India

ਪਟਾਕਾ ਕੰਪਨੀਆਂ ਨੂੰ ਸੁਪਰੀਮ ਕੋਰਟ ਦੀ ਝਾੜ

ਨਵੀਂ ਦਿੱਲੀ – ਪਟਾਕਿਆਂ ਦੇ ਇਸਤੇਮਾਲ ਨੂੰ ਲੈ ਕੇ ਸੁਪਰੀਮ ਕੋਰਟ   ਨੇ ਸਖ਼ਤੀ ਦਿਖਾਉਂਦੇ ਹੋਏ ਕਿਹਾ ਕਿ ਅਸੀਂ ਜਸ਼ਨ ਮਨਾਉਣ ਦੇ ਖ਼ਿਲਾਫ਼ ਨਹੀਂ ਹਾਂ ਪਰ ਦੂਜਿਆਂ ਦੀ ਜਾਨ ਦੀ ਕੀਮਤ ‘ਤੇ ਅਸੀਂ ਤਿਉਹਾਰਾਂ ਦੇ ਸੀਜ਼ਨ ਦੇ ਵਿਚ ਪਟਾਕੇ ਵੇਚਣ ਤੇ ਚਲਾਉਣ ਦੀ ਪ੍ਰਵਾਨਗੀ ਨਹੀਂ ਦੇ ਸਕਦੇ। ਪਟਾਕਿਆਂ ‘ਤੇ ਪਾਬੰਦੀ ਦੇ ਬਾਵਜੂਦ ਇਸ ਦੇ ਇਸਤੇਮਾਲ ‘ਤੇ ਸੁਪਰੀਮ ਕੋਰਟ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਵਿਚ ਮੁੱਖ ਸਮੱਸਿਆ ਹੁਕਮਾਂ ਨੂੰ ਲਾਗੂ ਕਰਨ ਦੀ ਹੈ। ਕੋਰਟ ਨੇ ਕਿਹਾ ਕਿ ਪਟਾਕਾ ਬੈਨ ਦੇ ਕੋਰਟ ਦੇ ਹੁਕਮ ਦਾ ਪਲਾਨ ਸਾਰੇ ਸੂਬਿਆਂ ਵਿਚ ਹੋਣਾ ਚਾਹੀਦਾ ਹੈ।ਕੋਰਟ ਨੇ ਕਿਹਾ ਕਿ ਪਟਾਕਿਆਂ ਦੀਆਂ ਲੜੀਆਂ ‘ਤੇ ਰੋਕ ਲਗਾਈ ਸੀ ਪਰ ਸਾਰੇ ਤਿਉਹਾਰਾਂ ਵਿਚ ਉਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸੁਪਰੀਮ ਕੋਰਟ ਨੇ ਕਿਹਾ ਅਸੀਂ ਜ਼ਿੰਦਗੀ ਦੀ ਕੀਮਤ ਤਿਉਹਾਰ ਮਨਾਉਣ ਦੀ ਪ੍ਰਵਾਨਗੀ ਨਹੀਂ ਦੇ ਸਕਦੇ, ਤਿਉਹਾਰ ਦੇ ਸਮੇਂ ਲੋਕਾਂ ਨੂੰ ਤੇਜ਼ ਆਵਾਜ਼ ਵਾਲੇ ਪਟਾਕੇ ਕਿੱਥੋਂ ਮਿਲਦੇ ਹਨ? ਸੁਪਰੀਮ ਕੋਰਟ ਨੇ ਕਿਹਾ ਕਿ ਤਿਉਹਾਰ ਬਿਨਾਂ ਸ਼ੋਰ ਵਾਲੇ ਪਟਾਕਿਆਂ ਜਿਵੇਂ ਕਿ ਫੁਲਝੜੀ ਤੇ ਹੋਰ ਨਾਲ ਵੀ ਮਨਾਇਆ ਜਾ ਸਕਦਾ ਹੈ। ਸ਼ੋਰ ਮਚਾਉਣ ਵਾਲੇ ਪਟਾਕਿਆਂ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ। ਸੁਪਰੀਮ ਕੋਰਟ ਵਿਚ ਮਾਮਲੇ ਦੀ ਅਗਲੀ ਸੁਣਵਾਈ 26 ਅਕਤੂਬਰ ਨੂੰ ਹੋਵੇਗੀ। ਸੁਪਰੀਮ ਕੋਰਟ ਨੇ ਪਟਾਕਾ ਕੰਪਨੀਆਂ ਨੂੰ ਕਿਹਾ ਹੈ ਅਸੀਂ ਤੁਹਾਨੂੰ ਪਾਬੰਦੀਸ਼ੁਦਾ ਸਮੱਗਰੀ ਨੂੰ ਗੋਦਾਮ ਵਿਚ ਵੀ ਰੱਖਣ ਦੀ ਪ੍ਰਵਾਨਗੀ ਨਹੀਂ ਦੇਵਾਂਗੇ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin