International

ਪਤਨੀ ਦਾ ਕਤਲ ਕਰਨ ਵਾਲੇ ਸਿੱਖ ਬਜ਼ੁਰਗ ਨੂੰ 15 ਸਾਲ ਦੀ ਕੈਦ

ਲੰਡਨ – ਇਸ ਸਾਲ ਮਈ ਵਿੱਚ ਪੂਰਬੀ ਲੰਡਨ ਵਿੱਚ 79 ਸਾਲਾ ਸਿੱਖ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ’ਚ ਘੱਟੋ-ਘੱਟ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤਰਸੇਮ ਸਿੰਘ ਨੂੰ ਆਪਣੀ 77 ਸਾਲਾ ਪਤਨੀ ਮਾਇਆ ਦੇਵੀ ਦੀ ਹੱਤਿਆ ਦਾ ਦੋਸ਼ੀ ਮੰਨਣ ਤੋਂ ਬਾਅਦ ਸਨੇਸਬਰੂਕ ਕਰਾਊਨ ਕੋਰਟ ਨੇ ਸਜ਼ਾ ਸੁਣਾਈ। ਮੁਜਰਿਮ ਨੇ ਥਾਣੇ ਵਿੱਚ ਗਿਆਸ ਤੇ ਉਸ ਨੇ ਪੁਲੀਸ ਨੂੰ ਪਤਨੀ ਦਾ ਕਤਲ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਅਧਿਕਾਰੀ ਤੁਰੰਤ ਉਸ ਦੇ ਘਰ ਗਏ ਤੇ ਮਾਇਆ ਨੂੰ ਫਰਸ਼ ’ਤੇ ਡਿੱਗਿਆ ਦੇਖਿਆ। ਮਾਇਆ ਨੂੰ ਮੌਕੇ ’ਤੇ ਹੀ ਮਿ੍ਰਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਪੋਸਟਮਾਰਟਮ ਜਾਂਚ ਵਿਚ ਮੌਤ ਦਾ ਕਾਰਨ ਸਿਰ ’ਤੇ ਸੱਟਾਂ ਲੱਗੀਆਂ ਦੱਸਿਆ ਗਿਆ। ਮੁਜਰਿਮ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਕਿ ਉਸ ਨੇ ਕਤਲ ਕਿਉਂ ਕੀਤਾ। ਇੱਕ ਪੁੱਤਰ ਅਤੇ ਦੋ ਧੀਆਂ ਦੇ ਮਾਤਾ-ਪਿਤਾ ਤਰਸੇਮ ਸਿੰਘ ਅਤੇ ਮਾਇਆ ਦੋਵੇਂ ਭਾਰਤੀ ਮੂਲ ਦੇ ਹਨ ਤੇ 50 ਸਾਲਾਂ ਤੋਂ ਬਰਤਾਨੀਆ ਵਿੱਚ ਰਹਿ ਰਹੇ ਸਨ।

Related posts

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !

admin

ਈਰਾਨ ਦੇ ਨਾਗਰਿਕੋ, ਇਸ ਮੌਕੇ ਨੂੰ ਹੱਥੋਂ ਨਾ ਜਾਣ ਦਿਓ – ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ

admin

ਅਯਾਤੁੱਲਾ ਅਲੀ ਖਮੇਨੀ ਦੀ ਮੌਤ : ਕੀ ‘ਆਪ੍ਰੇਸ਼ਨ ਏਪਿਕ ਫਿਊਰੀ’ ਈਰਾਨ ਵਿੱਚ ਅਸਲ ਬਦਲਾਅ ਲਿਆਏਗਾ?

admin