India

ਪਹਿਲਵਾਨ ਦ ਗ੍ਰੇਟ ਖਲੀ ਭਾਜਪਾ ਵਿੱਚ ਸ਼ਾਮਿਲ

ਨਵੀਂ ਦਿੱਲੀ – ਹੁਣ ਦ ਗ੍ਰੇਟ ਖਲੀ ਪਹਿਲਵਾਨ ਤੋਂ ਸਿਆਸੀ ਅਖਾੜੇ ਵਿੱਚ ਨਜ਼ਰ ਆਉਣਗੇ। ਅੱਜ ਦਲੀਪ ਸਿੰਘ ਰਾਣਾ ਉਰਫ ਦ ਗ੍ਰੇਟ ਖਲੀ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਉਹ ਸਵੇਰੇ ਭਾਜਪਾ ਦੇ ਹੈਡਕੁਆਰਟਰ ਪਹੁੰਚੇ ਸੀ। ਇਸ ਮੌਕੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ, ਭਾਜਪਾ ਦੇ ਅਰੁਣ ਸਿੰਘ, ਸੰਸਦ ਸਿੰਘ ਸੁਨੀਤਾ ਦੁੱਗਲ ਦੀ ਹਾਜ਼ਰੀ ਵਿੱਚ ਖਲੀ ਨੇ ਭਾਜਪਾ ਨੂੰ ਜੁਆਇਨ ਕੀਤਾ।

ਇਸ ਦੌਰਾਨ ਖਲੀ ਨੇ ਦੱਸਿਆ ਕਿ ਉਨ੍ਹਾਂ ਨੇ ਭਾਜਪਾ ਦੀ ਰਾਸ਼ਟਰੀ ਨੀਤੀ ਤੋਂ ਪ੍ਰਭਾਵਿਤ ਹੋ ਕੇ ਪਾਰਟੀ ‘ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਤਾਰੀਫ ਕੀਤੀ। ਉਨ੍ਹਾਂ ਕਿਹਾ, ‘ਮੈਂ ਭਾਜਪਾ ‘ਚ ਸ਼ਾਮਲ ਹੋ ਕੇ ਖੁਸ਼ ਹਾਂ… ਮੈਨੂੰ ਲੱਗਦਾ ਹੈ ਕਿ ਦੇਸ਼ ਲਈ ਪ੍ਰਧਾਨ ਮੰਤਰੀ ਮੋਦੀ ਦਾ ਕੰਮ ਉਨ੍ਹਾਂ ਨੂੰ ਸਹੀ ਪ੍ਰਧਾਨ ਮੰਤਰੀ ਬਣਾਉਂਦਾ ਹੈ। ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਦੇਸ਼ ਦੇ ਵਿਕਾਸ ਲਈ ਉਸ ਦੇ ਰਾਜ ਦਾ ਹਿੱਸਾ ਬਣ ਜਾਵਾਂ। ਮੈਂ ਭਾਜਪਾ ਦੀ ਰਾਸ਼ਟਰੀ ਨੀਤੀ ਤੋਂ ਪ੍ਰਭਾਵਿਤ ਹੋ ਕੇ ਭਾਜਪਾ ‘ਚ ਸ਼ਾਮਲ ਹੋਇਆ ਹਾਂ।ਖਲੀ ਵੀਰਵਾਰ ਨੂੰ ਦਿੱਲੀ ‘ਚ ਭਾਜਪਾ ਹੈੱਡਕੁਆਰਟਰ ਪਹੁੰਚੇ ਅਤੇ ਦੁਪਹਿਰ 1 ਵਜੇ ਆਯੋਜਿਤ ਪ੍ਰੋਗਰਾਮ ‘ਚ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ ਗਿਆ।

ਭਾਜਪਾ ਨੇਤਾ ਜਤਿੰਦਰ ਸਿੰਘ ਨੇ ਕਿਹਾ, ‘ਦ ਗ੍ਰੇਟ ਖਲੀ ਦੇ ਸ਼ਾਮਲ ਹੋਣ ਦੇ ਨਾਲ, ਇਹ ਦੇਸ਼ ਦੇ ਨੌਜਵਾਨਾਂ ਦੇ ਨਾਲ-ਨਾਲ ਹੋਰਾਂ ਲਈ ਪ੍ਰੇਰਨਾ ਦਾ ਸਰੋਤ ਹੋਵੇਗਾ।’ ਔਫ ਨੂੰ 2021 ਵਿੱਚ ਸ਼ਾਮਲ ਕੀਤਾ ਗਿਆ ਸੀ। 7 ਫੁੱਟ 1 ਇੰਚ ਦੇ ਖਲੀ ਵੀ ਆਪਣੀ ਲੰਬਾਈ ਕਾਰਨ ਕਾਫੀ ਚਰਚਾ ‘ਚ ਰਹੇ ਸਨ। ਉਨ੍ਹਾਂ 2006 ਵਿੱਚ ਆਪਣੇ WWE ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Related posts

ਸੀਬੀਆਈ ਕੋਰਟ ਨੇ ਯਾਸੀਨ ਮਲਿਕ ਮਾਮਲੇ ‘ਚ ਰੁਬਈਆ ਸਈਦ ਨੂੰ ਜਾਰੀ ਕੀਤੇ ਸੰਮਨ

Bunty

ਹਰਿਆਣਾ ’ਚ ਬੇਰੁਜ਼ਗਾਰੀ, ਭਿ੍ਰਸ਼ਟਾਚਾਰ ਅਤੇ ਮਹਿੰਗਾਈ ਲਈ ਭਾਜਪਾ ਜ਼ਿੰਮੇਵਾਰ: ਪਿ੍ਰਅੰਕਾ ਗਾਂਧੀ

Bunty

ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨ ਲਈ 18000 ਕਰੋੜ ਰੁਪਏ ਦੀ ਕਿਸ਼ਤ ਜਾਰੀ ਕੀਤੀ, ਕਾਂਗਰਸ ਨੇ ਕੀਤਾ ਸੁਆਲ

Bunty