ਵੈਲਿੰਗਟਨ – ਨਿਊਜ਼ੀਲੈਂਡ ਨਿਊਜ਼ੀਲੈਂਡ ‘ਫਾਈਵ ਆਈਜ਼ ਅਲਾਇੰਸ’ ਤੋਂ ਦੂਰੀ ਬਨਾਉਣ ਲੱਗਾ ਹੈ। ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਾਨਿਯਾ ਮਾਹੁਟਾ ਨੇ ਦੋ ਟੂਕ ਕਿਹਾ ਕਿ ਉਹਨਾਂ ਦਾ ਦੇਸ਼ ਫਾਈਵ ਆਈਜ਼ ਇੰਟੈਂਲੀਜੈਂਸ ਸ਼ੇਅਰਿੰਗ ਅਲਾਇੰਸ (ਖੁਫੀਆ ਸੂਚਨਾਵਾਂ ਦਾ ਲੈਣ-ਦੇਣ ਕਰਨ ਵਾਲੇ ਪੰਜ ਦੇਸ਼ਾਂ ਦੇ ਗਠਜੋੜ) ਦੀ ਵਿਦੇਸ਼ ਨੀਤੀ ਨੂੰ ਨਿਰਦੇਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਤੋਂ ਅਸਹਿਜ ਹੈ।
ਫਾਈਵ ਆਈਜ਼ ਸ਼ੇਅਰਿੰਗ ਅਲਾਇੰਸ ਦੂਜੇ ਵਿਸ਼ਵ ਯੁੱਧ ਦੇ ਬਾਅਦ ਬਣਿਆ ਸੀ। ਇਸ ਵਿਚ ਨਿਊਜ਼ੀਲੈਂਡ ਦੇ ਇਲਾਵਾ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਆਸਟ੍ਰੇਲੀਆ ਸ਼ਾਮਲ ਹਨ। ਇਹ ਦੇਸ਼ ਇਸ ਅਲਾਇੰਸ ਦੇ ਤਹਿਤ ਖੁਫੀਆ ਸੂਚਨਾਵਾਂ ਆਪਸ ਵਿਚ ਸਾਂਝੀਆਂ ਕਰਦੇ ਹਨ।
ਫਾਈਵ ਆਈਜ਼ ਸ਼ੇਅਰਿੰਗ ਅਲਾਇੰਸ ਨੇ ਹਾਲ ਹੀ ਦੇ ਮਹੀਨਿਆਂ ਵਿਚ ਚੀਨ ਨਾਲ ਸਬੰਧਤ ਕਈ ਮਾਮਲਿਆਂ ਵਿਚ ਬਿਆਨ ਜਾਰੀ ਕੀਤੇ ਹਨ। ਉਹਨਾਂ ਵਿਚ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਇਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਹਾਂਗਕਾਂਗ ਮਾਮਲਾ ਵੀ ਸ਼ਾਮਲ ਹੈ। ਨਿਊਜ਼ੀਲੈਂਡ-ਚੀਨ ਕੌਂਸਲ ਦੀ ਬੈਠਕ ਨੂੰ ਸੰਬੋਧਿਤ ਕਰਦਿਆਂ ਮਾਹੁਟਾ ਨੇ ਕਿਹਾ,”ਅਸੀਂ ਫਾਈਵ ਆਈਜ਼ ਸ਼ੇਅਰਿੰਗ ਅਲਾਇੰਸ ਦੇ ਸਾਥੀਆਂ ਦੇ ਸਾਹਮਣੇ ਇਹ ਕਿਹਾ ਹੈ ਕਿ ਇਸ ਗਠਜੋੜ ਦੇ ਸੰਬੰਧਾਂ ਦਾ ਦਾਇਰਾ ਵਧਾਉਣ ਦੀਆਂ ਕੋਸ਼ਿਸ਼ਾਂ ਤੋਂ ਅਸੀ ਅਸਹਿਜ ਹਾਂ। ਇਸ ਦੇ ਬਦਲੇ ਅਸੀਂ ਵਿਿਭੰਨ ਮੁੱਦਿਆਂ ‘ਤੇ ਅਸੀਂ ਆਪਣੇ ਹਿੱਤਾਂ ਨੂੰ ਜ਼ਾਹਰ ਕਰਨ ਦੇ ਬਹੁਪੱਖੀ ਮੌਕਿਆਂ ਦੀ ਤਲਾਸ਼ ਕਰਾਂਗੇ।”
ਚੀਨ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ। ਦੋਹਾਂ ਦੇਸ਼ਾਂ ਵਿਚ ਸਲਾਨਾ ਵਪਾਰ 29.5 ਅਰਬ ਡਾਲਰ ਤੱਕ ਪਹੁੰਚ ਚੁੱਕਾ ਹੈ। ਉੱਧਰ ਚੀਨ ਨੇ ਹਾਲ ਹੀ ਵਿਚ ਫਾਈਵ ਆਈਜ਼ ਗਠਜੋੜ ਦੀ ਸਖ਼ਤ ਆਲੋਚਨਾ ਕੀਤੀ ਹੈ। ਸ਼ਿਨਜਿਆਂਗ ਮਾਮਲੇ ਵਿਚ ਉਸ ਦੇ ਬਿਆਨ ਦੇ ਬਾਅਦ ਚੀਨ ਨੇ ਕਿਹਾ ਸੀ ਕਿ ਫਾਈਵ ਆਈਜ਼ ਵਿਚ ਸ਼ਾਮਲ ਦੇਸ਼ ਚੀਨ ਖ਼ਿਲਾਫ਼ ਗੁਟਬੰਦੀ ਕਰ ਰਹੇ ਹਨ ਪਰ ਹਾਲ ਹੀ ਵਿਚ ਨਿਊਜ਼ੀਲੈਂਡ ਨੇ ਲਗਾਤਾਰ ਇਸ ਗਠਜੋੜ ਤੋਂ ਦੂਰੀ ਬਣਾਉਣ ਦੇ ਸੰਕੇਤ ਦਿੱਤੇ ਹਨ। ਪਿਛਲੇ ਸਾਲ ਜਨਵਰੀ ਵਿਚ ਜਦੋਂ ਫਾਈਵ ਆਈਜ਼ ਨੇ ਹਾਂਗਕਾਂਗ ਵਿਚ ਗ੍ਰਿਫ਼ਤਾਰੀਆਂ ਦੇ ਮਾਮਲੇ ਵਿਚ ਬਿਆਨ ਜਾਰੀ ਕੀਤ ਤਾਂ ਉਸ ‘ਤੇ ਨਿਊਜ਼ੀਲੈਂਡ ਨੇ ਦਸਤਖ਼ਤ ਨਹੀਂ ਕੀਤੇ। ਉਸ ਮਗਰੋਂ ਮਾਰਚ ਵਿਚ ਚੀਨ ਅਤੇ ਨਿਊਜ਼ੀਲੈਂਡ ਨੇ ਆਪਣੇ ਵਿਚਾਲੇ ਮੌਜੂਦ ਮੁਕਤ ਵਪਾਰ ਸਮਝੌਤੇ ਦਾ ਦਰਜਾ ਵਧਾਉਣ ਦਾ ਫ਼ੈਸਲਾ ਕੀਤਾ।
ਫਾਈਵ ਆਈਜ਼ ਗਠਜੋੜ ਤੋਂ ਨਿਊਜ਼ੀਲੈਂਡ ਦੀ ਬਣ ਰਹੀ ਦੂਰੀ ਦਾ ਸਾਫ ਸੰਕੇਤ ਪਿਛਲੇ ਮਹੀਨੇ ਵੀ ਮਿਿਲਆ ਸੀ ਜਦੋਂ ਉਸ ਨੇ ਇਸ ਗਠਜੋੜ ਅਤੇ ਹੋਰ ਦੇਸ਼ਾਂ ਦੇ ਉਸ ਬਿਆਨ ‘ਤੇ ਦਸਤਖ਼ਤ ਕਰਨ ਤੋਂ ਮਨਾ ਕਰ ਦਿੱਤਾ ਜਿਸ ਵਿਚ ਕੋਵਿਡ-19 ਮਹਾਮਾਰੀ ਦੀ ਉਤਪੱਤੀ ਸੰਬੰਧੀ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੀ ਆਲੋਚਨਾ ਕੀਤੀ ਗਈ ਸੀ।