦੇ ਮਾਮਾ ਜਗਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਸ਼ੁੱਭਮ ਕੌਰ ਆਪਣੇ ਮਾਂ-ਬਾਪ ਨਾਲ ਸਾਲ 2015 ’ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੇਘੋਵਾਲ ਗੰਜਿਆ ਤੋਂ ਨਿਊਜ਼ੀਲੈਂਡ ਆਈ ਸੀ। ਉਨ੍ਹਾਂ ਦੱਸਿਆ ਕਿ ਸ਼ੁੱਭਮ ਘੋੜ-ਸਵਾਰੀ ਤੇ ਸਕੇਟਿੰਗ ਦੀ ਸ਼ੌਕੀਨ ਸੀ। ਉਸ ਨੇ ਆਕਲੈਂਡ ਯੂਨੀਵਰਸਿਟੀ ਆਫ ਨਿਊਜ਼ੀਲੈਂਡ ਤੋਂਂਲਾਅ ਦੀ ਬੈਚਲਰ ਡਿਗਰੀ ਲਈ ਸੀ ਤੇ ਬੈਰਿਸਟਰ ਵਜੋ 10 ਜਨਵਰੀ ਨੂੰ ਜੌਬ ਸ਼ੁਰੂ ਕਰਨੀ ਸੀ।