Bollywood

ਪਿਤਾ ਬੋਨੀ ਅਤੇ ਭੈਣ ਖੁਸ਼ੀ ਨਾਲ ਫ਼ਿਲਮ ਸਕ੍ਰੀਨਿੰਗ ’ਤੇ ਪਹੁੰਚੀ ਜਾਹਨਵੀ, ਸਫ਼ੈਦ ਡਰੈੱਸ ਆਈ ਨਜ਼ਰ

ਅਦਾਕਾਰਾ ਜਾਹਨਵੀ ਕਪੂਰ ਫ਼ਿਲਮ ‘ਗੁੱਡ ਲੱਕ ਜੈਰੀ’ ਹਾਲ ਹੀ ਪਰਦੇ ’ਤੇ ਰਿਲੀਜ਼ ਹੋਈ ਹੈ। ਇਸ ਦੌਰਾਨ ਬੀਤੀ ਰਾਤ ਉਸਦੀ ਫ਼ਿਲਮ ਦੀ ਸਕ੍ਰੀਨਿੰਗ ਹੋਸਟ ਕੀਤੀ ਗਈ। ਜਿੱਥੇ ਜਾਹਨਵੀ ਆਪਣੇ ਪਿਤਾ ਬੋਨੀ ਕਪੂਰ ਅਤੇ ਭੈਣ ਖੁਸ਼ੀ ਕਪੂਰ ਨਾਲ ਸਕ੍ਰੀਨਿੰਗ ’ਤੇ ਪਹੁੰਚੀ।  ਹੁਣ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਜਾਹਨਵੀ ਕਪੂਰ ਡੀਪ ਨੈੱਕ ਵਾਈਟ ਬਾਡੀਕੋਨ ਡਰੈੱਸ ’ਚ ਬੇਹੱਦ ਪਿਆਰੀ ਲੱਗ ਰਹੀ ਸੀ। ਇਸ ਲੁੱਕ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ ’ਚ ਅਦਾਕਾਰਾ ਖੂਬਸੂਰਤ ਲੱਗ ਰਹੀ ਸੀ।

ਇਸ ਦੇ ਨਾਲ ਹੀ ਉਨ੍ਹਾਂ ਦੀ ਭੈਣ ਖੁਸ਼ੀ ਅਤੇ ਪਾਪਾ ਬੋਨੀ ਵੀ ਵਾਈਟ ਲੁੱਕ ’ਚ ਨਜ਼ਰ ਆਏ। ਦੋਵੇਂ ਅਦਾਕਾਰਾਂ ਕੈਮਰੇ ਸਾਹਮਣੇ ਪਿਤਾ ਨਾਲ ਪਰਫ਼ੈਕਟ ਪੋਜ਼ ਦਿੰਦੀਆਂ ਨਜ਼ਰ ਆਈਆਂ। ਤਿੰਨੋਂ ਇਕੱਠੇ ਬੇਹੱਦ ਸ਼ਾਨਦਾਰ ਲੱਗ ਰਹੇ ਸਨ।

 

ਦੱਸ ਦੇਈਏ ਫ਼ਿਲਮ ‘ਧੜਕ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਜਾਹਨਵੀ ਕਪੂਰ ਨੇ ਇੰਡਸਟਰੀ ਨੂੰ ‘ਗੁੰਜਨ ਸਕਸੈਨਾ’ ਅਤੇ ‘ਰੂਹੀ’ ਵਰਗੀਆਂ ਫ਼ਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਹਾਲ ਹੀ ’ਚ ਰਿਲੀਜ਼ ਹੋਈ ‘ਗੁੱਡ ਲੱਕ ਜੈਰੀ’ ’ਚ ਵੀ ਉਸ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Related posts

ਕੈਨੇਡੀਆਈ ਮੂਲ ਦੀ ਨਿ੍ਰਤਿਕਾ, ਮਾਡਲ ਅਤੇ ਅਦਾਕਾਰਾ ਨੌਰਾ ਫ਼ਤੇਹੀ

Bunty

ਸਲਮਾਨ ਖਾਨ ਨੇ ‘ਬਿੱਗ ਬੌਸ 16’ ਦੀ ਮੇਜ਼ਬਾਨੀ ਕਰਨ ਲਈ 1000 ਕਰੋੜ ਮੰਗੇ ਸਨ

Bunty

ਹੀਰੋ ਨਹੀਂ, ਇੱਕ ਡਾਂਸਰ ਵਜੋਂ ਪਹਿਲੀ ਕਮਾਈ ਕੀਤੀ ਸੀ ਸਲਮਾਨ ਖਾਨ ਨੇ !

admin