Australia & New Zealand

ਪਾਰਲੀਮੈਂਟ ‘ਚ ਔਰਤਾਂ ਨਾਲ ਸੋਸ਼ਣ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨੇ ਮੰਗੀ ਮੁਆਫ਼ੀ

ਕੈਨਬਰਾ – ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਸੰਸਦ ‘ਚ ਜਿਨਸੀ ਸ਼ੋਸ਼ਣ ਦੇ ਮਾਮਲਿਆਂ ‘ਤੇ ਦੇਸ਼ ਤੋਂ ਮੁਆਫੀ ਮੰਗੀ ਹੈ। 2019 ਵਿੱਚ ਇੱਕ ਸਾਬਕਾ ਸੰਸਦ ਮੈਂਬਰ ਦੇ ਦਫ਼ਤਰ ਵਿੱਚ ਤਾਇਨਾਤ ਇੱਕ ਸਹਾਇਕ ਦੁਆਰਾ ਬ੍ਰਿਟਨੀ ਹਿਗਿੰਸ ਨਾਲ ਬਲਾਤਕਾਰ ਕੀਤਾ ਗਿਆ ਸੀ। ਇਸ ਮਾਮਲੇ ਦੀ ਪੂਰੀ ਦੁਨੀਆ ‘ਚ ਚਰਚਾ ਹੋਈ ਸੀ। ਇਸ ਦੇ ਲਈ ਤਿੰਨ ਜਾਂਚ ਕਮੇਟੀਆਂ ਬਣਾਈਆਂ ਗਈਆਂ ਸਨ। ਹੁਣ ਇਹ ਸਾਬਤ ਹੋ ਗਿਆ ਹੈ ਕਿ ਹਿਗਿੰਸ ਦੇ ਦੋਸ਼ ਸੱਚੇ ਸਨ। ਸਕੌਟ ਮੌਰਿਸਨ ਨੇ ਸੰਸਦ ਵਿੱਚ ਸਾਰਿਆਂ ਦੇ ਸਾਹਮਣੇ ਮੁਆਫੀ ਮੰਗੀ। ਇਸ ਦੌਰਾਨ ਖੁਦ ਹਿਗਿੰਸ ਵੀ ਮੌਜੂਦ ਸੀ ਅਤੇ ਉਸ ਨੇ ਸਕੌਟ ਮੌਰਿਸਨ ਦੀ ਗੱਲ ਸੁਣ ਕੇ ਆਪਣਾ ਸਿਰ ਝੁਕਾ ਲਿਆ। ਭਾਸ਼ਣ ਦੌਰਾਨ ਹਿਗਿੰਸ ਦੇ ਨਾਲ ਤਿੰਨ ਹੋਰ ਔਰਤਾਂ ਵੀ ਸਨ ਜੋ ਸੰਸਦ ਦੀਆਂ ਕਰਮਚਾਰੀ ਰਹਿ ਚੁੱਕੀਆਂ ਹਨ ਅਤੇ ਜਿਨ੍ਹਾਂ ਨੇ ਇੱਥੇ ਜਿਨਸੀ ਹਿੰਸਾ ਦਾ ਸਾਹਮਣਾ ਕੀਤਾ ਸੀ।

ਹਿਗਿੰਸ ਨਾਲ 2019 ਵਿੱਚ ਬਲਾਤਕਾਰ ਹੋਇਆ ਸੀ। ਇਕ ਸਾਲ ਬਾਅਦ ਉਸ ਨੇ ਖੁਦ ਹੀ ਹਿੰਮਤ ਜੁਟਾ ਕੇ ਦੇਸ਼ ਅਤੇ ਦੁਨੀਆ ਦੇ ਸਾਹਮਣੇ ਆਈ। ਸੰਸਦ ਦੀ ਕਮੇਟੀ ਨੂੰ ਵੀ ਦੱਸਿਆ ਕਿ ਕੀ ਅਤੇ ਕਿਵੇਂ ਹੋਇਆ ਸੀ। ਇਸ ਤੋਂ ਬਾਅਦ ਜਾਂਚ ਲਈ ਤਿੰਨ ਕਮੇਟੀਆਂ ਬਣਾਈਆਂ ਗਈਆਂ। ਹੁਣ ਤੱਕ ਸਿਰਫ਼ ਇੱਕ ਰਿਪੋਰਟ ਸਾਹਮਣੇ ਆਈ ਹੈ ਅਤੇ ਇਸ ਵਿੱਚ ਹਿਗਿੰਸ ਦੇ ਦੋਸ਼ਾਂ ਦੀ ਪੁਸ਼ਟੀ ਹੋਈ ਹੈ। ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਹੁਣ ਸੰਸਦ ‘ਚ ਇਸ ਮਾਮਲੇ ‘ਤੇ ਬਿਆਨ ਦਿੱਤਾ। ਸਕੌਟ ਮੌਰਿਸਨ ਨੇ ਕਿਹਾ ਕਿ, ਮੈਂ ਹਿਗਿੰਸ ਤੋਂ ਮੁਆਫੀ ਮੰਗਦਾ ਹਾਂ। ਇਸ ਥਾਂ ‘ਤੇ ਉਸ ਨਾਲ ਬਹੁਤ ਹੀ ਘਿਨੌਣਾ ਅਪਰਾਧ ਹੋਇਆ ਸੀ। ਮੈਂ ਹੋਰ ਵੀ ਸ਼ਰਮਿੰਦਾ ਹਾਂ ਕਿਉਂਕਿ ਇਸ ਤੋਂ ਪਹਿਲਾਂ ਵੀ ਕੁਝ ਹੋਰ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਹੁਣ ਸਾਨੂੰ ਇਸ ਰਵੱਈਏ ਨੂੰ, ਇਸ ਸੱਭਿਆਚਾਰ ਨੂੰ ਬਦਲਣਾ ਪਵੇਗਾ ਅਤੇ ਅਸੀਂ ਇਹ ਕੰਮ ਬੜੀ ਤੇਜ਼ੀ ਨਾਲ ਕਰ ਰਹੇ ਹਾਂ।

ਜਦੋਂ ਹਿਗਿੰਸ ਦਾ ਮਾਮਲਾ ਸਾਹਮਣੇ ਆਇਆ ਅਤੇ ਉਸਨੇ ਆਪਣੇ ਬੌਸ ਨੂੰ ਸ਼ਿਕਾਇਤ ਕੀਤੀ ਤਾਂ ਉਸਨੂੰ ਚੁੱਪ ਰਹਿਣ ਲਈ ਕਿਹਾ ਗਿਆ, ਕਿਉਂਕਿ ਉਸ ਸਮੇਂ ਦੇਸ਼ ਵਿੱਚ ਚੋਣਾਂ ਹੋਣ ਵਾਲੀਆਂ ਸਨ। ਹਿਗਿੰਸ ਨੇ ਕਿਹਾ-ਸਾਡੇ ਦੇਸ਼ ਦੀ ਰਾਜਨੀਤੀ ਵਿਚ ਅਜਿਹੇ ਮਾਮਲਿਆਂ ਨੂੰ ਚੁੱਪ ਦੇ ਸੱਭਿਆਚਾਰ ਦੇ ਨਾਂ ‘ਤੇ ਦਬਾਇਆ ਜਾਂਦਾ ਹੈ। ਅਜੇ ਤੱਕ ਹਿਗਿੰਸ ਨਾਲ ਬਲਾਤਕਾਰ ਕਰਨ ਵਾਲੇ ਕਰਮਚਾਰੀ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ। ਬ੍ਰਿਟਨੀ ਨੇ ਵੀ ਅਜੇ ਤੱਕ ਉਸ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਦਾ ਨਾਂ ਜਨਤਕ ਨਹੀਂ ਕੀਤਾ ਹੈ। ਹਾਲਾਂਕਿ, ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਉਹ ਵਿਅਕਤੀ ਲਿਬਰਲ ਪਾਰਟੀ ਦਾ ਇੱਕ ਉੱਭਰਦਾ ਸਿਆਸਤਦਾਨ ਹੈ।

Related posts

$100 Million Boost for Bushfire Recovery Across Victoria

admin

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

admin

Sussan Ley Extends Thai Pongal 2026 Greetings to Tamil Community

admin