Australia & New Zealand Breaking News Latest News

ਨਿਊ ਸਾਉਥ ਵੇਲਜ਼ ‘ਚ ਕੋਵਿਡ 1533 ਕੇਸਾਂ ਨੇ ਆਸਟ੍ਰੇਲੀਆ ‘ਚ ਇੱਕ ਦਿਨ ‘ਚ ਆਏ ਕੇਸਾਂ ਦੀ ਗਿਣਤੀ ਦਾ ਰਿਕਾਰਡ ਤੋੜ ਦਿੱਤਾ

ਸਿਡਨੀ – ਨਿਊ ਸਾਉਥ ਵੇਲਜ਼ ਦੇ ਵਿੱਚ ਅੱਜ ਕੋਵਿਡ-19 ਦੇ 1533 ਨਵੇਂ ਪਾਜ਼ੇਟਿਵ ਪਾਏ ਗਏ ਹਨ ਅਤੇ ਇਹ ਗਿਣਤੀ ਆਸਟ੍ਰੇਲੀਆ ਦੇ ਵਿੱਚ ਹੁਣ ਤੱਕ ਇੱਕ ਦਿਨ ਦੇ ਵਿੱਚ ਆਏ ਕੇਸਾਂ ਦੀ ਗਿਣਤੀ ਦੇ ਨਾਲੋਂ ਸਭ ਤੋਂ ਵੱਧ ਹੈ।

ਸੂਬੇ ਦੇ ਵਿੱਚ ਕੋਵਿਡ-19 ਦੇ ਨਾਲ 4 ਹੋਰ ਮੌਤਾਂ ਹੋ ਜਾਣ ਦੇ ਨਾਲ ਹੀ ਡੈਲਟਾ ਵੈਰੀਐਂਟ ਦੇ ਨਾਲ ਹੁਣ ਤੱਕ ਮੌਤਾਂ ਦੀ ਗਿਣਤੀ 123 ‘ਤੇ ਪੁੱਜ ਗਈ ਹੈ। ਸੂਬੇ ਦੇ ਵਿੱਚ ਕੋਵਿਡ-19 ਤੋਂ ਪੀੜਤ 1041 ਮਰੀਜ਼ ਹਸਪਤਾਲਾਂ ਦੇ ਵਿੱਚ ਦਾਖਲ ਹਨ ਅਤੇ ਇਹਨਾਂ ਵਿੱਚੋਂ 173 ਆਈ ਸੀ ਯੂ ਦੇ ਵਿੱਚ ਹਨ। 173 ਲੋਕਾਂ ਵਿੱਚੋਂ 137 ਬਿਨਾਂ ਟੀਕਾਕਰਨ ਦੇ ਹਨ।

ਨਿਊ ਸਾਉਥ ਵੇਲਜ਼ ਦੇ ਸਿਹਤ ਮੰਤਰੀ ਬ੍ਰੈਡ ਹੈਜ਼ਰਡ ਨੇ ਕਿਹਾ ਹੈ ਕਿ “ਮੈਂ ਉਨ੍ਹਾਂ ਲੋਕਾਂ ਦੇ ਪਰਿਵਾਰਾਂ, ਦੋਸਤਾਂ, ਪਰਿਵਾਰ ਦੇ ਕਿਸੇ ਮੈਂਬਰ ਜਾਂ ਮਿੱਤਰ ਦੀ ਮੌਤ ਦਾ ਹੋ ਜਾਣਾ ਹਮੇਸ਼ਾ ਬਹੁਤ ਦੁਖਦਾਈ ਮੰਨਦਾ ਹਾਂ ਅਤੇ ਮੈਂ ਸੱਚਮੁੱਚ ਹਰ ਇੱਕ ਭਾਈਚਾਰੇ ਲਈ ਆਪਣੀਆਂ ਸ਼ੁਭ ਇੱਛਾਵਾਂ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਹਾਂ।

ਇਸੇ ਦੌਰਾਨ ਨਿਊ ਸਾਉਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਕਿਹਾ ਹੈ ਕਿ ਟੀਕਾਕਰਨ ਰੋਲਆਉਟ ਬਹੁਤ ਵਧੀਆ ਚੱਲ ਰਿਹਾ ਹੈ। ਪਿਛਲੇ ਹਫਤੇ ਨਿਊ ਸਾਉਥ ਵੇਲਜ਼ ਵਿੱਚ 827,000 ਤੋਂ ਵੱਧ ਲੋਕ ਟੀਕਾਕਰਨ ਲਈ ਅੱਗੇ ਆਏ ਸਨ। ਇਹ ਸਾਨੂੰ ਉਮੀਦ ਦਿੰਦਾ ਹੈ ਕਿ ਅਸੀਂ ਅਕਤੂਬਰ ਦੇ ਅੱਧ ਤੱਕ ਆਪਣੇ 70% ਟੀਕੇ ਦੇ ਟੀਚੇ ਤੱਕ ਪਹੁੰਚ ਜਾਵਾਂਗੇ। ਜੇ ਤੁਹਾਨੂੰ ਅਜੇ ਤੱਕ ਆਪਣੀ ਵੈਕਸੀਨ ਨਹੀਂ ਮਿਲੀ ਹੈ, ਤਾਂ ਕਿਰਪਾ ਕਰਕੇ ‘ਤੇ ਤੁਰੰਤ ਬੁੱਕ ਕਰੋ। ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਆਪਣੇ ਖੇਤਰ ਵਿੱਚ ਤਾਲਾਬੰਦੀ ਦੇ ਨਿਯਮਾਂ ਨੂੰ ਜਾਣਦੇ ਹੋ ਅਤੇ ਕਿਰਪਾ ਕਰਕੇ ਸਲਾਹ ਦੀ ਪਾਲਣਾ ਕਰੋ। ਜਿੰਨਾ ਸੰਭਵ ਹੋ ਸਕੇ ਘਰ ਰਹਿਣਾ ਅਤੇ ਟੀਕਾ ਲਗਵਾਉਣਾ ਹੀ ਤੁਹਾਡੀ ਸਰਬੋਤਮ ਸੁਰੱਖਿਆ ਹੈ। ਟੀਕਾ ਲਗਵਾਉਣ ਵਿੱਚ ਸਹਾਇਤਾ ਕਰਨ ਲਈ ਸਾਰੇ ਜੀਪੀ, ਫਾਰਮਾਸਿਸਟ ਅਤੇ ਨਿਊ ਸਾਉਥ ਵੇਲਜ਼ ਸਿਹਤ ਦਾ ਧੰਨਵਾਦ। ਖੇਤਰੀ ਨਿਊ ਸਾਉਥ ਵੇਲਜ਼ ਵਿੱਚ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ। ਜੇ ਤੁਸੀਂ ਖੇਤਰੀ ਨਿਊ ਸਾਉਥ ਵੇਲਜ਼ ੂ ਵਿੱਚ ਰਹਿੰਦੇ ਹੋ, ਤਾਂ ਕਿਰਪਾ ਕਰਕੇ ਆਪਣੇ ਸਮਾਜ ਨੂੰ ਸੁਰੱਖਿਅਤ ਰੱਖਣ ਲਈ ਆਪਣਾ ਟੀਕਾਕਰਣ ਕਰਵਾਉਣ ਲਈ ਅੱਗੇ ਆਉਂਦੇ ਰਹੋ।

Related posts

Victoria’s Hospitals Deliver Record Surgeries !

admin

Breaking Point Documentary Exposes Crisis In Victoria’s Fire Truck Fleet

admin

ਆਸਟ੍ਰੇਲੀਅਨ ਨੇ ਵਿਦੇਸ਼ੀ ਵਿਦਿਆਰਥੀਆਂ ਪ੍ਰਤੀ ਲਿਆਂਦੀ ਨਰਮੀ !

admin