Sport

ਪਿਤਾ ਨਾਲ ਵਾਅਦੇ ਕਰਕੇ ਸਚਿਨ ਤੇਂਦੂਲਕਰ ਨੇ ਕਦੇ ਨਹੀਂ ਕੀਤਾ ਇਹ ਕੰਮ, ਕਰੋੜਾਂ ਰੁਪਏ ਛੱਡੇ

ਨਵੀਂ ਦਿੱਲੀ: ਮਾਸਟਰ ਬਲਾਸਟਰ ਸਚਿਨ ਤੇਂਦੂਲਕਰ  ਨੇ ਆਪਣੇ 24 ਸਾਲਾ ਲੰਮੇ ਕਿਕ੍ਰਟ ਕਰੀਅਰ ਦੌਰਾਨ ਕਦੇ ਵੀ ਸ਼ਰਾਬ-ਤੰਬਾਕੂ ਜਾਂ ਸਿਗਰੇਟ ਆਦਿ ਦਾ ਪ੍ਰਚਾਰ ਨਹੀਂ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਇਸ਼ਤਿਹਾਰਾਂ ਤੋਂ ਆਉਣ ਵਾਲੇ ਕਰੋੜਾਂ ਰੁਪਏ ਠੁਕਰਾ ਦਿੱਤੇ। ਉਨ੍ਹਾਂ ਇਹ ਸਭਾ ਆਪਣੇ ਪਿਤਾ ਨਾਲ ਕੀਤੇ ਵਾਅਦੇ ਕਰਕੇ ਕੀਤਾ। ਉਨ੍ਹਾਂ ਆਪਣੇ ਕ੍ਰਿਕੇਟ ਕਰੀਅਰ ਦੀ ਸ਼ੁਰੂਆਤ 1989 ‘ਚ ਕੀਤੀ ਸੀ।
ਸਚਿਨ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਖੁਲਾਸਾ ਕੀਤਾ ਕਿ ਆਖਰ ਕਿਉਂ ਉਨ੍ਹਾਂ ਕਦੇ ਵੀ ਸ਼ਰਾਬ ਜਾਂ ਤੰਬਾਕੂ ਆਦਿ ਦਾ ਪ੍ਰਚਾਰ ਨਹੀਂ ਕੀਤਾ। ਸਚਿਨ ਨੇ ਕਿਹਾ ਕਿ ਮੈਂ ਆਪਣੇ ਪਿਤਾ ਨਾਲ ਵਾਅਦਾ ਕੀਤਾ ਸੀ ਕਿ ਮੈਂ ਕਦੇ ਵੀ ਸ਼ਰਾਬ ਜਾਂ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਨੂੰ ਪ੍ਰਮੋਟ ਨਹੀਂ ਕਰਾਂਗਾ। ਇਸ ਲਈ ਮੈਂ ਕਦੇ ਵੀ ਸ਼ਰਾਬ-ਤੰਬਾਕੂ ਦੀ ਮਸ਼ਹੂਰੀ ਨਹੀਂ ਕਰਦਾ।

ਉਨ੍ਹਾਂ ਕਿਹਾ, ‘ਮੇਰੇ ਪਿਤਾ ਨੇ ਮੈਨੂੰ ਦੱਸਿਆ ਕਿ ਮੈਂ ਦੂਜਿਆਂ ਲਈ ਰੋਲ ਮਾਡਲ ਹਾਂ। ਬਹੁਤ ਸਾਰੇ ਲੋਕ ਮੇਰੇ ਮਗਰ ਆਉਂਦੇ ਹਨ। ਇਹੀ ਕਾਰਨ ਹੈ ਕਿ ਮੈਂ ਕਦੇ ਵੀ ਸ਼ਰਾਬ ਜਾਂ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਉਤਪਾਦਾਂ ਨੂੰ ਪ੍ਰਮੋਟ ਨਹੀਂ ਕੀਤਾ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin