Food and DrinksBusinessArticlesAustralia & New ZealandLatest NewsTravel

ਪਾਵਰਹਾਊਸ ਪੈਰਾਮਾਟਾ 7 ਨਵੰਬਰ 2026 ਨੂੰ ਲੋਕਾਂ ਲਈ ਖੋਲ੍ਹਿਆ ਜਾਵੇਗਾ !

Powerhouse Parramatta ਸ਼ਨੀਵਾਰ 7 ਨਵੰਬਰ 2026 ਨੂੰ ਆਪਣੇ ਦਰਵਾਜ਼ੇ ਆਮ ਲੋਕਾਂ ਲਈ ਖੋਲ੍ਹੇਗਾ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਪਾਵਰਹਾਊਸ ਪੈਰਾਮਾਟਾ ਨੇ ਆਪਣੇ ਨਵੇਂ ਮਿਊਜ਼ੀਅਮ ਦੀਆਂ ਪਹਿਲੀਆਂ ਪ੍ਰਦਰਸ਼ਨੀਆਂ ਬਾਰੇ ਪੂਰੇ ਵੇਰਵੇ ਜਾਰੀ ਕਰ ਦਿੱਤੇ ਹਨ। ਵੈਸਟਰਨ ਸਿਡਨੀ ਵਿਖੇ ਪੈਰਾਮੈਟਾ ਦਰਿਆ ਦੇ ਕੰਢੇ ਬਣ ਰਿਹਾ ਨਵਾਂ ਸੱਭਿਆਚਾਰਕ ਕੇਂਦਰ Powerhouse Parramatta ਸ਼ਨੀਵਾਰ 7 ਨਵੰਬਰ 2026 ਨੂੰ ਆਪਣੇ ਦਰਵਾਜ਼ੇ ਆਮ ਲੋਕਾਂ ਲਈ ਖੋਲ੍ਹੇਗਾ। ਇਸ ਪ੍ਰੋਜੈਕਟ ਨੂੰ Sydney Opera House ਤੋਂ ਬਾਅਦ ਆਸਟ੍ਰੇਲੀਆ ਦੇ ਸਭ ਤੋਂ ਮਹੱਤਵਪੂਰਨ ਸੱਭਿਆਚਾਰਕ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

ਨਵਾਂ ਪਾਵਰਹਾਊਸ ਪੈਰਾਮਾਟਾ ਵਿਗਿਆਨ, ਇੰਜੀਨੀਅਰਿੰਗ, ਕਲਾ, ਡਿਜ਼ਾਈਨ, ਤਕਨਾਲੋਜੀ ਅਤੇ ਬੱਚਿਆਂ ਲਈ ਖਾਸ ਤਜਰਬਿਆਂ ਨੂੰ ਇੱਕ ਥਾਂ ’ਤੇ ਲਿਆਏਗਾ। ਪਹਿਲੇ ਪੜਾਅ ਵਿੱਚ ਪੰਜ ਵੱਡੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ, ਜਿਨ੍ਹਾਂ ਵਿੱਚ 3,000 ਤੋਂ ਵੱਧ ਵਸਤੂਆਂ ਰਾਹੀਂ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਡਿਜ਼ਾਈਨ ਅਤੇ ਆਸਟ੍ਰੇਲੀਅਨ ਜੀਵਨ ਦੀਆਂ ਕਹਾਣੀਆਂ ਪੇਸ਼ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 1,600 ਤੋਂ ਵੱਧ ਵਸਤਾਂ ਪਾਵਰਹਾਊਸ ਕਲੈਕਸ਼ਨ ਵਿੱਚੋਂ ਹਨ ਜਾਂ ਦੁਨੀਆ ਭਰ ਦੀਆਂ ਹੋਰ ਸੰਸਥਾਵਾਂ ਤੋਂ ਲਿਆਂਦੀਆਂ ਗਈਆਂ ਹਨ। ਪੰਜ ਵਿੱਚੋਂ ਚਾਰ ਪ੍ਰਦਰਸ਼ਨੀਆਂ ਮੁਫ਼ਤ ਹੋਣਗੀਆਂ। Task Eternal ਲਈ ਬਾਲਗਾਂ ਨੂੰ ਟਿਕਟ ਲੈਣੀ ਪਵੇਗੀ, ਜਦਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦਾਖਲਾ ਮੁਫ਼ਤ ਹੋਵੇਗਾ।

Powerhouse ਸਿਰਫ਼ ਇੱਕ ਮਿਊਜ਼ੀਅਮ ਨਹੀਂ, ਸਗੋਂ ਕਲਾ, ਡਿਜ਼ਾਈਨ, ਵਿਗਿਆਨ ਅਤੇ ਤਕਨਾਲੋਜੀ ਨੂੰ ਇਕੱਠਾ ਕਰਨ ਵਾਲੀ ਸੰਸਥਾ ਹੈ। Powerhouse ਵੱਲੋਂ ਕੁੱਲ 1.3 ਬਿਲੀਅਨ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਪ੍ਰੋਗਰਾਮ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਵਿੱਚ Powerhouse Parramatta ਦਾ ਨਵਾਂ ਮਿਊਜ਼ੀਅਮ, Powerhouse Castle Hill ਵਿੱਚ ਖੋਜ ਅਤੇ ਲੋਕਾਂ ਲਈ ਨਵੀਆਂ ਸਹੂਲਤਾਂ, ਮਸ਼ਹੂਰ Powerhouse Ultimo ਦਾ ਨਵੀਨੀਕਰਨ ਅਤੇ Sydney Observatory ਦਾ ਚੱਲਦਾ ਕੰਮ ਸ਼ਾਮਲ ਹੈ। Powerhouse ਕੋਲ ਪੰਜ ਲੱਖ ਤੋਂ ਵੱਧ ਮਹੱਤਵਪੂਰਨ ਵਸਤੂਆਂ ਦਾ ਸੰਗ੍ਰਹਿ ਹੈ। ਇਸ ਵਿੱਚ ਆਸਟ੍ਰੇਲੀਆ ਅਤੇ ਦੁਨੀਆ ਦੇ ਇਤਿਹਾਸ ਨਾਲ ਜੁੜੀਆਂ ਕਈ ਮਹੱਤਵਪੂਰਨ ਚੀਜ਼ਾਂ ਸ਼ਾਮਲ ਹਨ। ਸੰਸਥਾ ਆਪਣੇ ਵੱਡੇ ਸੰਗ੍ਰਹਿ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਅਤੇ ਲੋਕਾਂ ਲਈ ਇਸ ਤੱਕ ਪਹੁੰਚ ਹੋਰ ਆਸਾਨ ਬਣਾਉਣ ਲਈ ਵੀ ਵੱਡੇ ਪੱਧਰ ‘ਤੇ ਕੰਮ ਕਰ ਰਹੀ ਹੈ।

ਪਹਿਲੇ ਦਿਨ ਪੰਜ ਵੱਡੀਆਂ ਪ੍ਰਦਰਸ਼ਨੀਆਂ

ਪਾਵਰਹਾਊਸ ਪੈਰਾਮੈਟਾ ਦੀ ਸ਼ੁਰੂਆਤ ਪੰਜ ਵੱਡੀਆਂ ਅਤੇ ਵਿਸ਼ੇਸ਼ ਪ੍ਰਦਰਸ਼ਨੀਆਂ ਨਾਲ ਹੋਵੇਗੀ। ਇਨ੍ਹਾਂ ਵਿੱਚੋਂ ਇੱਕ ਪ੍ਰਦਰਸ਼ਨੀ ਦਾ ਨਾਮ “The Mall” ਹੈ। ਇਸ ਪ੍ਰਦਰਸ਼ਨੀ ਵਿੱਚ ਸ਼ਾਪਿੰਗ ਮਾਲ ਦੇ ਇਤਿਹਾਸ, ਇਸ ਦੇ ਵਿਕਾਸ ਅਤੇ ਆਧੁਨਿਕ ਸਮਾਜ ਵਿੱਚ ਇਸ ਦੀ ਭੂਮਿਕਾ ਨੂੰ ਸਮਝਾਇਆ ਜਾਵੇਗਾ। The Mall ਪ੍ਰਦਰਸ਼ਨੀ ਵਿੱਚ ਵੈਸਟਰਨ ਸਿਡਨੀ ਦੀ ਸ਼ਾਪਿੰਗ ਮਾਲ ਨਾਲ ਜੁੜੀ ਖਾਸ ਭੂਮਿਕਾ ਨੂੰ ਵੀ ਸਾਹਮਣੇ ਲਿਆਂਦਾ ਜਾਵੇਗਾ। Frank Lowy ਅਤੇ John Saunders ਨੇ 1959 ਵਿੱਚ Blacktown ਵਿੱਚ ਪਹਿਲਾ Westfield ਬਣਾਇਆ ਸੀ। ਇਹ ਵੱਡੇ ਪੱਧਰ ਦੇ ਅਤੇ ਆਵਾਜਾਈ ਨਾਲ ਜੁੜੇ ਸ਼ਾਪਿੰਗ ਸੈਂਟਰ ਦੇ ਇੱਕ ਨਵੇਂ ਮਾਡਲ ਦੀ ਸ਼ੁਰੂਆਤ ਸੀ, ਜੋ ਬਾਅਦ ਵਿੱਚ ਦੁਨੀਆ ਦੇ ਕਈ ਹਿੱਸਿਆਂ ਵਿੱਚ ਫੈਲਿਆ। ਪ੍ਰਦਰਸ਼ਨੀ ਵਿੱਚ 19ਵੀਂ ਸਦੀ ਦੀ ਸਿਡਨੀ ਦੀ ਇੱਕ ਆਰਕੇਡ ਨੂੰ ਵੱਡੇ ਪੱਧਰ ‘ਤੇ ਨਵੇਂ ਢੰਗ ਨਾਲ ਪੇਸ਼ ਕੀਤਾ ਜਾਵੇਗਾ। ਪ੍ਰਦਰਸ਼ਨੀ ਵਿੱਚ Apple ਦੇ ਸਹਿ-ਸੰਸਥਾਪਕ Steve Jobs ਵੱਲੋਂ ਪਹਿਨੀ ਗਈ ਮਸ਼ਹੂਰ Levi’s 501 ਜੀਨਜ਼ ਵੀ ਦਰਸ਼ਕ ਦੇਖ ਸਕਣਗੇ। ਇਸ ਦੇ ਨਾਲ Predator Boot ਦੇ ਪ੍ਰੋਟੋਟਾਈਪ ਵੀ ਹੋਣਗੇ। ਇਹ ਬੂਟ ਸਾਬਕਾ Liverpool ਖਿਡਾਰੀ ਅਤੇ ਆਸਟ੍ਰੇਲੀਅਨ Craig Johnston ਨੇ ਤਿਆਰ ਕੀਤੇ ਸਨ ਅਤੇ ਬਾਅਦ ਵਿੱਚ ਮਸ਼ਹੂਰ ਫੁੱਟਬਾਲਰ David Beckham ਨੇ ਵੀ ਇਹ ਬੂਟ ਪਹਿਨੇ।

ਬੱਚਿਆਂ ਲਈ ਖਾਸ ਪ੍ਰਦਰਸ਼ਨੀ — The Dark

The Dark 4 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਲਈ ਤਿਆਰ ਕੀਤੀ ਗਈ ਇੱਕ ਦਿਲਚਸਪ ਅਤੇ ਕਲਪਨਾਤਮਕ ਪ੍ਰਦਰਸ਼ਨੀ ਹੈ। ਇਸ ਵਿੱਚ ਬੈੱਡਰੂਮ, ਕ੍ਰਿਸਟਲ ਟਨਲ, ਜੰਗਲ ਅਤੇ ਦੈਂਤਾਂ ਦੀ ਦੁਨੀਆ ਵਰਗੇ ਵੱਖ-ਵੱਖ ਤਜਰਬੇ ਹੋਣਗੇ। ਇਸ ਪ੍ਰਦਰਸ਼ਨੀ ਵਿੱਚ 800 ਤੋਂ ਵੱਧ ਵਸਤਾਂ ਹੋਣਗੀਆਂ। ਇਨ੍ਹਾਂ ਵਿੱਚ ਆਸਟ੍ਰੇਲੀਅਨ ਮਿਊਜ਼ੀਅਮ ਦੇ ਖਣਿਜ ਸੰਗ੍ਰਹਿ ਦੀਆਂ ਵਸਤਾਂ, ਨਵੀਆਂ First Nations ਐਨੀਮੇਸ਼ਨਾਂ ਅਤੇ ਪੱਛਮੀ ਸਿਡਨੀ ਦੇ ਬੱਚਿਆਂ ਵੱਲੋਂ ਦਿੱਤੀਆਂ ਖਾਸ ਚੀਜ਼ਾਂ ਅਤੇ ਉਨ੍ਹਾਂ ਨਾਲ ਜੁੜੀਆਂ ਕਹਾਣੀਆਂ ਵੀ ਸ਼ਾਮਲ ਹਨ।

Es Devlin ਦੀ ਪਹਿਲੀ ਵੱਡੀ ਆਸਟ੍ਰੇਲੀਅਨ ਪ੍ਰਦਰਸ਼ਨੀ

ਬ੍ਰਿਟਿਸ਼ ਕਲਾਕਾਰ Es Devlin ਦੀ ਪ੍ਰਦਰਸ਼ਨੀ The Turning ਆਸਟ੍ਰੇਲੀਆ ਵਿੱਚ ਪਹਿਲੀ ਵਾਰ ਪੇਸ਼ ਕੀਤੀ ਜਾ ਰਹੀ ਹੈ। ਇਸ ਵਿੱਚ ਉਨ੍ਹਾਂ ਦੀਆਂ ਪੰਜ ਵੱਡੀਆਂ ਕਲਾਕ੍ਰਿਤੀਆਂ ਸ਼ਾਮਲ ਹਨ। ਇਨ੍ਹਾਂ ਵਿੱਚ Forest of Us ਨਾਮਕ ਸ਼ੀਸ਼ਿਆਂ ਦੀ ਭੁੱਲਭੁੱਲਈਆ, Memory Palace ਨਾਮਕ 3D ਤਜਰਬਾ, Screenshare, ਕੁਦਰਤ ਅਤੇ ਜੀਵ-ਜੰਤੂਆਂ ਤੋਂ ਪ੍ਰੇਰਿਤ Redraw the Edges of Yourself ਅਤੇ ਦਰਸ਼ਕਾਂ ਦੀ ਭਾਗੀਦਾਰੀ ਵਾਲੀ Collective Portrait ਸ਼ਾਮਲ ਹਨ।

ਪਾਣੀ ਅਤੇ First Nations ਦੀਆਂ ਕਹਾਣੀਆਂ — Overflow

Overflow ਇੱਕ First Nations ਦੀ ਅਗਵਾਈ ਹੇਠ ਤਿਆਰ ਕੀਤੀ ਗਈ ਪ੍ਰਦਰਸ਼ਨੀ ਹੈ। ਇਹ NSW ਦੇ ਲੂਣੇ ਅਤੇ ਮਿੱਠੇ ਪਾਣੀ ਦੇ ਸਰੋਤਾਂ ਦੀ ਮਹੱਤਤਾ ਅਤੇ ਉਨ੍ਹਾਂ ਦੀ ਸੰਭਾਲ ਬਾਰੇ ਦੱਸਦੀ ਹੈ। ਇਸ ਲਈ ਸੱਤ Aboriginal ਸੰਸਥਾਵਾਂ ਨਾਲ ਮਿਲ ਕੇ ਕੰਮ ਕੀਤਾ ਗਿਆ ਹੈ। ਕਹਾਣੀਆਂ ਨੂੰ ਮਸ਼ਹੂਰ ਫ਼ਿਲਮਕਾਰ ਅਤੇ Kamilaroi ਵਿਅਕਤੀ Ivan Sen ਦੇ ਸਿਨੇਮਾਈ ਅੰਦਾਜ਼ ਰਾਹੀਂ ਪੇਸ਼ ਕੀਤਾ ਗਿਆ ਹੈ। ਪ੍ਰਦਰਸ਼ਨੀ ਵਿੱਚ ਪਾਣੀ ਦੀ ਨਿਗਰਾਨੀ, ਹੜ੍ਹਾਂ ਤੋਂ ਬਚਾਅ, ਮੱਛੀ ਪਾਲਣ, ਜੰਗਲੀ ਜੀਵਾਂ ਦੀ ਰੱਖਿਆ, ਭਾਸ਼ਾ ਦੀ ਸੰਭਾਲ ਅਤੇ ਸੱਭਿਆਚਾਰਕ ਪਾਣੀ ਅਧਿਕਾਰਾਂ ਵਰਗੇ ਵਿਸ਼ਿਆਂ ਨੂੰ ਦਰਸਾਇਆ ਜਾਵੇਗਾ।

ਅੰਤਰਿਕਸ਼ ਅਤੇ ਉਡਾਣ ਦੀ ਕਹਾਣੀ — Task Eternal

Task Eternal ਮਨੁੱਖ ਦੀ ਧਰਤੀ ਦੀ ਗ੍ਰੈਵਿਟੀ ਤੋਂ ਉੱਪਰ ਜਾਣ, ਉਡਾਣ ਭਰਨ ਅਤੇ ਅੰਤਰਿਕਸ਼ ਤੱਕ ਪਹੁੰਚਣ ਦੀ ਕੋਸ਼ਿਸ਼ ਦੀ ਕਹਾਣੀ ਪੇਸ਼ ਕਰੇਗੀ। ਇਸ ਪ੍ਰਦਰਸ਼ਨੀ ਵਿੱਚ 850 ਤੋਂ ਵੱਧ ਵਸਤਾਂ ਹੋਣਗੀਆਂ, ਜਿਨ੍ਹਾਂ ਵਿੱਚ ਆਸਟ੍ਰੇਲੀਆ ਅਤੇ ਦੁਨੀਆ ਦੇ ਹੋਰ ਦੇਸ਼ਾਂ ਤੋਂ ਲਿਆਂਦੀਆਂ 320 ਤੋਂ ਵੱਧ ਵਸਤਾਂ ਵੀ ਸ਼ਾਮਲ ਹਨ। ਇਸ ਦੇ ਖਾਸ ਆਕਰਸ਼ਣਾਂ ਵਿੱਚ ਇਤਿਹਾਸਕ Qantas Avro 504k ਜਹਾਜ਼, Leonardo da Vinci ਵੱਲੋਂ ਬਣਾਏ ਉਡਣ ਵਾਲੀਆਂ ਮਸ਼ੀਨਾਂ ਦੇ ਅਸਲ ਡਰਾਇੰਗ, NASA ਦਾ ਚੰਦਰਮਾ ਦਾ ਪੱਥਰ, ਵੱਖ-ਵੱਖ ਤਰ੍ਹਾਂ ਦੇ ਸੂਟ ਅਤੇ ਅਮਰੀਕੀ ਕਲਾਕਾਰ James Turrell ਦੀ ਨਵੀਂ ਰੌਸ਼ਨੀ ਵਾਲੀ ਕਲਾਕ੍ਰਿਤੀ ਸ਼ਾਮਲ ਹਨ।

ਖਰੀਦਦਾਰੀ ਦੀ ਦੁਨੀਆ ਦੀ ਕਹਾਣੀ — The Mall

The Mall ਪ੍ਰਦਰਸ਼ਨੀ ਸ਼ਾਪਿੰਗ ਮਾਲਾਂ ਦੇ ਇਤਿਹਾਸ ਅਤੇ ਉਨ੍ਹਾਂ ਦੇ ਸਮਾਜਕ ਤੇ ਸੱਭਿਆਚਾਰਕ ਮਹੱਤਵ ਬਾਰੇ ਦੱਸੇਗੀ। ਇਸ ਨੂੰ ਮਸ਼ਹੂਰ ਆਰਕੀਟੈਕਚਰ ਫਰਮ OMA/AMO ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ। ਇਸ ਵਿੱਚ ਆਸਟ੍ਰੀਅਨ -ਅਮਰੀਕੀ ਆਰਕੀਟੈਕਟ ਅਤੇ ਸ਼ਹਿਰੀ ਯੋਜਨਾਕਾਰ Victor Gruen ਦਾ ਆਰਕਾਈਵ ਪਹਿਲੀ ਵਾਰ ਜਨਤਕ ਤੌਰ ’ਤੇ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ Levi’s 501 ਜੀਨਜ਼ ਦੀ ਉਹ ਜੋੜੀ ਵੀ ਪ੍ਰਦਰਸ਼ਿਤ ਕੀਤੀ ਜਾਵੇਗੀ ਜੋ Apple ਦੇ ਸਹਿ-ਸੰਸਥਾਪਕ Steve Jobs ਨੇ ਪਹਿਨੀ ਸੀ। ਪਹਿਲੇ ਬਾਰਕੋਡ ਦੇ ਡਿਜ਼ਾਈਨ, ਗੋਦਾਮ ਵਿੱਚ ਕੰਮ ਕਰਨ ਵਾਲੇ ਰੋਬੋਟਾਂ ਦੀ ਕਲਾਤਮਕ ਪੇਸ਼ਕਾਰੀ ਅਤੇ ਪੱਛਮੀ ਸਿਡਨੀ ਦੇ Roselands Raindrop Fountain ਦੀ ਨਵੀਂ ਕਲਾਤਮਕ ਰੂਪ-ਰੇਖਾ ਵੀ ਇਸ ਦਾ ਹਿੱਸਾ ਹੋਵੇਗੀ।

NSW ਦੇ ਕਲਾ ਮੰਤਰੀ John Graham ਨੇ ਕਿਹਾ ਕਿ ਪਾਵਰਹਾਊਸ ਪੈਰਾਮਾਟਾ ਇੱਕ ਪੀੜ੍ਹੀ ਵਿੱਚ ਇੱਕ ਵਾਰ ਆਉਣ ਵਾਲਾ ਪ੍ਰਾਜੈਕਟ ਹੈ। ਉਨ੍ਹਾਂ ਕਿਹਾ ਕਿ ਇਸ ਦੇ ਖੁੱਲ੍ਹਣ ਨਾਲ ਪੱਛਮੀ ਸਿਡਨੀ ਦੇ ਕੇਂਦਰ ਵਿੱਚ ਵਿਗਿਆਨ, ਇੰਜੀਨੀਅਰਿੰਗ, ਡਿਜ਼ਾਈਨ, ਕਲਾ ਅਤੇ ਸੱਭਿਆਚਾਰ ਦੀਆਂ ਵਿਲੱਖਣ ਕਹਾਣੀਆਂ ਲੋਕਾਂ ਤੱਕ ਪਹੁੰਚਣਗੀਆਂ।

Granville ਦੀ ਮੈਂਬਰ ਅਤੇ Arts ਲਈ Parliamentary Secretary Julia Finn ਨੇ ਕਿਹਾ ਕਿ ਇਹ ਇੱਕ ਬਹੁਤ ਵੱਡਾ ਇੰਜੀਨੀਅਰਿੰਗ ਪ੍ਰਾਜੈਕਟ ਹੈ, ਜੋ ਪੱਛਮੀ ਸਿਡਨੀ ਦੇ ਲੋਕਾਂ ਲਈ ਅਤੇ ਉਨ੍ਹਾਂ ਵੱਲੋਂ ਬਣਾਇਆ ਗਿਆ ਮਿਊਜ਼ੀਅਮ ਹੋਵੇਗਾ।

Parramatta ਦੀ ਮੈਂਬਰ Donna Davis ਨੇ ਕਿਹਾ ਕਿ ਮੁਫ਼ਤ ਦਾਖਲੇ ਅਤੇ ਨਵੇਂ ਪ੍ਰੋਗਰਾਮਾਂ ਕਾਰਨ ਇਹ ਥਾਂ Parramatta ਦੇ ਲੋਕਾਂ ਅਤੇ ਸਿਡਨੀ ਭਰ ਤੋਂ ਆਉਣ ਵਾਲੇ ਸੈਲਾਨੀਆਂ ਲਈ ਖਾਸ ਆਕਰਸ਼ਣ ਬਣੇਗੀ।

ਪਾਵਰਹਾਊਸ ਦੀ Chief Executive Lisa Havilah ਨੇ ਕਿਹਾ ਕਿ ਨਵਾਂ ਮਿਊਜ਼ੀਅਮ ਲੋਕਾਂ, ਉਦਯੋਗ ਅਤੇ ਸਿੱਖਿਆ ਨੂੰ ਜੋੜਨ ਦੇ ਤਰੀਕੇ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਕਿਹਾ ਕਿ ਇਹ ਮਿਊਜ਼ੀਅਮ ਪੱਛਮੀ ਸਿਡਨੀ ਦੀ ਰਚਨਾਤਮਕਤਾ, ਵੱਖ-ਵੱਖ ਭਾਈਚਾਰਿਆਂ ਅਤੇ ਸਥਾਨਕ ਕਹਾਣੀਆਂ ਨੂੰ ਦੁਨੀਆ ਭਰ ਦੀ ਨਵੀਂ ਕਲਾ, ਵਿਗਿਆਨ ਅਤੇ ਤਕਨਾਲੋਜੀ ਨਾਲ ਜੋੜੇਗਾ।

Powerhouse Parramatta 7 ਨਵੰਬਰ 2026 ਨੂੰ ਆਪਣੇ ਦਰਵਾਜ਼ੇ ਲੋਕਾਂ ਲਈ ਖੋਲ੍ਹੇਗਾ ਅਤੇ ਇਸ ਦੀਆਂ ਪਹਿਲੀਆਂ ਪੰਜ ਪ੍ਰਦਰਸ਼ਨੀਆਂ ਪੱਛਮੀ ਸਿਡਨੀ ਵਿੱਚ ਕਲਾ, ਵਿਗਿਆਨ ਅਤੇ ਤਕਨਾਲੋਜੀ ਦਾ ਇੱਕ ਨਵਾਂ ਤਜਰਬਾ ਪੇਸ਼ ਕਰਨਗੀਆਂ।

Related posts

ਹੁਣ ਭਾਰਤ ਦੇ ਕਰੋੜਾਂ ਸਕੂਲੀ ਬੱਚੇ ਮਿਡ ਡੇ ਮੀਲ ਤੋਂ ਵਾਂਝੇ ਹੋ ਜਾਣਗੇ?

admin

ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ ਹੋਵੇ, ਸੁਖਬੀਰ ਬਾਦਲ ਨੇ ਗੰਨਾ ਉਤਪਾਦਕਾਂ ਨਾਲ ਕੀਤਾ ਇਕਜੁੱਟਤਾ ਦਾ ਪ੍ਰਗਟਾਵਾ

Bunty

ਕੀ ਵਿਕਟੋਰੀਆ ‘ਚ ਥੰਡਰਸਟੋਮ ਅਸਥਮਾ ਫਿਰ ਤੜਥੱਲੀ ਮਚਾਏਗਾ?

admin