International

ਨਿਊ ਜ਼ੀਲੈਂਡ ’ਚ 3 ਔਰਤਾਂ ’ਤੇ ਹਮਲਾ ਕਰਨ ਵਾਲੇ ਭਾਰਤੀ ਨਾਗਰਿਕ ਨੂੰ ਸੁਣਾਈ ਗਈ ਸਜ਼ਾ

ਵੈਲਿੰਗਟਨ – ਨਿਊ ਜ਼ੀਲੈਂਡ ਵਿੱਚ ਸੋਮਵਾਰ ਨੂੰ ਇੱਕ ਭਾਰਤੀ ਨਾਗਰਿਕ ਨੂੰ ਸਜ਼ਾ ਸੁਣਾਈ ਗਈ। ਸਜ਼ਾ ਵਿੱਚ ਨਿਊ ਜ਼ੀਲੈਂਡ ਦੇ ਬੀਚ ’ਤੇ 3 ਔਰਤਾਂ ਨਾਲ ਫ਼ੋਟੋ ਖਿੱਚਵਾਉਣ ਦੇ ਬਹਾਨੇ ਉਨ੍ਹਾਂ ’ਤੇ ਹਮਲਾ ਕਰਨ ਵਾਲੇ 67 ਸਾਲਾ ਭਾਰਤੀ ਨਾਗਰਿਕ ਨੂੰ ਪੀੜਤਾਂ ਨੂੰ 3000 ਨਿਊ ਜ਼ੀਲੈਂਡ ਡਾਲਰ ਅਦਾ ਕਰਨ ਦਾ ਹੁਕਮ ਦਿੱਤਾ ਗਿਆ।
ਨਿਊਜ਼ ਵੈੱਬਸਾਈਟ ੰਟੁਾਾ।ਚੋ।ਨਡ ਦੀ ਰਿਪੋਰਟ ਮੁਤਾਬਕ ਜਵਾਹਰ ਸਿੰਘ ਨੇ ਪਹਿਲਾਂ ਨੈਲਸਨ ਦੇ ਤਾਹੁਨਾਨੁਈ ਬੀਚ ’ਤੇ 3 ਘਟਨਾਵਾਂ ਨਾਲ ਸਬੰਧਤ ਅਸ਼ਲੀਲ ਹਮਲੇ ਦੇ 3 ਦੋਸ਼ਾਂ ਅਤੇ ਅਸ਼ਲੀਲ ਹਰਕਤ ਦੇ ਇੱਕ ਦੋਸ਼ ਲਈ ਦੋਸ਼ ਸਵੀਕਾਰ ਕੀਤਾ ਸੀ। ਨੈਲਸਨ ਜ਼ਿਲ੍ਹਾ ਅਦਾਲਤ ਵਿੱਚ ਜੱਜ ਜੋ ਰਿਲੀ ਨੇ ਕਿਹਾ ਕਿ ਸਿੰਘ ਨੇ ਖ਼ੁਦ ਨੂੰ ਅਤੇ ਆਪਣੇ ਪੁੱਤਰ ਨੂੰ ਸ਼ਰਮਸਾਰ ਕੀਤਾ ਹੈ, ਜਿਸ ਨੂੰ ਉਹ ਨਿਊ ਜ਼ੀਲੈਂਡ ਵਿੱਚ ਮਿਲਣ ਆਇਆ ਸੀ। ਵੈੱਬਸਾਈਟ ਮੁਤਾਬਕ,‘ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਦੀਆਂ 3 ਪੀੜਤਾਂ ਵਿੱਚੋਂ ਹਰੇਕ ਨੂੰ ਭਾਵਨਾਤਮਕ ਨੁਕਸਾਨ ਦੇ ਹਰਜਾਨੇ ਵਜੋਂ 1,000 ਨਿਊ ਜ਼ੀਲੈਂਡ ਡਾਲਰ ਅਦਾ ਕਰਨ ਦੀ ਸਜ਼ਾ ਸੁਣਾਈ।’ ਪੁੱਛਗਿੱਛ ਦੌਰਾਨ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ‘ਬੀਚ ’ਤੇ ਔਰਤਾਂ ਨੂੰ ਮਿਲਿਆ ਸੀ ਪਰ ਉਨ੍ਹਾਂ ਨਾਲ ਗੱਲ ਨਹੀਂ ਕੀਤੀ।’ ਸਜ਼ਾ ਸੁਣਾਉਣ ਦੌਰਾਨ ਜੱਜ ਰਿਲੀ ਨੇ ਕਿਹਾ ਕਿ ਔਰਤਾਂ ਕਾਫ਼ੀ ਹੱਦ ਤਕ ਘਬਰਾਈਆਂ ਤੇ ਡਰੀਆਂ ਹੋੋਈਆਂ ਸਨ। ਸਿੰਘ ਦੇ ਵਕੀਲ ਟੋਨੀ ਬੈਮਫ਼ੋਰਡ ਨੇ ਅਦਾਲਤ ਵਿੱਚ ਇੱਕ ਪੱਤਰ ਪੇਸ਼ ਕੀਤਾ, ਜਿਸ ਵਿੱਚ ਉਸ ਨੇ ਨਿਊ ਜ਼ੀਲੈਂਡ ਵਿੱਚ ਇੱਕ ਪਸ਼ੂ ਭਲਾਈ ਸੰਸਥਾ ਵਿੱਚ 190 ਘੰਟੇ ਦੇ ਕਮਿਊਨਿਟੀ ਕੰਮ ਦੀ ਪੁਸ਼ਟੀ ਕੀਤੀ। ਰਿਲੀ ਨੇ ਕਿਹਾ ਕਿ ਸਿੰਘ ਦੇ ਬੇਟੇ ਨੇ ਭਾਰਤ ਪਰਤਣ ’ਤੇ ਉਸ ਲਈ ਕਾਉਂਸਲਿੰਗ ਦਾ ਆਯੋਜਨ ਕੀਤਾ ਅਤੇ ਉਸ ਨੇ ਸਵੀਕਾਰ ਕੀਤਾ ਕਿ ਉਸ ਦੇ ਪਿਤਾ ਲਈ ਹੁਣ ਨਿਊ ਜ਼ੀਲੈਂਡ ਵਿੱਚ ਰਹਿਣਾ ਉਚਿਤ ਨਹੀਂ ਹੈ। ਸਿੰਘ, ਜੋ ਮੰਗਲਵਾਰ ਨੂੰ ਭਾਰਤ ਲਈ ਰਵਾਨਾ ਹੋਣ ਵਾਲਾ ਹੈ, ਨੂੰ ਆਪਣੀ ਗ਼ਲਤੀ ਦਾ ਪਛਤਾਵਾ ਹੈ।

Related posts

ਮਿਆਂਮਾਰ ਦੀ ਫ਼ੌਜੀ ਸਰਕਾਰ ਨੇ ਆਜ਼ਾਦੀ ਦਿਵਸ ਦੇ ਮੌਕੇ ਤੇ 10,000 ਕੈਦੀਆਂ ਨੂੰ ਕੀਤਾ ਮਾਫ਼

Bunty

15 ਸਾਲਾਂ ਬਾਅਦ ਬ੍ਰਾਜ਼ੀਲ ਨੂੰ ਪਛਾੜ ਕੇ ਭਾਰਤ ਬਣਿਆ ਅਰਬ ਦੇਸ਼ਾਂ ਨੂੰ ਭੋਜਨ ਸਪਲਾਈ ਕਰਨ ਵਾਲਾ ਨੰਬਰ ਵਨ ਦੇਸ਼

Bunty

ਮਹਾਯੁਤੀ ਦੇ ਆਗੂ, ਭਾਜਪਾ ਲੀਡਰਸ਼ਿਪ ਤੈਅ ਕਰਨਗੇ ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ: ਬਾਵਨਕੁਲੇ

Bunty