Health & FitnessBreaking NewsLatest News

ਵਰਲਡ ਰਿਕਾਰਡ ਬਣਾਉਣਾ ਚਾਹੁੰਦੀ ਹੈ 246 ਕਿਲੋ ਦੀ ਬੌਬੀ

ਨਿਊਯਾਰਕ – ਅਮਰੀਕਾ ਦੇ ਪੈਨਸਿਲਵੇਨੀਆ ਦੀ 46 ਸਾਲਾ ਬੌਬੀ ਮੋਟਾਪੇ ਨਾਲ ਇੰਨਾ ਜ਼ਿਆਦਾ ਪਿਆਰ ਹੈ ਕਿ ਹੁਣ ਉਹ ਆਪਣਾ ਭਾਰ 246 ਕਿਲੋ ਤੋਂ ਹੋਰ ਜਿਆਦਾ ਵਧਾਉਣਾ ਚਾਹੁੰਦੀ ਹੈ। ਉਹ ਦੁਨੀਆ ਦੀ ਸਭ ਤੋਂ ਮੋਟੀ ਔਰਤ ਬਣ ਕੇ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦੀ ਹੈ। ਉਸਦੀ ਕਮਰ 95 ਇੰਚ ਹੈ, ਜਿਸਨੂੰ ਉਹ 99 ਇੰਚ ਬਣਾਉਣਾ ਚਾਹੁੰਦੀ ਹੈ। ਡਾਕਟਰਾਂ ਦੀ ਇੱਕ ਟੀਮ ਨੇ ਬੌਬੀ ਨੂੰ ਖਾਣ-ਪੀਣ ਤੋਂ ਸੰਜਮ ਵਰਤਣ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਸ ਦਾ ਭਾਰ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ। ਪਰ ਬੌਬੀ ਇਸ ਨੂੰ ਨਜ਼ਰ ਅੰਦਾਜ਼ ਕਰਦੀ ਹੋਈ ਕਹਿੰਦੀ ਹੈ ਕਿ ਇਸ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਡਾਕਟਰਾਂ ਦੇ ਅਨੁਸਾਰ ਬੌਬੀ ਦੀ ਖੁਰਾਕ ਵਿੱਚ ਕਾਰਬਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਉਹ ਬਹੁਤ ਸਾਰਾ ਜੰਕ ਫੂਡ ਖਾਂਦੀ ਹੈ। ਬੌਬੀ ਦਾ ਕਹਿਣਾ ਹੈ ਕਿ ‘ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ। ਸੋਸ਼ਲ ਮੀਡੀਆ ‘ਤੇ ਮੇਰੇ ਲੱਖਾਂ ਪ੍ਰਸ਼ੰਸਕ ਹਨ। ਮੇਰਾ ਮੋਟਾਪਾ ਮੇਰੀ ਪਛਾਣ ਹੈ ਅਤੇ ਮੈਂ ਕਿਸੇ ਵੀ ਹਾਲਤ ਵਿੱਚ ਇਸ ਤਰ੍ਹਾਂ ਬਣਿਆ ਰਹਿਣਾ ਚਾਹੁੰਦੀ ਹਾਂ ਅਤੇ ਮੈਨੂੰ ਬਦਲਾਅ ਪਸੰਦ ਨਹੀਂ ਹੈ।

Related posts

ਨਕਲੀ ਨੋਟ ਛਾਪਣ ਵਾਲੇ ਗਿਰੋਹ ਦਾ 5ਵੀਂ ਪਾਸ ਮਾਸਟਰਮਾਈਂਡ ਗ੍ਰਿਫ਼ਤਾਰ

admin

ਆਪਰੇਸ਼ਨ ਬਲੂ ਸਟਾਰ ਦੌਰਾਨ ਦੁਕਾਨਾਂ ਗੁਆਉਣ ਵਾਲਿਆਂ ਨੂੰ 42 ਸਾਲ ਬਾਅਦ ਇਨਸਾਫ

admin

ਲਾਸ ਏਂਜਲਸ ਓਲੰਪਿਕ 2028: ਐਥਲੈਟਿਕਸ ਵਿੱਚ ਹੋਵੇਗੀ ਨਵੀਂ ਕੁਆਲੀਫਿਕੇਸ਼ਨ ਪ੍ਰਣਾਲੀ

admin