International

ਨੌਕਰਾਂ ਦੇ ਸ਼ੋਸ਼ਣ ਦਾ ਮਾਮਲਾ; ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਹੋਈ ਸਜ਼ਾ

ਜੇਨੇਵਾ – ਘਰੇਲੂ ਸਹਾਇਕਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ਵਿਚ ਸਵਿਟਜ਼ਰਲੈਂਡ ਦੀ ਅਪਰਾਧਿਕ ਅਦਾਲਤ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਚਾਰ ਤੋਂ ਸਾਢੇ ਚਾਰ ਸਾਲ ਦੀ ਸਜ਼ਾ ਸੁਣਾਈ। ਅਦਾਲਤ ਨੇ ਮਨੁੱਖੀ ਤਸਕਰੀ ਦੇ ਗੰਭੀਰ ਦੋਸ਼ਾਂ ਨੂੰ ਵੀ ਖ਼ਾਰਜ ਕਰ ਦਿੱਤਾ।ਭਾਰਤੀ ਮੂਲ ਦੇ ਉਦਯੋਗਪਤੀ ਪ੍ਰਕਾਸ਼ ਹਿੰਦੂਜਾ ਅਤੇ ਉਨ੍ਹਾਂ ਦੀ ਪਤਨੀ, ਪੁੱਤਰ ਅਤੇ ਨੂੰਹ ਤੇ ਅਪਣੇ ਨੌਕਰਾਂ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਨ੍ਹਾਂ ਵਿਚੋਂ ਜ਼ਿਆਦਾਤਰ ਅਨਪੜ੍ਹ ਭਾਰਤੀ ਸਨ, ਜੋ ਜਿਨੇਵਾ ਵਿਚ ਉਨ੍ਹਾਂ ਦੇ ਆਲੀਸ਼ਾਨ ਵਿਲਾ ਵਿਚ ਕੰਮ ਕਰਦੇ ਸਨ।ਚਾਰੇ ਦੋਸ਼ੀ ਜੇਨੇਵਾ ਦੀ ਅਦਾਲਤ ਵਿਚ ਹਾਜ਼ਰ ਨਹੀਂ ਸਨ, ਹਾਲਾਂਕਿ ਪਰਿਵਾਰ ਦਾ ਕਾਰੋਬਾਰੀ ਮੈਨੇਜਰ ਅਤੇ ਪੰਜਵਾਂ ਦੋਸ਼ੀ ਨਜੀਬ ਜ਼ਿਆਜੀ ਅਦਾਲਤ ਵਿਚ ਮੌਜੂਦ ਸੀ। ਉਸ ਨੂੰ 18 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ ਜੋ ਮੁਅੱਤਲ ਕਰ ਦਿੱਤੀ ਗਈ ਸੀ।ਅਦਾਲਤ ਨੇ ਕਿਹਾ ਕਿ ਚਾਰੇ ਵਿਅਕਤੀ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਅਤੇ ਅਣਅਧਿਕਾਰਤ ਰੁਜ਼ਗਾਰ ਦੇਣ ਦੇ ਦੋਸ਼ੀ ਸਨ। ਅਦਾਲਤ ਨੇ ਤਸਕਰੀ ਦੇ ਦੋਸ਼ਾਂ ਨੂੰ ਇਸ ਆਧਾਰ ’ਤੇ ਖਾਰਜ ਕਰ ਦਿਤਾ ਕਿ ਕਰਮਚਾਰੀ ਅਪਣੀ ਮਰਜ਼ੀ ਨਾਲ ਕੰਮ ਕਰ ਰਹੇ ਸਨ।ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ‘ਤੇ ਕਰਮਚਾਰੀਆਂ ਦੇ ਪਾਸਪੋਰਟ ਜ਼ਬਤ ਕਰਨ, ਉਨ੍ਹਾਂ ਨੂੰ ਸਵਿਸ ਫ੍ਰੈਂਕ ਦੀ ਬਜਾਏ ਰੁਪਏ ਵਿਚ ਭੁਗਤਾਨ ਕਰਨ, ਉਨ੍ਹਾਂ ਨੂੰ ਵਿਲਾ ਛੱਡਣ ਤੋਂ ਰੋਕਣ ਅਤੇ ਬਹੁਤ ਘੱਟ ਪੈਸਿਆਂ ਲਈ ਸਵਿਟਜ਼ਰਲੈਂਡ ਵਿਚ ਲੰਬੇ ਸਮੇਂ ਤਕ ਨਜ਼ਰਬੰਦ ਰੱਖਣ ਦੇ ਦੋਸ਼ ਸਨ।

Related posts

ਮਿੱਟੀ ਨੂੰ ਬਚਾਉਣ ਲਈ ਆਪਣੀ 100 ਦਿਨਾਂ ਮੋਟਰ ਸਾਇਕਲ ਯਾਤਰਾ ਤੇ ਇੰਗਲੈਂਡ ਤੋਂ ਭਾਰਤ ਲਈ ਨਿਕਲੇ ਸਦਗੁਰੂ ਜੱਗੀ ਵਾਸਦੇਵ ਦਾ ਇਟਲੀ ਪਹੁੰਚਣ ਮੌਕੇ ਭਾਰਤੀ ਅੰਬੈਂਸੀ ਰੋਮ ਵੱਲੋਂ ਨਿੱਘਾ ਸਵਾਗਤ”

Bunty

ਅਮਰੀਕਾ ਨੇ ਯੂਕਰੇਨ ਦੀ ਮਦਦ ਲਈ 13.6 ਬਿਲੀਅਨ ਡਾਲਰ ਨੂੰ ਦਿੱਤੀ ਮਨਜ਼ੂਰੀ

Bunty

ਮੋਦੀ ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਮੇਤ ਕਈ ਵਿਸ਼ਵ ਨੇਤਾ ਆਸਟ੍ਰੇਲੀਆ ਦਾ ਦੌਰਾ ਕਰਨਗੇ !

admin