India

ਨੀਟ-ਯੂਜੀ ਪ੍ਰੀਖਿਆ ਵਿਵਾਦ ਜੇਕਰ 0.001% ਵੀ ਹੋਈ ਗੜਬੜੀ ਤਾਂ ਪੂਰੀ ਤਰ੍ਹਾਂ ਨਜਿੱਠਿਆ ਜਾਵੇਗਾ: ਸੁਪਰੀਮ ਕੋਰਟ

ਨਵੀਂ ਦਿੱਲੀ –  ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ 2024 ਬਾਰੇ ਅੱਜ ਸੁਪਰੀਮ ਕੋਰਟ ’ਚ ਮੁੜ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੂੰ ਝਾੜ ਪਾਉਂਦਿਆ ਕਿਹਾ, ‘ਜੇ ਕਿਸੇ ਵੱਲੋਂ ਵੀ 0.001 ਫ਼ੀਸਦ ਵੀ ਲਾਪ੍ਰਵਾਹੀ ਹੋਈ ਹੈ ਤਾਂ ਉਸ ਨਾਲ ਪੂਰੀ ਤਰ੍ਹਾਂ ਨਜਿੱਠਿਆ ਜਾਵੇ। ਬੱਚਿਆਂ ਨੇ ਪ੍ਰੀਖਿਆ ਦੀ ਤਿਆਰੀ ਕੀਤੀ ਹੈ ਤੇ ਉਨ੍ਹਾਂ ਦੀ ਮਿਹਨਤ ਨੂੰ ਨਹੀਂ ਭੁੱਲ ਸਕਦੇ। ਸੁਪਰੀਮ ਕੋਰਟ ਇਹ ਗੱਲ ਉਦੋਂ ਕਹੀ ਜਦੋਂ ਉਹ ਸਾਰੇ ਵਿਦਿਆਰਥੀਆਂ ਲਈ ਨੀਟ 2024 ਨੂੰ ਰੱਦ ਕਰਨ ਅਤੇ ਨੀਟ ਦੁਬਾਰਾ ਕਰਵਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ। ਇਸ ਦੌਰਾਨ ਅਦਾਲਤ ਨੇ ਐੱਨਟੀਏ ਨੂੰ ਕਿਹਾ, ‘ਪ੍ਰੀਖਿਆ ਕਰਵਾਉਣ ਵਾਲੀ ਏਜੰਸੀ ਹੋਣ ਦੇ ਨਾਤੇ ਤੁਹਾਨੂੰ ਨਿਰਪੱਖ ਹੋਣਾ ਚਾਹੀਦਾ ਹੈ। ਜੇ ਕੋਈ ਗਲਤੀ ਹੋਈ ਹੈ ਤਾਂ ਗਲਤੀ ਮੰਨੋ ਅਤੇ ਦੱਸੋ ਅਸੀਂ ਇਹ ਕਾਰਵਾਈ ਕਰ ਰਹੇ ਹਾਂ। ਘੱਟੋ-ਘੱਟ ਇਸ ਨਾਲ ਤੁਹਾਡੇ ’ਤੇ ਲੋਕਾਂ ਦਾ ਭਰੋਸਾ ਵਧੇਗਾ।’ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਐੱਸਵੀਐੱਨ ਭੱਟੀ ਦੇ ਛੁੱਟੀ ਵਾਲੇ ਬੈਂਚ ਨੇ ਕੇਂਦਰ ਸਰਕਾਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਪੇਸ਼ ਹੋਏ ਵਕੀਲਾਂ ਨੂੰ ਕਿਹਾ, ‘ਸੋਚੋ ਵਿਵਸਥਾ ਨਾਲ ਧੋਖਾਧੜੀ ਕਰਨ ਵਾਲਾ ਕੋਈ ਡਾਕਟਰ ਬਣ ਜਾਂਦਾ ਹੈ। ਉਹ ਸਮਾਜ ਲਈ ਕਿੰਨਾ ਖਤਰਨਾਕ ਹੈ।’ਸੁਪਰੀਮ ਕੋਰਟ ਨੇ ਨੀਟ-ਯੂਜੀ , 2024 ਵਿੱਚ ਕਥਿਤ ਬੇਨਿਯਮੀਆਂ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਕਰਵਾਉਣ ਦੀ ਬੇਨਤੀ ਕਰਨ ਵਾਲੀ ਪਟੀਸ਼ਨ ’ਤੇ ਪਿਛਲੇ ਹਫ਼ਤੇ ਕੇਂਦਰ ਅਤੇ ਐਨਟੀਏ ਤੋਂ ਜਵਾਬ ਮੰਗਿਆ ਸੀ।

Related posts

ਜੈਸ਼ੰਕਰ ਦੇ ਈਰਾਨ ਨੂੰ ਕੀਤੇ ਫ਼ੋਨ ਕਾਲ ਦਾ ਕਮਾਲ ਇਰਾਨ ਦੇ ਕਬਜ਼ੇ ਹੇਠਲੇ ਸੁਮੰਦਰੀ ਜਹਾਜ਼ ਦੇ 17 ਭਾਰਤੀ ਨਾਗਰਿਕ ਮਿਲ ਸਕਣਗੇ ਆਪਣੇ ਅਧਿਕਾਰੀਆਂ ਨੂੰ

Bunty

ਠੰਡੀਆਂ ਹਵਾਵਾਂ ਨਾਲ ਤਾਪਮਾਨ 15.3 ਡਿਗਰੀ ਸੈਲਸੀਅਸ ਤੱਕ ਡਿੱਗਿਆ

Bunty

ਕੋਰੋਨਾ ਖ਼ਿਲਾਫ਼ ਮਿਲਿਆ ਇਕ ਹੋਰ ਹਥਿਆਰ, ਦੇਸ਼ ’ਚ ਜ਼ਾਇਡਸ ਕੈਡਿਲਾ ਦੀ ਤਿੰਨ ਡੋਜ਼ ਵਾਲੀ ਵੈਕਸੀਨ ਨੂੰ ਹਰੀ ਝੰਡੀ

Bunty