ਸਿਡਨੀ – ਨਿਊ ਸਾਊਥ ਵੇਲਜ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 1116 ਨਵੇਂ ਕੇਸ ਮਿਲੇ ਹਨ। ਇਸੇ ਦੌਰਾਨ ਵਾਇਰਸ ਦੇ ਨਾਲ 4 ਲੋਕਾਂ ਦੀ ਮੌਤ ਗਈ ਹੈ ਅਤੇ ਜੂਨ ਮਹੀਨੇ ਤੋਂ ਸ਼ੁਰੂ ਹੋਏ ਡੈਲਟਾ ਵੈਰੀਐਂਟ ਦੇ ਨਾਲ ਹੁਣ ਤੱਕ 100 ਮੌਤਾਂ ਹੋ ਗਈਆਂ ਹਨ।
ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਚੇਤਾਵਨੀ ਦਿੱਤੀ ਹੈ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਇਸ ਵੇਲੇ ਕੋਵਿਡ ਤੋਂ ਪੀੜਤ 917 ਵਿਅਕਤੀ ਹਸਪਤਾਲਾਂ ਦੇ ਵਿੱਚ ਭਰਤੀ ਹਨ ਇਹਨਾਂ ਦੇ ਵਿੱਚੋਂ 150 ਇੰਟੈਂਸਿਵ ਕੇਅਰ ਦੇ ਵਿੱਚ ਹਨ ਜਦਕਿ ਇਹਨਾਂ ਦੇ ਵਿੱਚੋਂ 66 ਲੋਕਾਂ ਨੂੰ ਵੈਂਟੀਲੇਸ਼ਨ ਦੀ ਜਰੂਰਤ ਹੈ। ਇਸ ਵੇਲੇ 150 ਲੋਕ ਆਈ ਸੀ ਯੂ ਦੇ ਵਿੱਚ ਹਨ ਪਰ ਇਹਨਾਂ ਦੇ ਵਿੱਚੋਂ 127 ਉੇਹ ਲੋਕ ਹਨ ਜਿਹਨਾਂ ਨੇ ਹਾਲੇ ਤੱਕ ਵੈਕਸੀਨ ਨਹੀਂ ਲਗਵਾਇਆ ਹੈ। ਵੈਸਟਰਨ ਨਿਊ ਸਾਊਥ ਵੇਲਜ਼ ਦੇ ਰੀਜ਼ਨਲ ਸ਼ਹਿਰ ਡੱਬੋ ਦੇ ਵਿੱਚ 29 ਨਵੇਂ ਕੇਸ ਵੀ ਮਿਲੇ ਹਨ।
ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਮੌਜੂਦਾ ਅੰਕੜੇ ਦਿਖਾ ਰਹੇ ਹਨ ਕਿ ਸੂਬੇ ਨੇ ਇਸ ਤਰ੍ਹਾਂ ਦਾ ਸਭ ਤੋਂ ਬੁਰੀ ਸਥਿਤੀ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਹੈ, ਹਰ ਕੇਸ ਘੱਟੋ-ਘੱਟ ਇੱਕ ਹੋਰ ਵਿਅਕਤੀ ਨੂੰ ਸੰਚਾਰਿਤ ਕਰ ਰਿਹਾ ਹੈ। ਇਸ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਦੇ ਲਈ ਹਰ ਕਿਸੇ ਨੂੰ ਘਰ ਵਿੱਚ ਰਹਿਣਾ ਬਹੁਤ ਜਰੂਰੀ ਹੈ। ਜੇ ਤੁਸੀਂ ਦੂਜੇ ਲੋਕਾਂ ਨਾਲ ਸੰਪਰਕ ਨਹੀਂ ਕਰਦੇ ਤਾਂ ਤੁਹਾਨੂੰ ਵਾਇਰਸ ਨਹੀਂ ਹੋ ਸਕਦਾ। ਤੁਹਾਨੂੰ ਇਹ ਮੰਨਣਾ ਪਏਗਾ, ਭਾਵੇਂ ਤੁਸੀਂ ਰਾਜ ਵਿੱਚ ਕਿਤੇ ਵੀ ਹੋਵੋ, ਹਰ ਵਾਰ ਜਦੋਂ ਤੁਸੀਂ ਆਪਣੇ ਦਰਵਾਜ਼ੇ ਤੋਂ ਬਾਹਰ ਪੈਰ ਰੱਖਦੇ ਹੋ, ਕਿ ਤੁਹਾਡੇ ਕੋਲ ਵਾਇਰਸ ਹੈ ਜਾਂ ਜਿਸਦੇ ਨਾਲ ਤੁਸੀਂ ਸੰਪਰਕ ਵਿੱਚ ਹੋ ਉਸ ਨੂੰ ਵਾਇਰਸ ਹੈ।”
ਇਸੇ ਦੌਰਾਨ ਨਿਊ ਸਾਊਥ ਵੇਲਜ਼ ਦੇ ਵਿੱਚ ਹੁਣ ਤੱਕ ਤਕਰੀਬਨ 7 ਮਿਲੀਅਨ ਵੈਕਸੀਨ ਦਿੱਤੇ ਜਾ ਚੁੱਕੇ ਹਨ ਅਤੇ ਕੱਲ੍ਹ 1 ਲੱਖ 48 ਹਜ਼ਾਰ ਲੋਕਾਂ ਨੂੰ ਵੈਕਸੀਨ ਦਿੱਤੇੇ ਗਏ ਹਨ।
ਇਥੇ ਇਹ ਵੀ ਵਰਨਣਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਗੰਭੀਰ ਸਥਿਤੀ ਵਾਲੇ 12 ਲੋਕ ਗੌਰਮਿੰਟ ਏਰੀਏ ਦੇ 16-39 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ 19 ਅਗਸਤ ਤੋਂ ਨਿਊ ਸਾਊਥ ਵੇਲਜ਼ ਦੇ ਕਈ ਕਲੀਨਿਕਾਂ ਦੇ ਉਪਰ 530,000 ਫਾਈਜ਼ਰ ਵੈਕਸੀਨ ਪਹਿਲ ਦੇ ਆਧਾਰ ‘ਤੇ ਦਿੱਤੇ ਜਾ ਰਹੇ ਹਨ।