International

ਪੁਤਿਨ ਨੇ ਬਦਲੀ ਪਰਮਾਣੂ ਹਮਲੇ ਦੀ ਨੀਤੀ; ਚੀਨ ‘ਚ ਡਰੋਨ ਫੈਕਟਰੀ ਚਲਾ ਰਿਹੈ ਰੂਸ

ਮਾਸਕੋ – ਰੂਸ ਨੇ ਪ੍ਰਮਾਣੂ ਹਮਲਿਆਂ ਨੂੰ ਲੈ ਕੇ ਆਪਣੀ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਪ੍ਰਮਾਣੂ ਹਥਿਆਰਾਂ ਦਾ ਸਮਰਥਨ ਕਰਨ ਵਾਲੇ ਦੇਸ਼ ਦੁਆਰਾ ਰੂਸ ‘ਤੇ ਹਮਲੇ ਨੂੰ ਦੋਵੇਂ ਦੇਸ਼ ਹਮਲਾਵਰ ਮੰਨਿਆ ਜਾਵੇਗਾ। ਇਸ ਤੋਂ ਬਾਅਦ ਰੂਸ ਦੋਵਾਂ ਖਿਲਾਫ ਜਵਾਬੀ ਕਾਰਵਾਈ ਕਰਨ ਲਈ ਆਜ਼ਾਦ ਹੋਵੇਗਾ।ਪੁਤਿਨ ਨੇ ਇਹ ਗੱਲ ਪਰਮਾਣੂ ਨੀਤੀ ‘ਚ ਬਦਲਾਅ ਦੇ ਸਬੰਧ ‘ਚ ਆਯੋਜਿਤ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ‘ਚ ਕਹੀ। ਬੈਠਕ ‘ਚ ਪੁਤਿਨ ਨੇ ਕਿਹਾ, ਪਰਮਾਣੂ ਹਥਿਆਰਾਂ ਵਾਲੇ ਦੇਸ਼ ਦੇ ਸਮਰਥਨ ਨਾਲ ਗੈਰ-ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ ਰੂਸ ‘ਤੇ ਕੀਤੇ ਗਏ ਹਮਲੇ ਨੂੰ ਦੋਹਾਂ ਦੇਸ਼ਾਂ ਦਾ ਸਾਂਝਾ ਹਮਲਾ ਮੰਨਿਆ ਜਾਵੇਗਾ ਅਤੇ ਜਵਾਬੀ ਕਾਰਵਾਈ ਕੀਤੀ ਜਾਵੇਗੀ।ਰੂਸ ਚੀਨ ਦੇ ਅੰਦਰ ਗੁਪਤ ਹਥਿਆਰਾਂ ਦਾ ਪ੍ਰੋਗਰਾਮ ਚਲਾ ਰਿਹਾ ਹੈ। ਇਸ ‘ਚ ਇਹ ਯੂਕਰੇਨ ਦੇ ਖਿਲਾਫ ਚੱਲ ਰਹੇ ਯੁੱਧ ‘ਚ ਵਰਤੋਂ ਲਈ ਲੰਬੀ ਦੂਰੀ ਦੇ ਹਮਲੇ ਵਾਲੇ ਡਰੋਨਾਂ ਦਾ ਵਿਕਾਸ ਅਤੇ ਨਿਰਮਾਣ ਕਰ ਰਿਹਾ ਹੈ। ਇਹ ਜਾਣਕਾਰੀ ਯੂਰਪੀਅਨ ਖੁਫੀਆ ਏਜੰਸੀ ਦੇ ਦੋ ਸੂਤਰਾਂ ਨੇ ਦਿੱਤੀ

Related posts

ਕਸਰਤ ਕਰ ਰਹੇ ਲੋਕਾਂ ਨੂੰ ਕਾਰ ਨੇ ਦਰੜਿਆ, 35 ਦੀ ਮੌਤ

Bunty

ਰਾਹਤ ਸਮੱਗਰੀ ਦੀ ਦੂਜੀ ਖੇਪ ਪੁੱਜੀ ਗਾਜ਼ਾ, ਨੇਤਨਯਾਹੂ ਵੱਲੋਂ ਹਿਜ਼ਬੁੱਲਾ ਨੂੰ ਚਿਤਾਵਨੀ

Bunty

ਹਮਾਸ ਯੁੱਧ ਰਣਨੀਤੀ ਬਦਲ ਕੇ ਗਾਜ਼ਾ ਵਿੱਚ ਇਜ਼ਰਾਈਲ ਦਾ ਤਣਾਅ ਵਧਾਏਗਾ !

admin