International

ਨਿਊ ਯੌਰਕ ਵਿਖੇ ਤਾਇਨਾਤ ਮਾਰੇ ਗਏ ਪਾਕਿ ਮੂਲ ਦੇ ਸਿਪਾਹੀ ਦੇ ਪਰਿਵਾਰ ਨੂੰ ਮਿਲੇਗਾ ‘ਫ਼ੰਡ’

ਨਿਊ ਯੌਰਕ – ਪਾਕਿਸਤਾਨੀ ਮੂਲ ਦੇ ਨਿਊ ਯੌਰਕ ਵਿਖੇ ਤਾਇਨਾਤ ਪੁਲੀਸ ਅਧਿਕਾਰੀ ਅਦੀਦ ਫ਼ਯਾਜ਼ (26) ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਉਹ ਬਰੁਕਲਿਨ ਵਿੱਚ ਇੱਕ ਕਾਰ ਖਰੀਦਣ ਗਿਆ ਸੀ। ਜ਼ਿਕਰਯੋਗ ਹੈ ਕਿ ਫ਼ਰਵਰੀ 2023 ਵਿੱਚ ਬਰੁਕਲਿਨ ਵਿੱਚ ਡਕੈਤੀ ਦੌਰਾਨ ਇੱਕ ਚੋਰ ਨੂੰ ਜਦੋਂ ਫ਼ਯਾਜ਼ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਚੋਰ ਨੇ ਉਸ ਨੂੰ ਗੋਲੀ ਮਾਰ ਦਿੱਤੀ। ਨਿਊ ਯੌਰਕ ਵਿਖੇ ਔਫ਼-ਡਿਊਟੀ ਮਾਰੇ ਗਏ ਸਿਪਾਹੀ ਦੇ ਪਰਿਵਾਰ ਨੂੰ ਉਸ ਦੀ ਲਾਈਨ-ਔਫ਼-ਡਿਊਟੀ ਦੇ ਪੂਰੇ ਫ਼ੰਡ ਪ੍ਰਾਪਤ ਹੋਣਗੇ।
ਪਾਕਿਸਤਾਨੀ ਮੂਲ ਦੇ ਪੁਲੀਸ ਅਧਿਕਾਰੀ ਅਦੀਦ ਫ਼ਯਾਜ਼ (26) ਨੂੰ 4 ਫ਼ਰਵਰੀ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਉਹ ਆਪਣੇ ਜੀਜੇ ਨਾਲ ਹੋਂਡਾ ਪਾਇਲਟ ਗੱਡੀ ਖਰੀਦਣ ਲਈ ਨਿਊ ਯੌਰਕ ਗਿਆ ਸੀ। ਵਿਧਵਾ ਮਦੀਹਾ ਸਬੀਲ ਨੇ ਕਿਹਾ ਕਿ ਉਸ ਨੂੰ ਇਹ ਜਾਣ ਕੇ ਥੋੜ੍ਹੀ ਰਾਹਤ ਮਿਲੀ ਹੈ ਕਿ ਉਸ ਨੂੰ ਅਤੇ ਉਸ ਦੇ ਦੋ ਪੁੱਤਰਾਂ ਰੇਆਨ (5) ਅਤੇ ਜ਼ਯਾਨ (4) ਨੂੰ ਆਪਣੇ ਹੀਰੋ ਪਤੀ ਦੀ ਨੌਕਰੀ ਨਾਲ ਸਬੰਧਤ ਫ਼ੰਡ ਮਿਲੇਗਾ। ਪਰ ਅਧਿਕਾਰੀਆਂ ਨੇ ਨਿਸ਼ਚਿਤ ਕੀਤਾ ਕਿ ਉਹ ਆਪਣੀਆਂ ਆਖਰੀ ਕਾਰਵਾਈਆਂ ਵਿੱਚ ਇੱਕ ਅਪਰਾਧ ਨਾਲ ਲੜ ਰਿਹਾ ਸੀ ਅਤੇ ਇਸ ਲਈ ਉਸ ਦੇ ਪਰਿਵਾਰ ਨੂੰ ਉਸ ਦੀ ਪੂਰੀ 60,000 ਡਾਲਰ ਤਨਖਾਹ ਅਤੇ ਜੀਵਨ ਭਰ ਲਈ ਡਾਕਟਰੀ ਲਾਭ ਦਿੱਤੇ ਜਾਣੇ ਚਾਹੀਦੇ ਹਨ। ਉਸ ਦੀ ਡਿਊਟੀ ਸਥਿਤੀ ਤੋਂ ਬਿਨਾਂ ਪਰਿਵਾਰ ਨੂੰ ਲੱਗਭਗ 180,000 ਡਾਲਰ ਦੀ ਇੱਕ-ਵਾਰ ਅਦਾਇਗੀ ਪ੍ਰਾਪਤ ਹੋਵੇਗੀ, ਜੋ ਉਸ ਦੀ ਸਾਲਾਨਾ ਤਨਖਾਹ ਦਾ 3 ਗੁਣਾ ਹੈ।ਮਦੀਹਾ ਸਬੀਲ (30) ਨੂੰ ਉਸ ਦੇ ਮਰਹੂਮ ਪਤੀ ਦੀ ਹੁਣ ਪੂਰੀ ਤਨਖਾਹ ਮਿਲੇਗੀ। ਮਾਰੇ ਗਏ ਨਿਊ ਯੌਰਕ ਪੁਲੀਸ ਡਿਪਾਰਟਮੈਂਟ ਅਫ਼ਸਰ ਅਦੀਦ ਫ਼ਯਾਜ਼ ਦੀ ਪਤਨੀ ਨੇ ਪੂਰੀ ਕਾਨੂੰਨੀ ਲੜਾਈ ਲੜੀ ਤੇ ਲੋਅਰ ਮੈਨਹੱਟਨ ਨਿਊ ਯੌਰਕ ਵਿੱਚ ਪੀ.ਬੀ.ਏ ਦਫ਼ਤਰਾਂ ’ਤੇ ਹਾਰ ਨਹੀਂ ਮੰਨੀ। ਪੁਲੀਸ ਨੇ ਦੱਸਿਆ ਕਿ ਬੰਦੂਕਧਾਰੀ ਹਮਲਾਵਰ ਦੋਸ਼ੀ ਰੈਂਡੀ ਜੋਨਸ, ਜਿਸ ਦੀ ਰੈਪ ਸ਼ੀਟ ਵਿੱਚ ਉਸ ’ਤੇ 22 ਪਰਚੇ ਦਰਜ ਹਨ, ਜਿਸ ਵਿੱਚ ਵੱਡੀਆਂ ਲੁੱਟਾਂ ਛੇੜਖਾਨੀ ਅਤੇ ਗਲਾ ਘੁੱਟਣ ਸਮੇਤ ਕਈ ਵਾਰਦਾਤਾਂ ਸ਼ਾਮਲ ਹਨ। ਜਾਣਕਾਰੀ ਮੁਤਾਬਕ ਦੋਸ਼ੀ ਨੇ ਕਾਰ ਖਰੀਦਣ ਲਈ 24,000 ਡਾਲਰ ਦੀ ਨਕਦੀ ਦਿਖਾਉਣ ਤੋਂ ਬਾਅਦ ਹਮਲਾ ਕੀਤਾ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin