Punjab

ਪਤੀ-ਪਤਨੀ ਨੇ ਦੋ ਮਾਸੂਮ ਲੜਕੀਆਂ ਨਾਲ ਭਾਖੜਾ ਨਹਿਰ ’ਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੀਤੀ ਕੋਸ਼ਿਸ਼

ਸਮਾਣਾ  – ਸਮਾਣਾ ਸਬ-ਡਵਿਜ਼ਨ ਦੇ ਪਿੰਡ ਮਰੋੜੀ ਨਿਵਾਸੀ ਇਕ ਨੋਜਵਾਨ ਅਤੇ ਉਸ ਦੀ ਪਤਨੀ ਵੱਲੋਂ ਆਰਥਿਕ ਤੰਗੀ ਦੇ ਚਲਦਿਆਂ ਆਪਣੀਆਂ ਦੋ ਮਾਸੂਮ ਬੇਟੀਆਂ ਸਣੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਾਲੀ ਜਗ੍ਹਾ ਨੇੜਿਓ ਲੰਘ ਰਹੇ ਕੁਝ ਰਾਹਗਿਰਾ ਦੀ ਕੋਸ਼ਿਸ਼ ਨਾਲ ਨੋਜਵਾਨ ਅਤੇ ਉਸ ਦੀ ਇਕ ਬੇਟੀ ਨੂੰ ਨਹਿਰ ਵਿਚੋਂ ਜਿੰਦਾ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਦੋਂ ਕਿ ਨੋਜਵਾਨ ਦੀ ਪਤਨੀ ਅਤੇ 7 ਸਾਲਾ ਬੇਟੀ ਭਾਖੜਾ ਨਹਿਰ ਦੇ ਤੇਜ ਬਹਾਅ ਵਿਚ ਰੁੜ ਗਈਆਂ।
ਸੂਚਨਾ ਮਿਲਣ ਤੇ ਸਦਰ ਪੁਲਸ ਮੁੱਖੀ ਰੋਣੀ ਸਿੰਘ ਅਤੇ ਮਵੀਕਲਾ ਪੁਲਸ ਚੌਂਕੀ ਦੇ ਏ.ਐਸ.ਆਈ. ਹਰਦੀਪ ਸਿੰਘ ਨੇ ਹਸਪਤਾਲ ਵਿਚ ਪਹੁੰਚ ਕੇ ਨਹਿਰ ਵਿਚੋਂ ਜਿੰਦਾ ਕੱਢੇ ਨੋਜਵਾਨ ਤੋ ਪੁਛਗਿਛ ਕਰਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਚਰਨਾ ਰਾਮ (36) ਨਿਵਾਸੀ ਪਿੰਡ ਮਰੋੜੀ ਅਤੇ ਉਸ ਦੀ ਪਤਨੀ ਕੇਲੋ ਦੇਵੀ (34) ਆਰਥਿਕ ਤੰਗੀ ਕਾਰਨ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕਰ ਪਾ ਰਹੇ ਸੀ, ਕਿਸੇ ਤੋਂ ਵੀ ਮਦਦ ਨਾ ਮਿਲਣ ਕਾਰਨ ਦੁੱਖੀ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਮਨ ਬਣਾ ਲਿਆ ਅਤੇ ਸ਼ੁਕਰਵਾਰ ਦੁਪਹਿਰ ਆਪਣੇ 9 ਸਾਲਾ ਬੇਟੇ ਨੂੰ ਘਰ ਹੀ ਛੱਡ ਕੇ ਦੋਵੇਂ ਮਾਸੂਮ ਬੱਚੀਆਂ 4 ਸਾਲਾ ਜੈਸੀਮਨ ਅਤੇ 7 ਮਹੀਨੇ ਦੀ ਜੈਕਲੀਨ ਨੂੰ ਨਾਲ ਲੈ ਕੇ ਨੇੜਲੇ ਪਿੰਡ ਚੁਪਕੀ ਤੋਂ ਲੰਘਦੀ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ, ਭਾਖੜਾ ਨਹਿਰ ਵਿਚ ਰੁੜ ਗਈ ਕੇਲੋ ਦੇਵੀ ਅਤੇ ਉਸ ਦੀ ਪੁਤਰੀ ਜੈਕਲੀਨ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਨਹਿਰ ਵਿਚੋਂ ਕੱਢੀ ਗਈ 4 ਸਾਲਾ ਜੈਸੀਮਨ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਪਟਿਆਲਾ ਰੈਫਰ ਕਰ ਦਿੱਤਾ ਗਿਆ

Related posts

ਆਮ ਆਦਮੀ ਪਾਰਟੀ ਦੇ 3 ਸੰਸਦ ਮੈਂਬਰ ਭਾਜਪਾ ਦੀ ਕਿਸ਼ਤੀ ‘ਚ ਸਵਾਰ ਹੋ ਗਏ

admin

‘ਲਾਰੈਂਸ ਆਫ ਪੰਜਾਬ’ ਵੈੱਬ ਸੀਰੀਜ਼ ਦੀ ਰਿਲੀਜ਼ ’ਤੇ ਪਾਬੰਦੀ

admin

ਭਗਵੰਤ ਮਾਨ ਖੁਦ ਵੀ ਪਾਰਟੀ ਬਦਲ ਸਕਦੇ – ਬਿਕਰਮ ਸਿੰਘ ਮਜੀਠੀਆ

admin