India

ਪੂਰਾ ਭਰੋਸਾ ਹੈ ਫ਼ੌਜ ਜੰਮੂ ਕਸ਼ਮੀਰ ਤੋਂ ਅੱਤਵਾਦ ਦਾ ਕਰ ਦੇਵੇਗੀ ਸਫ਼ਾਇਆ : ਰਾਜਨਾਥ ਸਿੰਘ

ਰਾਜੌਰੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫ਼ੌਜੀਆਂ ਦੀ ਬਹਾਦਰੀ ਲਈ ਬੁੱਧਵਾਰ ਨੂੰ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਫ਼ੌਜ ਜੰਮੂ ਕਸ਼ਮੀਰ ਦੀ ਧਰਤੀ ਤੋਂ ਅੱਤਵਾਦ ਦਾ ਪੂਰੀ ਤਰ੍ਹਾਂ ਨਾਲ ਸਫ਼ਾਇਆ ਕਰ ਦੇਵੇਗੀ।ਰੱਖਿਆ ਮੰਤਰੀ ਨੇ ਰਾਜੌਰੀ ’ਚ ਫ਼ੌਜੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ,’’ਮੈਨੂੰ ਤੁਹਾਡੀ ਬਾਹਦਰੀ ਅਤੇ ਦਿ੍ਰੜਤਾ ’ਤੇ ਭਰੋਸਾ ਹੈ, ਜੰਮੂ ਕਸ਼ਮੀਰ ਤੋਂ ਅੱਤਵਾਦ ਦਾ ਸਫ਼ਾਇਆ ਹੋਣਾ ਚਾਹੀਦਾ ਅਤੇ ਤੁਹਾਨੂੰ ਇਸ ਵਚਨਬੱਧਤਾ ਨਾਲ ਅੱਗੇ ਵਧਣਾ ਚਾਹੀਦਾ। ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਨੂੰ ਜਿੱਤ ਮਿਲੇਗੀ।’’ ਮੰਤਰੀ ਹਾਲ ’ਚ ਪੁੰਛ ’ਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਇਕ ਦਿਨ ਦੌਰੇ ’ਤੇ ਇੱਥੇ ਪਹੁੰਚੇ। ਇਸ ਹਮਲੇ ’ਚ 4 ਫ਼ੌਜੀ ਸ਼ਹੀਦ ਹੋ ਗਏ ਸਨ।

Related posts

ਹੋਰਡਿੰਗ ਡਿੱਗਣ ਦੀ ਘਟਨਾ ’ਚ ਮਿ੍ਰਤਕਾਂ ਦੀ ਗਿਣਤੀ 17 ਤੱਕ ਪੁੱਜੀ

Bunty

ਹਸਪਤਾਲ ‘ਚ ਕੋਰੋਨਾ ਇਨਫੈਕਟਿਡ ਡਾਕਟਰ ਦੇ ਸੰਪਰਕ ‘ਚ ਆਉਣ ਨਾਲ 150 ਤੋਂ ਜ਼ਿਆਦਾ ਗਰਭਵਤੀ ਔਰਤਾਂ ‘ਚ ਇਨਫੈਕਸ਼ਨ ਦਾ ਖ਼ਤਰਾ

Bunty

ਚੀਨ ‘ਤੇ ਬਾਜ਼ ਅੱਖ ਰੱਖ ਰਿਹਾ ਹੈ ਭਾਰਤ, ਅਗਲੇ ਸਾਲ ਤਕ ਰੂਸ ਤੋਂ ਮਿਲ ਜਾਵੇਗਾ S-400 ਮਿਜ਼ਾਈਲ ਸਿਸਟਮ : ਏਅਰ ਚੀਫ ਮਾਰਸ਼ਲ

Bunty