
ਮੈਲਬੌਰਨ ਦੇ ਜੀਲੌਂਗ ਇਲਾਕੇ ਦੇ ਵਿੱਚ ਸਥਿਤ ਵੀਵਾ ਤੇਲ ਪਲਾਂਟ ਦੇ ਵਿੱਚ ਅੱਗ ਲੱਗਣ ਦੀ ਘਟਨਾਂ ਤੋਂ ਬਾਅਦ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਆਸਟ੍ਰੇਲੀਆ ਅੰਤਰਰਾਸ਼ਟਰੀ ਅਤੇ ਦੇਸ਼ ਦੇ ਅੰਦਰੂਨੀ ਤੇਲ ਸਪਲਾਈ ਵਿੱਚ ਰੁਕਾਵਟਾਂ ਲਈ ਕਿੰਨਾ ਨਾਜ਼ੁਕ ਹੈ। ਭਵਿੱਖ ਦੇ ਵਿੱਚ ਕਿਸੇ ਵੀ ਅਜਿਹੇ ਸੰਕਟਮਈ ਹਾਲਾਤਾਂ ਤੋਂ ਬਚਣ ਦੇ ਲਈ ਬਦਲਵੀਂ ਰਣਨੀਤੀ ਅਤੇ ਯੋਜਨਾ ਬਨਾਉਣ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ।
ਬਾਇਓਫਿਊਲ ਉਹ ਤੇਲ ਹਨ ਜੋ ਪੌਦਿਆਂ, ਕੂੜੇ ਜਾਂ ਕਾਈ ਵਰਗੇ ਕੁਦਰਤੀ ਪਦਾਰਥਾਂ ਤੋਂ ਬਣਦੇ ਹਨ। ਇਹ ਵਾਤਾਵਰਣ ਲਈ ਚੰਗੇ ਹੁੰਦੇ ਹਨ ਕਿਉਂਕਿ ਇਹ ਘੱਟ ਕਾਰਬਨ ਛੱਡਦੇ ਹਨ ਅਤੇ ਫੌਸਿਲ ਫਿਊਲ ਦਾ ਇੱਕ ਵਧੀਆ ਬਦਲ ਹਨ। ਇਹ ਅਕਸਰ ਵਾਹਨਾਂ ਵਿੱਚ ਵਰਤੇ ਜਾਂਦੇ ਹਨ, ਜਿਵੇਂ ਈਥਨੋਲ (E10) ਅਤੇ ਬਾਇਓਡੀਜ਼ਲ (B5/B20), ਅਤੇ ਜ਼ਿਆਦਾਤਰ ਇੰਜਨਾਂ ਵਿੱਚ ਬਿਨਾਂ ਕਿਸੇ ਵੱਡੇ ਬਦਲਾਅ ਦੇ ਵਰਤੇ ਜਾ ਸਕਦੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵੇਲੇ ਆਸਟ੍ਰੇਲੀਆ ਕੋਲ ਹਰ ਸਾਲ 4-5 ਲੱਖ ਲੀਟਰ ਬਾਇਓਫਿਊਲ ਤਿਆਰ ਕਰਨ ਦੀ ਸਮਰੱਥਾ ਹੈ, ਪਰ ਉਤਪਾਦਨ ਸਿਰਫ਼ 30 ਫੀਸਦੀ ਸਮਰੱਥਾ ‘ਤੇ ਹੈ। ਇਸ ਸਬੰਧੀ ਬਿਨਾਂ ਢਾਂਚੇ ਜਾਂ ਇੰਧਨ ਨਿਯਮਾਂ ਵਿੱਚ ਬਦਲਾਅ ਕੀਤੇ, ਇਸ ਸਮਰੱਥਾ ਨੂੰ ਕਾਫੀ ਜਲਦੀ ਵਧਾਇਆ ਜਾ ਸਕਦਾ ਹੈ ਅਤੇ ਤੇਲ ਸਪਲਾਈ ਵਿੱਚ ਮਿਲਾਇਆ ਜਾ ਸਕਦਾ ਹੈ। ਬੇਸ਼ੱਕ ਹਾਲੇ ਵੱਡੇ ਪੱਧਰ ‘ਤੇ ਬਾਇਓਫਿਊਲ ਉਤਪਾਦਨ ਤੁਰੰਤ ਸ਼ੁਰੂ ਨਹੀਂ ਕੀਤਾ ਜਾ ਸਕਦਾ ਪਰ ਇਹ ਆਸਟ੍ਰੇਲੀਆ ਨੂੰ ਭਵਿੱਖ ਵਿੱਚ ਆਪਣੇ ਖੁਦ ਦੇ ਤੇਲ ਦੀ ਸਮਰੱਥਾ ਦੇ ਸਕਦਾ ਹੈ ਅਤੇ ਗਲੋਬਲ ਪੱਧਰ ਦੇ ਵੱਡੇ ਸੰਕਟਾਂ ਤੋਂ ਬਚਾਅ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਬਾਇਓਫਿਊਲ ਦੀ ਵਰਤੋਂ ਹਵਾਈ ਯਾਤਰਾ, ਸਮੁੰਦਰੀ ਆਵਾਜਾਈ ਅਤੇ ਹੋਰ ਵੱਡੇ ਉਦਯੋਗਾਂ ਦੇ ਲਈ ਕੀਤੀ ਜਾ ਸਕਦੀ ਹੈ, ਜਿੱਥੇ ਬੈਟਰੀ ਸਿਸਟਮ ਵਰਗੇ ਬਦਲ ਹਾਲੇ ਵੀ ਪਹੁੰਚ ਤੋਂ ਬਹੁਤ ਦੂਰ ਹਨ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਹੈ ਕਿ ਆਸਟ੍ਰੇਲੀਆ ਦੀਆਂ ਬਚੀਆਂ ਹੋਈਆਂ ਦੋ ਤੇਲ ਰਿਫਾਈਨਰੀਆਂ ਵਿੱਚੋਂ ਇੱਕ ਵਿੱਚ ਪੈਟਰੋਲ ਉਤਪਾਦਨ 40 ਫੀਸਦੀ ਘੱਟ ਗਿਆ ਹੈ, ਪਰ ਜੀਲੋਂਗ ਸਥਿਤ ਫੈਕਟਰੀ ਵਿੱਚ ਲੱਗੀ ਅੱਗ ਕਾਰਣ ਤੇਲ ਦੀ ਰੇਸ਼ਨਿੰਗ ਨਹੀਂ ਹੋਵੇਗੀ। ਬੇਸ਼ੱਕ ਘੱਟ ਹੋ ਗਿਆ ਹੈ, ਪਰ ਜੀਲੋਂਗ ਸਥਿਤ ਫੈਕਟਰੀ ਵਿੱਚ ਲੱਗੀ ਅੱਗ ਕਾਰਣ ਤੇਲ ਦੀ ਰੇਸ਼ਨਿੰਗ ਨਹੀਂ ਹੋਵੇਗੀ ਆਸਟ੍ਰੇਲੀਆ ਕੋਲ ਸਟਾਕ ਵਿੱਚ 23 ਮਿਲੀਅਨ ਲੀਟਰ ਪੈਟਰੋਲ ਦਾ ਸਟੌਕ ਮੌਜੂਦ ਹੈ।
