India

ਪੁਲਿਸ ਕਰਮੀ ਤੇ ਹਮਲੇ ’ਚ ਸ਼ਾਮਲ 3 ਹਾਈਬਿ੍ਰਡ ਅੱਤਵਾਦੀ ਗਿ੍ਰਫ਼ਤਾਰ

ਸ਼੍ਰੀਨਗਰ – ਜੰਮੂ ਕਸ਼ਮੀਰ ਦੇ ਪੁਲਸ ਜਨਰਲ ਇੰਸਪੈਕਟਰ ਆਰ.ਆਰ. ਸਵੈਨ ਨੇ ਐਤਵਾਰ ਨੂੰ ਕਿਹਾ ਕਿ ਸ਼੍ਰੀਨਗਰ ਸ਼ਹਿਰ ਦੇ ਬੇਮਿਨਾ ਇਲਾਕੇ ’ਚ ਪਿਛਲੇ ਹਫ਼ਤੇ ਇਕ ਪੁਲਸ ਕਰਮੀ ’ਤੇ ਹੋਏ ਹਮਲੇ ’ਚ ਸ਼ਾਮਲ ਤਿੰਨ ’ਹਾਈਬਿ੍ਰਡ’ ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਕਾਂਸਟੇਬਲ ਮੁਹੰਮਦ ਹਫੀਜ਼ ਚਕ ’ਤੇ 9 ਦਸੰਬਰ ਨੂੰ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਡਿਊਟੀ ਤੋਂ ਬਾਅਦ ਘਰ ਪਰਤ ਰਹੇ ਸਨ।
ਡੀ.ਜੀ.ਪੀ. ਨੇ ਵੇਰਵਾ ਦਿੰਦੇ ਹੋਏ ਕਿਹਾ ਕਿ ਹਮਲੇ ਦੀ ਸਾਜਿਸ਼ ਪਾਕਿਸਤਾਨ ਸਥਿਤ ਅੱਤਵਾਦੀ ਅਰਜੁਮੰਦ ਹਮਜ਼ਾ ਬੁਰਹਾਨ ਨੇ ਰਚੀ ਸੀ, ਜੋ ਇਕ ਸਥਾਨਕ ਮਾਸਟਰਮਾਈਂਡ ਦਾਨਿਸ਼ ਅਹਿਮਦ ਮੱਲਾ ਦੇ ਸੰਪਰਕ ’ਚ ਆਇਆ ਸੀ। ਪੁਲਸ ਨੇ ਕਿਹਾ ਕਿ ਹਾਈਬਿ੍ਰਡ ਅੱਤਵਾਦੀ ਉਹ ਹੁੰਦੇ ਹਨ ਜੋ ਹਮਲੇ ਕਰਦੇ ਹਨ ਅਤੇ ਫਿਰ ਆਪਣੇ ਨਿਯਮਿਤ ਜੀਵਨ ’ਚ ਵਾਪਸ ਆ ਜਾਂਦੇ ਹਨ।

Related posts

ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ, ਰੋਹਤਕ ਦੇ 18ਵੇਂ ਕੰਨਵੋਕੇਸ਼ਨ ਸਮਾਰੋਹ ਵਿਚ ਕੀਤੀ ਸ਼ਿਰਕਤ

Bunty

ਮਹਾਰਾਸ਼ਟਰ ਮੰਤਰੀ ਮੰਡਲ ਦਾ ਅਗਲੇ ਹਫ਼ਤੇ ਵਿਸਥਾਰ, ਸੁਪਰੀਮ ਕੋਰਟ ਦੀ ਭਲਕੇ ਸੁਣਵਾਈ ‘ਤੇ ਸਭ ਦੀਆਂ ਨਜ਼ਰਾਂ

Bunty

ਸਾਬਕਾ ਭਾਰਤੀ ਫੌਜ ਮੁਖੀ ਜਨਰਲ ਸੁੰਦਰਰਾਜਨ ਪਦਮਨਾਭਨ ਦਾ ਹੋਇਆ ਦਿਹਾਂਤ

Bunty